- ਪ੍ਰਵਾਸੀ ਮਜ਼ਦੂਰਾਂ ਲਈ 50ਵੀਂ ਵਿਸ਼ੇਸ਼ ਰੇਲ ਗੱਡੀ ਰਵਾਨਾ
ਫਿਰੋਜ਼ਪੁਰ 12 ਮਈ 2020 : ਕੋਰੋਨਾ ਸੰਕਟ ਕਾਰਨ ਪੰਜਾਬ ਫਸੇ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਲਈ ਉੱਤਰ ਰੇਲਵੇ ਵੱਲੋਂ ਸ਼ੁਰੂ ਕੀਤੀ ਸਪੈਸ਼ਲ ਰੇਲ ਸੇਵਾ ਦੌਰਾਨ ਬੀਤੀ ਰਾਤ ਫਿਰੋਜ਼ਪੁਰ ਮੰਡਲ ਤੋਂ 50ਵੀਂ ਵਿਸ਼ੇਸ਼ ਰੇਲ ਗੱਡੀ ਜਲੰਧਰ ਸਿਟੀ ਤੋਂ ਫੈਜ਼ਾਬਾਦ ਲਈ ਰਵਾਨਾ ਹੋਈ। ਜਾਣਕਾਰੀ ਦਿੰਦਿਆਂ ਮੰਡਲ ਰੇਲ ਪ੍ਰਬੰਧਕ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਮੂਲ ਰਾਜਾਂ ਵਿਚ ਭੇਜਣ ਲਈ ਰਾਜ ਸਰਕਾਰ ਦੀ ਮੰਗ 'ਤੇ ਫਿਰੋਜ਼ਪੁਰ ਮੰਡਲ ਵੱਲੋਂ ਹੁਣ ਤੱਕ ਉੱਤਰ ਪ੍ਰਦੇਸ਼ ਲਈ 32, ਬਿਹਾਰ ਲਈ 12, ਝਾਰਖੰਡ ਲਈ 4 ਤੇ ਮੱਧ ਪ੍ਰਦੇਸ਼ ਲਈ 2 ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਕਰੀਬ 80 ਹਜ਼ਾਰ ਮਜ਼ਦੂਰਾਂ ਦੀ ਘਰ ਵਾਪਸੀ ਸੰਭਵ ਹੋਈ ਹੈ। ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਅੰਦਰ ਜਲੰਧਰ ਤੋਂ 25, ਲੁਧਿਆਣਾ ਤੋਂ 21 ਤੇ ਅੰਮ੍ਰਿਤਸਰ ਤੋਂ 4 ਅਤੇ ਅੰਬਾਲਾ ਮੰਡਲ ਤੋਂ 13 ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ ਹਨ।