ਹਰੀਸ਼ ਕਾਲੜਾ
- ਆਗਣਵਾੜੀ ਅਤੇ ਸਰਪੰਚਾਂ ਦੇ ਸਹਿਯੋਗ ਨਾਲ ਘਰਾਂ ਵਿੱਚ ਹੀ ਮਿਲੇਗੀ ਪੈਨਸ਼ਨ
ਰੂਪਨਗਰ, 1 ਅਪ੍ਰੈਲ 2020 - ਕੋਰੋਨਾ ਵਾਇਰਸ ਦੇ ਮੱਦੇਨਜਰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਆਂਗਣਵਾੜੀ ਅਤੇ ਸਰਪੰਚਾਂ ਦੇ ਸਹਿਯੋਗ ਦੇ ਨਾਲ 64,870 ਦਿਹਾਤੀ ਅਤੇ ਸ਼ਹਿਰੀ ਪੈਨਸ਼ਨ ਲਾਭਪਾਤਰੀਆਂ ਨੂੰ ਇਨ੍ਹਾਂ ਦੇ ਘਰਾਂ ਦੇ ਵਿੱਚ ਹੀ ਪੈਨਸ਼ਨ ਮੁਹੱਈਆ ਕਰਵਾਈ ਜਾਵੇਗੀ। ਇਹ ਪ੍ਰਗਟਾਵਾ ਕਰਦਿਆਂ ਡੀ.ਸੀ. ਸੋਨਾਲੀ ਗਿਰਿ ਨੇ ਕਿਹਾ ਕਿ ਬੁਢਾਪਾ, ਆਸ਼ਰਿਤ ਬੱਚੇ , ਅੰਗਹੀਣ ਵਿਅਕਤੀਆਂ ਨੂੰ ਜਨਵਰੀ ਅਤੇ ਫਰਵਰੀ ਦੀ 02 ਮਹੀਨੇ ਦੀ ਪੈਨਸ਼ਨ 750 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ 1500 ਰੁਪਏ ਦੀ ਰਾਸ਼ੀ ਲਾਭਪਾਤਰੀਆਂ ਨੂੰ ਘਰਾਂ ਵਿੱਚ ਹੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਨੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜ਼ਿਲ੍ਹੇ ਦੇ 872 ਆਗਣਵਾੜੀ ਵਰਕਰਾਂ ਨੂੰ ਪਿੰਡ ਦੇ ਸਰਪੰਚਾਂ ਨਾਲ ਰਾਬਤਾ ਕਰਕੇ ਘਰਾਂ ਤੱਕ ਪੈਨਸ਼ਨ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਨੇ ਪੈਨਸ਼ਨ ਧਾਰਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਰਫਿਊ ਦੇ ਮੱਦੇਨਜਰ ਉਨ੍ਹਾਂ ਨੂੰ ਘਰਾਂ ਤੋਂ ਬਾਹਰ ਜਾਣ ਦੀ ਜਰੂਰਤ ਨਹੀਂ ਹੈ। ਸਾਰੇ ਪੈਨਸ਼ਨ ਲਾਭਪਾਤਰੀਆਂ ਨੂੰ ਘਰਾਂ ਵਿੱਚ ਹੀ ਪੈਨਸ਼ਨ ਪਹੁੰਚਾਈ ਜਾਵੇਗੀ।