2 ਜਵਾਹਰਪੁਰ ਤੇ ਇੱਕ ਮੁੱਲਾਂਪੁਰ ਦਾ ਹੈ ਵਸਨੀਕ
ਐਸ ਏ ਐਸ ਨਗਰ, 14 ਮਈ 2020: ਜ਼ਿਲ੍ਹੇ ਵਿੱਚ ਅੱਜ 3 ਹੋਰ ਮਰੀਜ਼ (ਤਿੰਨੇ ਪੁਰਸ਼) ਕੋਰੋਨਾ ਵਾਇਰਸ ਤੋਂ ਠੀਕ ਹੋਏ ਅਤੇ ਉਹਨਾਂ ਨੂੰ ਅੱਜ ਛੁੱਟੀ ਦੇ ਦਿੱਤੀ ਗਈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਰੀਸ਼ ਦਿਆਲਨ ਨੇ ਦੱਸਿਆ ਕਿ ਅੱਜ ਛੁੱਟੀ ਮਿਲਣ ਵਾਲਿਆਂ ਵਿਚ 2 ਮਰੀਜ਼ ਜਵਾਹਰਪੁਰ ਦੇ ਵਾਸੀ ਹਨ ਅਤੇ ਗਿਆਨ ਸਾਗਰ ਹਸਪਤਾਲ ਤੋਂ ਉਨ੍ਹਾਂ ਨੂੰ ਛੁੱਟੀ ਮਿਲੀ ਅਤੇ ਇੱਕ ਮੁੱਲਾਂਪੁਰ ਦਾ ਰਹਿਣ ਵਾਲਾ ਹੈ ਜਿਸਨੂੰ ਪੀਜੀਆਈ ਤੋਂ ਛੁੱਟੀ ਮਿਲੀ।
ਹੁਣ ਤੱਕ, ਪਾਜੇਟਿਵ ਕੇਸਾਂ ਦੀ ਕੁੱਲ ਗਿਣਤੀ 105 ਹੈ, ਐਕਟਿਵ ਕੇਸ 42 ਅਤੇ ਠੀਕ ਹੋਏ ਮਾਮਲੇ 60 ਹਨ।