ਚੰਡੀਗੜ੍ਹ, 27 ਸਤੰਬਰ, 2017 : ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ 11 ਉਮੀਦਵਾਰ ਚੋਣ ਮੈਦਾਨ ਵਿਚ ਹਨ ।ਅੱਜ ਕਾਗਜ਼ ਵਾਪਸ ਲੈਣ ਦੇ ਅੰਤਿਮ ਦਿਨ ਕਿਸੇ ਵੀ ਉਮੀਦਵਾਰ ਵੱਲੋਂ ਕਾਗਜ਼ ਨਹੀਂ ਲਏ ਗਏ ।ਉਕਤ ਜਾਣਕਾਰੀ ਵਧੀਕ ਮੁੱਖ ਚੋਣ ਅਫਸਰ ਪੰਜਾਬ ਸ. ਮਨਪ੍ਰੀਤ ਸਿੰਘ ਆਈ.ਏ.ਐਸ. ਵੱਲੋਂ ਅੱਜ ਇਥੇ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਸਬੰਧੀ ਨਾਮਜਦਗੀ ਪੱਤਰ ਵਾਪਸ ਲੈਣ ਦਾ ਅੱਜ ਅੰਤਿਮ ਦਿਨ ਸੀ ।
ਉਨ੍ਹਾਂ ਦੱੱਸਿਆ ਕਿ ਅੱਜ ਸਾਰੇ ਉਮੀਦਵਾਰ ਨੂੰ ਚੋਣ ਨਿਸ਼ਾਨ ਵੀ ਅਲਾਟ ਕਰ ਦਿੱਤੇ ਗਏ ਹਨ। ਭਾਰਤੀ ਜਨਤਾ ਪਾਰਟੀ ਦੇ ਸਵਰਨ ਸਲਾਰੀਅ ਨੂੰ ਚੋਣ ਨਿਸ਼ਾਨ ਕਮਲ , ਇੰਡੀਅਨ ਨੈਸ਼ਨਲ ਕਾਂਗਰਸ ਦੇ ਸੁਨੀਲ ਕੁਮਾਰ ਜਾਖੜ ਨੂੰ ਚੋਣ ਨਿਸ਼ਾਨ ਹੱਥ, ਆਮ ਆਦਮੀ ਪਾਰਟੀ ਦੇ ਮੇਜਰ ਜਨਰਲ (ਸੇਵਾਮੁਕਤ) ਸੁਰੇਸ਼ ਕੁਮਾਰ ਖਜੂਰੀਆ ਨੂੰ ਚੋਣ ਨਿਸ਼ਾਨ ਝਾੜੂ, ਮੇਘ ਦੇਸ਼ਮ ਪਾਰਟੀ ਦੀ ਸੰਤੋਸ਼ ਕੁਮਾਰੀ ਨੂੰ ਚੋਣ ਨਿਸ਼ਾਨ ਬੰਸਰੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) (ਸਿਮਰਨਜੀਤ ਸਿੰਘ ਮਾਨ) ਦੇ ਕੁਲਵੰਤ ਸਿੰਘ ਨੂੰ ਚੋਣ ਨਿਸ਼ਾਨ ਟਰੱਕ, ਹਿੰਦੋਸਤਾਨ ਸ਼ਕਤੀ ਸੈਨਾ ਦੇ ਰਜਿੰਦਰ ਸਿੰਘ ਨੂੰ ਚੋਣ ਨਿਸ਼ਾਨ ਨਾਰੀਅਲ ਅਤੇ ਅਜਾਦ ਉਮੀਦਵਾਰ ਸਤਨਾਮ ਸਿੰਘ ਨੂੰ ਚੋਣ ਨਿਸ਼ਾਨ ਬੱਲਾ, ਸੰਦੀਪ ਕੁਮਾਰ ਨੂੰ ਚੋਣ ਨਿਸ਼ਾਨ ਮੋਮਬੱਤੀਆਂ, ਪਰਦੀਪ ਕੁਮਾਰ ਨੂੰ ਚੋਣ ਨਿਸ਼ਾਨ ਹੀਰਾ, ਪਰਵਿੰਦਰ ਸਿੰਘ ਨੂੰ ਚੋਣ ਨਿਸ਼ਾਨ ਸੀਟੀ ਅਤੇ ਪਵਨ ਕੁਮਾਰ ਨੂੰ ਚੋਣ ਨਿਸ਼ਾਨ ਆਟੋ ਰਿਕਸ਼ਾ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮਿਤੀ 11 ਅਕਤੂਬਰ 2017 ਦਿਨ ਬੁੱਧਵਾਰ ਨੂੰ ਸਵੇਰੇ 8:00 ਵਜੇਂ ਤੋਂ ਸ਼ਾਮ 5:00 ਵਜੇਂ ਤੱਕ ਵੋਟਾਂ ਦਾ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ ਮਿਤੀ 15 ਅਕਤੂਬਰ 2017 ਦਿਨ ਐਤਵਾਰ ਨੂੰ ਹੋਵੇਗੀ।