ਅਸ਼ੋਕ ਵਰਮਾ
- 8 ਪੈਟਰੋਲ ਪੰਪਾਂ ਤੋਂ ਪਹਿਲਾਂ ਹੀ ਦਿੱਤੀ ਜਾ ਰਹੀ ਹੈ ਸਪਲਾਈ
ਬਠਿੰਡਾ, 28 ਮਾਰਚ 2020 - ਜ਼ਿਲ੍ਹਾ ਮੈਜਿਸਟ੍ਰੇਟ ਬਠਿੰਡਾ ਬੀ.ਸ੍ਰੀਨਿਵਾਸਨ ਨੇ ਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਧਾਰਾ 144 ਫੌਜ਼ਦਾਰੀ ਜਾਬਤਾ ਸੰਘਤਾ 1973 ਤਹਿਤ ਬਠਿੰਡਾ ਜ਼ਿਲ੍ਹਾ ਦੀ ਹਦੂਦ ਅੰਦਰ ਕਿਸੇ ਵੀ ਵਿਅਕਤੀ ਨੂੰ ਘਰ ਤੋਂ ਬਾਹਰ ਸੜਕ ਜਾਂ ਪਬਲਿਕ ਜਗਾਂ 'ਤੇ ਆਉਣ ਤੋਂ ਮਨਾਹੀ ਕਰਦੇ ਹੋਏ ਕਰਫ਼ਿਊ ਦੇ ਹੁਕਮ ਜਾਰੀ ਕੀਤੇ ਗਏ ਸਨ।
ਜਾਰੀ ਹੁਕਮਾਂ ਅਨੁਸਾਰ ਪਿੰਡਾਂ ਅਤੇ ਛੋਟੇ ਕਸਬਿਆਂ ਵਿੱਚ ਪੈਟਰੋਲ ਤੇ ਡੀਜ਼ਲ ਦੀ ਸਮੱਸਿਆ ਜਾ ਰਹੀ ਹੈ। ਇਸ ਮੁਸ਼ਕਿਲ ਨੂੰ ਧਿਆਨ ਵਿਚ ਰੱਖਦਿਆਂ ਹੋਇਆ ਬਾਂਸਲ ਕੁਆਲਟੀ ਫਿਊਲਜ਼, ਗੁਰੂ ਸਰ ਸੈਣੇਵਾਲਾ, ਮਾਨ ਸਰਵਿਸ ਸਟੇਸ਼ਨ, ਕੋਟਸ਼ਮੀਰ ਖੋਲਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਪੰਪ ਨਗਰ ਨਿਗਮ, ਬਠਿੰਡਾ ਦੀ ਹਦੂਦ ਤੋਂ 10 ਕਿਲੋਮੀਟਰ ਤੋਂ ਬਾਹਰ ਜ਼ਿਲਾ ਬਠਿੰਡਾ ਦੀ ਹਦੂਦ ਅੰਦਰ ਸਟੇਟ, ਨੈਸ਼ਨਲ ਹਾਈਵੇਜ਼ 'ਤੇ ਪੈਂਦੇ ਹਨ।
ਜਾਰੀ ਹੁਕਮਾਂ ਅਨੁਸਾਰ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਉਪਰੋਕਤ ਪੈਟਰੋਲ ਪੰਪ ਜਨਰਲ ਪਬਲਿਕ ਨੂੰ ਤੇਲ ਤੇ ਡੀਜ਼ਲ ਸਪਲਾਈ ਨਹੀਂ ਕਰਨਗੇ। ਇਹ ਪੰਪ ਸਿਰਫ਼ ਲਾਅ ਅਤੇ ਆਰਡਰ ਤੇ ਕਰਫ਼ਿਊ ਨੂੰ ਲਾਗੂ ਕਰਨ ਲਈ ਵਰਤੇ ਜਾਣ ਵਾਲੇ ਵਹੀਕਲਜ਼, ਜਿਹੜੇ ਵਹੀਕਲਜ਼ ਤੇ ਜ਼ਰੂਰੀ ਸਮਾਨ ਲਿਜਾਇਆ ਜਾ ਰਿਹਾ ਹੋਵੇ। ਆਰਮੀ ਦੇ ਵਹੀਕਲਜ਼ ਤੇ ਆਰਮੀ ਦੇ ਜਵਾਨਾਂ, ਅਧਿਕਾਰੀਆਂ ਦੇ ਵਹੀਕਲਜ਼ ਲਈ ਤੇਲ/ਡੀਜ਼ਲ ਦੀ ਸਪਲਾਈ ਕਰ ਸਕਣਗੇ।
ਇਸ ਤੋਂ ਪਹਿਲਾਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਜ਼ਿਲੇ ਅੰਦਰ ਸਿਰਫ਼ ਇੰਡੀਅਨ ਆਇਲ ਪੈਟਰੋਲ ਪੰਪ, ਜੱਸੀ ਪੌਂ ਵਾਲੀ ਚੌਂਕ, ਐਚ.ਪੀ.ਸੀ.ਐਲ. ਪੈਟਰੋਲ ਪੰਪ, ਫੇਜ਼-2 ਮਾਡਲ ਟਾਊਨ, ਬਠਿੰਡਾ ਸਰਵਿਸ ਸਟੇਸ਼ਨ, ਬਠਿੰਡਾ, ਮੌੜ ਸਰਵਿਸ ਸਟੇਸ਼ਨ, ਮੌੜ, ਨਰਸੀ ਰਾਮ ਅਗਰਵਾਲ ਫਿਲਇੰਗ ਸਟੇਸ਼ਨ, ਰਾਮਪੁਰਾ ਫੂਲ, ਗੁਰੂ ਕਾਸ਼ੀ ਫ਼ਿਲਇੰਗ ਸਟੇਸ਼ਨ, ਤਲਵੰਡੀ ਸਾਬੋ, ਸੁਰਜੀਤ ਐਚ.ਪੀ.ਸਟੇਸ਼ਨ ਨੇੜੇ ਐੱਚ.ਪੀ.ਸੀ.ਐੱਲ, ਐੱਲ.ਪੀ.ਜੀ. ਪਲਾਂਟ ਰਾਮਾਂ ਤੇ ਹਾਈਵੇ ਪੈਟਰੋ ਕੇਅਰ ਸੈਂਟਰ ਐੱਚ.ਐੱਮ.ਈ.ਐਲ. ਰਿਫ਼ਾਇਨਰੀ, ਰਾਮਸਰਾਂ ਪੈਟਰੋਲ ਪੰਪਾਂ 'ਤੇ ਤੇਲ/ਡੀਜ਼ਲ ਦੀ ਸਪਲਾਈ ਲਈ ਜਾ ਰਹੀ ਸੀ।
ਜ਼ਿਲ੍ਹਾ ਮੈਜਿਸਟੇ੍ਰਟ ਨੇ ਇਹ ਵੀ ਕਿਹਾ ਹੈ ਕਿ ਜੇਕਰ ਜਾਰੀ ਹਦਾਇਤਾਂ ਦੀ ਕੋਈ ਉਘਲੰਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।