ਪਠਾਨਕੋਟ, 3 ਅਕਤੂਬਰ, 2017 : ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪਠਾਨਕੋਟ ਦੇ ਵਿਕਾਸ ਦੇ ਲਈ 68 ਕਰੋੜ ਮੰਜੂਰ ਕੀਤੇ ਸਨ, ਜੋ ਕਿ ਪੀ.ਡੀ.ਬੀ.ਆਈ. ਵੱਲੋਂ ਦਿੱਤੇ ਜਾਣ ਸਨ, ਇਸਦੇ ਲਈ ਹਰੇਕ ਮੰਜੂਰੀ ਲੈਕੇ ਕਾਰਜਾਂ ਦਾ ਐਸਟੀਮੇਟ ਵੀ ਮੰਜੂਰ ਕਰਵਾ ਲਿਆ ਸੀ ਅਤੇ ਟੈਂਡਰ ਲਗਾਕੇ ਅਨੇਕ ਵਿਕਾਸ ਕਾਰਜ ਤਾਂ ਸ਼ੁਰੂ ਵੀ ਕਰਵਾ ਦਿੱਤੇ ਗਏ ਸਨ, ਲੇਕਿਨ ਕਾਂਗਰਸ ਸਰਕਾਰ ਨੇ ਸਾਰੇ ਚੱਲਦੇ ਕੰਮਾਂ 'ਤੇ ਰੋਕ ਲਵਾ ਦਿੱਤੀ, ਜਿਸ ਨਾਲ ਨਾ ਕੇਵਲ ਵਿਕਾਸ ਕਾਰਜ ਅਧੂਰੇ ਰਹਿ ਗਏ, ਬਲਕਿ ਠੇਕੇਦਾਰਾਂ ਦੇ ਭੁਗਤਾਨ ਵੀ ਰੁੱਕ ਗਏ। ਕਾਂਗਰਸ ਸਰਕਾਰ ਨੇ ਜੋ ਨਵੇਂ ਨਿਰਦੇਸ਼ ਦਿੱਤੇ ਹਨ, ਉਨ੍ਹਾਂ ਵਿਚ ਬਾਕੀ ਬਚੇ ਹੋਏ ਸਾਰੀਆਂ ਕੰਮਾਂ ਨੂੰ ਰੱਦ ਕਰਵਾ ਦਿੱਤਾ ਗਿਆ ਅਤੇ ਜੋ ਕੰਮ ਬੜੀ ਮਿਹਨਤ ਦੇ ਨਾਲ ਨਗਰ ਨਿਗਮ ਪਠਾਨਕੋਟ ਨੇ ਸ਼ਹਿਰ ਦੇ ਵਿਕਾਸ ਦੇ ਲਈ ਤੈਅ ਕੀਤੇ ਸਨ, ਉਸਦੇ ਲਈ ਪਠਾਨਕੋਟ ਦੀ ਜਨਤਾ ਨੂੰ ਹੋਰ ਇੰਤਜਾਰ ਕਰਨਾ ਪਵੇਗਾ। ਉਕਤ ਦੋਸ਼ ਨਗਰ ਨਿਗਮ ਦੇ ਮੇਅਰ ਸ਼੍ਰੀ ਅਨਿਲ ਵਾਸੁਦੇਵਾ ਨੇ ਪੱਤਰਕਾਰ ਸੰਮੇਲਨ ਵਿਚ ਲਗਾਏ। ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਸੂਬਾ ਸਕੱਰਤ ਵਿਨੀਤ ਜੋਸ਼ੀ, ਕੌਂਸਲਰ ਰੋਹਿਤ ਪੁਰੀ, ਅਸ਼ਵਨੀ ਗੋਪੀ, ਪ੍ਰਵੀਨ ਪੱਪੀ ਅਤੇ ਮੀਡੀਆ ਪ੍ਰਭਾਰੀ ਪ੍ਰਦੀਪ ਰੈਣਾ ਆਦਿ ਮੌਜੂਦ ਸਨ।
