ਸਵੇਰ ਦੀ ਰੇਲਗੱਡੀ 1341 ਪ੍ਰਵਾਸੀ ਅਤੇ ਸ਼ਾਮ ਦੀ ਰੇਲਗੱਡੀ 1241 ਪ੍ਰਵਾਸੀ ਲੈ ਕੇ ਹੋਈ ਰਵਾਨਾ
ਐਸ.ਏ.ਐਸ. ਨਗਰ, 16 ਮਈ 2020: ਅੱਜ ਮੁਹਾਲੀ ਰੇਲਵੇ ਸਟੇਸ਼ਨ ਤੋਂ ਲਗਭਗ 2582 ਪ੍ਰਵਾਸੀ ਮਜ਼ਦੂਰ ਆਪਣੇ ਗ੍ਰਹਿ ਰਾਜ ਉੱਤਰ ਪ੍ਰਦੇਸ਼ ਦੇ ਵੱਖ ਵੱਖ ਸਟੇਸ਼ਨਾਂ ਲਈ ਰਵਾਨਾ ਹੋਏ, ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੰਡਰ ਟ੍ਰੇਨਿੰਗ ਆਈਏਐਸ ਅਧਿਕਾਰੀ ਮਨੀਸ਼ਾ ਰਾਣਾ ਦੀ ਨੁਮਾਇੰਦਗੀ ਅਧੀਨ ਨਿੱਘੀ ਵਿਦਾਇਗੀ ਦਿੱਤੀ ਗਈ।
ਰੇਲਗੱਡੀ 1341 ਪ੍ਰਵਾਸੀ ਮਜ਼ਦੂਰ ਲੈ ਕੇ ਹਰਦੋਈ ਲਈ ਸਵੇਰੇ 11 ਵਜੇ ਰਵਾਨਾ ਹੋਈ ਜਦੋਂ ਕਿ ਸ਼ਾਮ ਦੀ ਰੇਲਗੱਡੀ ਸ਼ਾਮ 5 ਵਜੇ 1241 ਪ੍ਰਵਾਸੀਆਂ ਨਾਲ ਗੋਰਖਪੁਰ ਲਈ ਰਵਾਨਾ ਹੋਈ।
ਪ੍ਰਵਾਸੀ ਲੋਕ ਆਪਣੇ ਜੱਦੀ ਸਥਾਨਾਂ ’ਤੇ ਵਾਪਸ ਜਾ ਰਹੇ ਹਨ, ਸਾਰੇ ਲੋਕਾਂ ਖ਼ਾਸਕਰ ਬੱਚਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਉਨ੍ਹਾਂ ਨੂੰ ਖਾਣਾ, ਪਾਣੀ, ਬਿਸਕੁਟ ਮੁਹੱਈਆ ਕਰਾਉਣ ਅਤੇ ਉਨ੍ਹਾਂ ਦੀ ਘਰ ਵਾਪਸੀ ਲਈ ਵਿਸਤ੍ਰਿਤ ਤਿਆਰੀਆਂ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ।
ਦੂਜੇ ਪਾਸੇ 23 ਵਿਦਿਆਰਥੀਆਂ ਨੂੰ ਅੱਜ ਖਰੜ ਤੋਂ ਬੱਸ ਰਾਹੀਂ ਉਨ੍ਹਾਂ ਦੇ ਘਰ ਜੰਮੂ ਭੇਜਿਆ ਗਿਆ।