ਮਾਨਸਾ: ਕੋਰੋਨਾ ਕਾਰਨ 30 ਸਾਲ ਦੇ ਨੌਜਵਾਨ ਦੀ ਮੌਤ
ਸੰਜੀਵ ਜਿੰਦਲ
ਮਾਨਸਾ , 8 ਜੂਨ 2021 : ਮਾਨਸਾ ਜਿਲ੍ਹੇ ਦੇ ਕਸਬੇ ਬੋਹਾ ਚ ਕੋਰੋਨਾ ਮਹਾਮਾਰੀ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਾਤਾਰ ਵੱਧਣ ਕਾਰਨ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਅਧਿਆਪਕ ਲਾਲ ਸਿੰਘ ਦੇ ਛੋਟੇ ਭਰਾ ਤੇ ਬੇਰੁਜ਼ਗਾਰ ਅਧਿਆਪਕ ਆਗੂ ਗੁਰਮੀਤ ਸਿੰਘ (30) ਦੀ ਕੋਰੋਨਾ ਬਿਮਾਰੀ ਦੌਰਾਨ ਫੇਫੜਿਆਂ ਦੇ ਸੁੰਗੜਨ ਕਾਰਨ ਮੌਤ ਹੋ ਗਈ। ਬੁਢਲਾਡਾ ਡਾਈਟ ਮੁਖੀ ਡਾ. ਬੂਟਾ ਸਿੰਘ, ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਮਾਨਸਾ ਜ਼ਿਲ੍ਹਾ ਕੋਆਰਡੀਨੇਟਰ ਗੁਰਨੈਬ ਸਿੰਘ ਮਘਾਣੀਆਂ, ਨਗਰ ਪੰਚਾਇਤ ਬੋਹਾ ਦੇ ਸਾਬਕਾ ਪ੍ਰਧਾਨ ਜੋਗਾ ਸਿੰਘ, ਉਪ ਪ੍ਰਧਾਨ ਜਗਤਾਰ ਸਿੰਘ, ਡਾ. ਰਾਜਾ ਸਿੰਘ, ਗਾਇਕ ਉਧਮ ਆਲਮ, ਜਰਨੈਲ ਸਿੰਘ ਗਾਦੜਪੱਤੀ, ਥਾਣੇਦਾਰ ਕੁਲਵੰਤ ਸਿੰਘ, ਮਲਕੀਤ ਸਿੰਘ ਵਿਰਕ, ਜੋਗਿੰਦਰ ਸਿੰਘ, ਬਾਬਾ ਨਰਾਇਣ ਸਿੰਘ ਸਮੇਤ ਬਹੁਤ ਸਾਰੀਆਂ ਵਿੱਦਿਅਕ ਤੇ ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਨੇ ਇਸ ਸਮਾਜ ਸੇਵੀ ਨੌਜਵਾਨ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।