ਮੇਅਰ ਵਾਸੁਦੇਵਾ ਦਾ ਕਹਿਣਾ ਸੀ ਕਿ ਕਾਂਗਰਸ ਪਾਰਟੀ ਦੇ ਆਗੂ ਕਿਸ ਤਰ੍ਹਾਂ ਵਿਕਾਸ ਕਾਰਜਾਂ ਵਿਚ ਅੜਚਨ ਪੈਦਾ ਕਰ ਰਹੇ ਹਨ, ਇਸਦਾ ਨਤੀਜਾ ਪਠਾਨਕੋਟ ਵਿਚ ਰੁੱਕੇ ਵਿਕਾਸ ਕਾਰਜਾਂ ਤੋਂ ਮਿਲਦਾ ਹੈ। ਕਾਂਗਰਸ ਸਰਕਾਰ ਨੇ ਨਗਰ ਨਿਗਮ ਨੂੰ ਇਹ ਨਿਰਦੇਸ਼ ਦਿੱਤੇ ਹਨ ਕਿ ਜੋ ਵਿਕਾਸ ਜਿੱਥੇ ਤੱਕ ਹੋ ਚੁੱਕੇ ਹਨ, ਉਸਨੂੰ ਉਥੇ ਰੋਕ ਦਿੱਤਾ ਗਿਆ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਚੱਲ ਰਹੇ ਕਾਰਜਾਂ ਵਿਚ ਰੁਕਾਵਟ ਆਉਣ ਨਾਲ ਕੋਈ ਗਲੀ ਅੱਧੀ ਬਣ ਗਈ ਅਤੇ ਨਾਲ ਵਾਲੀ ਗਲੀ ਅਧੂਰੀ ਪਈ ਹੈ। ਇਨ੍ਹਾਂ ਹੀ ਨਹੀਂ ਅਕਾਲੀ ਭਾਜਪਾ ਸਰਕਾਰ ਵੱਲੋਂ ਪਠਾਨਕੋਟ ਵਿਚ ਵਿਕਾਸ ਦੇ ਲੱਗਭੱਗ 35 ਕਰੋੜ ਰੁੱਪਏ ਮੰਜੂਰ ਕੀਤੇ ਗਏ ਸਨ, ਜਿਨ੍ਹਾਂ ਦੇ ਕਾਰਜ ਚੋਣ ਜਾਬਤਾ ਲੱਗਣ ਕਾਰਨ ਸ਼ੁਰੂ ਨਹੀਂ ਹੋ ਪਾਏ ਸਨ, ਲੇਕਿਨ ਮੌਜੂਦਾ ਸਰਕਾਰ ਨੇ ਬਿਨਾਂ ਕਿਸੇ ਕਾਰਨ ਉਸ 35 ਕਰੋੜ ਦੇ ਕਾਰਜਾਂ ਨੂੰ ਵੀ ਰੱਦ ਕਰ ਦਿੱਤਾ।
ਮੇਅਰ ਨੇ ਦੱਸਿਆ ਕਿ ਕੇਂਦਰ ਦੀ ਅਮ੍ਰਿੰਤ ਸਕੀਮ ਦੇ ਤਹਿਤ ਪਠਾਨਕੋਟ ਸ਼ਹਿਰ ਵਿਚ ਲੱਗਭੱਗ 200 ਕਰੋੜ ਦੀ ਲਾਗਤ ਨਾਲ ਵਾਟਰ ਸਪਲਾਈ ਅਤੇ ਸੀਵਰੇਜ ਦੇ ਖੇਤਰ ਵਿਚ ਕਾਰਜ ਕਰਵਾਉਣ ਦੇ ਲਈ ਸੀਵਰੇਜ ਬੋਰਡ ਰਾਹੀਂ ਅਕਾਲੀ-ਭਾਜਪਾ ਸਰਕਾਰ ਨੇ ਮੰਜੂਰੀ ਕਰਵਾਏ ਸਨ, ਲੇਕਿਨ ਮੌਜੂਦਾ ਕਾਂਗਰਸ ਸਰਕਾਰ ਉਨ੍ਹਾਂ ਕਾਰਜਾਂ ਨੂੰ ਵੀ ਸ਼ੁਰੂ ਕਰਵਾ ਰਹੇ, ਜਿਸ ਨਾਲ ਲੋਕ ਕੇਂਦਰ ਸਰਕਾਰ ਵੱਲੋਂ ਜਾਰੀ ਯੋਜਨਾਵਾਂ ਦੇ ਲਾਭ ਤੋਂ ਵਾਂਝੇ ਹਨ। ਇਸੇ ਦੇ ਨਾਲ ਉਨ੍ਹਾਂ ਦੱਸਿਆ ਕਿ ਪਠਾਨਕੋਟ ਸ਼ਹਿਰ ਦੇ ਲਈ7.25ਲੱਖ ਦੀ ਲਾਗਤ ਨਾਲ 15 ਟਿਊਬਵੈਲਾਂ ਦੀ ਮੰਜੂਰੀ ਲਈ ਗਈ ਸੀ, ਜਿਸ 'ਤੇ ਕੰਮ ਸ਼ੁਰੂ ਕਰਵਾਕੇ ਉਕਤ ਅੱਠ ਟਿਊਬਵੈਲ ਲੱਗਭੱਗ ਤਿਆਰ ਹਨ, ਪਰੰਤੂ ਉਕਤ ਟਿਊਬਵੈਲਾਂ ਨੂੰ ਹਾਲੇ ਤੱਕ ਬਿਜਲੀ ਕੁਨੇਕਸ਼ਨ ਨਾ ਮਿਲਣ ਨਾਲ ਲੋਕਾਂ ਨੂੰ ਪੀਣ ਦੇ ਪਾਣੀ ਤੋਂ ਵਾਂਝੇ ਰਹਿਣਾ ਪੈ ਰਿਹਾ ਹੈ।
ਨਵੇਂ ਏਰੀਆ ਵਿਚ ਸ਼ਾਮਲ ਕੀਤੇ ਗਏ ਸੀਵਰੇਜ ਪਾਈਪ ਲਾਈਨਾਂ ਅਤੇ ਵਾਟਰ ਸਪਲਾਈ ਲਾਈਨਾਂ ਦਾ ਕੰਮ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਤੇਜੀ ਨਾਲ ਚੱਲ ਰਹੇ ਸੀ, ਲੇਕਿਨ ਮੌਜੂਦਾ ਸਰਕਾਰ ਨੇ ਉਸ ਕਾਰਜ ਦੀ ਚਾਲ ਵੀ ਬਹੁਤ ਹੋਲੀ ਕਰ ਦਿੱਤੀ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਆ ਰਹੀ ਹੈ।
ਅਨਿਲ ਵਾਸੁਦੇਵਾ ਨੇ ਮੌਜੂਦਾ ਪੰਜਾਬ ਸਰਕਾਰ 'ਤੇ ਪਠਾਨਕੋਟ ਵਿਚ ਵਿਕਾਸ ਕਾਰਜਾਂ ਵਿਚ ਭੇਦਭਾਵ ਬਰਤਣ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਥਾਨਕ ਕਾਂਗਰਸ ਆਗੂਆਂ ਦੀ ਬਦਲਾਖੋਰੀ ਦੇ ਕਾਰਨ ਪਠਾਨਕੋਟ ਦੇ ਲੋਕ ਮਿਲਣ ਵਾਲੀ ਸੁਵਿਧਾਵਾਂ ਤੋਂ ਵੰਚਿਤ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਉਮੀਦਵਾਰ ਸ਼੍ਰੀ ਸਵਰਣ ਸਿੰਘ ਸਲਾਰੀਆ ਦੇ ਸਾਂਸਦ ਬਨਣ 'ਤੇ ਇਸ ਖੇਤਰ ਵਿਚ ਰੁਕੀ ਪਈ ਅਮ੍ਰਿੰਤ ਯੋਜਨਾ ਨੂੰ ਕੇਂਦਰ 'ਤੇ ਦਬਾਅ ਪਾਕੇ ਜਲਦ ਸ਼ੁਰੂ ਕਰਵਾਣਗੇ, ਜਿਸ ਵਿਚ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।