ਪਠਾਨਕੋਟ, 4 ਅਕਤੂਬਰ, 2017 : ਗੁਰਦਾਸਪੂਰ ਲੋਕਸਭਾ ਤੋਂ ਕਾਂਗਰਸ ਦੇ ਉਮੀਦਵਾਰ ਸ਼੍ਰੀ ਸੁਨੀਲ ਜਾਖੜ ਵੱਖ-ਵੱਖ ਚੋਣ ਰੈਲੀਆਂ ਵਿਚ ਇਸ ਖੇਤਰ ਵਿਚ ਵਿਕਾਸ ਕਾਰਜ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ ਅਤੇ ਲੋਕਾਂ ਨੂੰ ਕਹਿ ਰਹੇ ਹਨ ਕਿ ਚੋਣ ਜਿੱਤਣ ਉਪਰੰਤ ਉਹ ਖੇਤਰ ਦੇ ਲੋਕਾਂ ਦੀ ਸਾਰੀਆਂ ਸਮਸਿਆਂ ਨੂੰ ਪੂਰਣ ਰੂਪ ਤੋਂ ਹੱਲ ਕਰ ਦੇਣਗੇ, ਲੇਕਿਨ ਸੁਨੀਲ ਜਾਖੜ ਕੀ ਇਹ ਦੱਸ ਪਾਉਣਗੇ ਕਿ ਜਿਹੜੇ ਅਬੋਹਰ ਹਲਕੇ ਦੀ ਉਨ੍ਹਾਂ 15 ਸਾਲ ਤੱਕ ਨੁਮਾਇੰਦਗੀ ਕੀਤੀ ਅਤੇ ਜਿੱਥੇ ਤੋਂ ਲੱਗਭੱਗ 45 ਸਾਲ ਤੋਂ ਉਨ੍ਹਾਂ ਦਾ ਪਰਿਵਾਰ ਨੁਮਾਇੰਦਗੀ ਕਰਦਾ ਆ ਰਿਹਾ ਹੈ, ਉਸ ਖੇਤਰ ਦੇ ਲੋਕ ਹਾਲੇ ਵੀ ਮੂਲਭੂਤ ਸੁਵਿਧਾਵਾਂ ਨੂੰ ਹੀ ਕਿਉਂ ਤਰਸ ਰਿਹੇ ਹਨ। ਉਕਤ ਪ੍ਰਸ਼ਨ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸ਼੍ਰੀ ਅਸ਼ਵਨੀ ਸ਼ਰਮਾ ਨੇ ਪੱਤਰਕਾਰ ਸੰਮੇਲਨ ਰਾਹੀਂ ਸ਼੍ਰੀ ਸੁਨੀਲ ਜਾਖੜ ਤੋਂ ਕੀਤਾ। ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਨਿਲ ਸਰੀਨ, ਭਾਜਪਾ ਦੇ ਮਹਾਮੰਤਰੀ ਜੀਵਨ ਗੁਪਤਾ, ਸੂਬਾ ਸਕੱਤਰ ਵਿਨੀਤ ਜੋਸ਼ੀ, ਸੋਸ਼ਲ ਮੀਡੀਆ ਦੇ ਇੰਚਾਰਜ਼ ਅਮਿਤ ਤਨੇਜਾ ਅਤੇ ਮੀਡੀਆ ਪ੍ਰਭਾਰੀ ਪ੍ਰਦੀਪ ਰੈਣਾ ਆਦਿ ਮੌਜੂਦ ਸਨ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਸ਼੍ਰੀ ਸੁਨੀਲ ਜਾਖੜ ਵਿਕਾਸ ਦੀ ਗੱਲਾਂ ਤਾਂ ਵੱਡੀ ਵੱਡੀ ਕਰ ਰਹੇ ਹਨ, ਲੇਕਿਨ ਉਨ੍ਹਾਂ ਦੇ ਅਪਣੇ ਗ੍ਰਹਿ ਖੇਤਰ ਅਬੋਹਰ ਵਿਚ ਹਾਲਤ ਇਹ ਹੈ ਕਿ ਲਗਾਤਾਰ ਤਿੰਨ ਵਾਰ ਵਿਧਾਇਕ ਚੁਨਣ ਦੇ ਬਾਵਜੂਦ ਅਬੋਹਰ ਖੇਤਰ ਦੇ ਲੋਕ ਸਵੱਛ ਪੀਣ ਦੇ ਪਾਣੀ ਨੂੰ ਹੀ ਤਰਸ ਰਹੇ ਹਨ। ਇਹ ਕੋਈ ਹੋਰ ਨਹੀਂ ਕਹਿ ਰਿਹਾ, ਬਲਕਿ ਹਾਲ ਹੀ ਵਿਚ ਸੰਪਨ ਵਿਧਾਨਸਭਾ ਚੋਣਾਂ ਵਿਚ ਖੁੱਦ ਸੁਨੀਲ ਜਾਖੜ ਵੋਟ ਮੰਗਦੇ ਸਮੇਂ ਵੋਟਰਾਂ ਦੇ ਸਾਹਮਣੇ ਇਹ ਵਾਅਦਾ ਕਰਦੇ ਰਹੇ ਹਨ ਕਿ ਉਹ ਚੋਣ ਜਿੱਤਣ ਮਗਰੋਂ ਅਬੋਹਰ ਸ਼ਹਿਰ ਦੇ ਲੋਕਾਂ ਨੂੰ 100 ਫੀਸਦੀ ਪੀਣ ਦਾ ਪਾਣੀ ਉਪਲਬੱਧ ਕਰਵਾਉਣਗੇਂ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਵਿਧਾਨਸਭਾ ਵਿਚ ਵਿਰੋਧੀ ਦਲ ਦੇ ਆਗੂ ਰਹਿੰਦੇ ਹੋਏ ਸੁਨੀਲ ਜਾਖੜ ਅਕਸਰ ਆਗੂਆਂ 'ਤੇ ਪੁਲੀਸ ਨੂੰ ਅਪਣੀ ਗੋਦ ਵਿਚ ਬਿਠਾਉਦ ਦਾ ਦੋਸ਼ ਲਗਾਉਂਦੇ ਰਹੇ ਹਨ, ਲੇਕਿਨ ਹੁਣ ਜਦੋਂ ਉਹ ਗੁਰਦਾਸਪੂਰ ਤੋਂ ਚੋਣ ਲੜ ਰਹੇ ਹਨ, ਉਦੋਂ ਉਨ੍ਹਾਂ ਦੀ ਹੀ ਸ਼ਹਿ 'ਤੇ ਪੰਜਾਬ ਪੁਲੀਸ ਅਕਾਲੀ ਭਾਜਪਾ ਦੇ ਵਰਕਰਾਂ 'ਤੇ ਜੁਲਮ ਢਾਅ ਰਹੀ ਹੈ, ਜਿਸਦਾ ਪਰਿਣਾਮ ਗੁਰਦਾਸਪੂਰ ਵਿਚ ਹੋਈ ਘਟਨਾਵਾਂ ਤੋਂ ਮਿਲਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਦੀ ਸ਼ਹਿ 'ਤੇ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੋਟਰਾਂ 'ਤੇ ਕਾਂਗਰਸ ਦੇ ਪੱਖ ਵਿਚ ਭੁਗਤਣ ਦਾ ਦਬਾਅ ਬਣਾ ਰਹੀ ਹੈ, ਜਿਸਦੀ ਉਹ ਸਖਤ ਨਿੰਦਾ ਕਰਦੇ ਹਨ ਅਤੇ ਚੋਣ ਕਮੀਸ਼ਨ ਤੋਂ ਭਾਰਤੀ ਜਨਤਾ ਪਾਰਟੀ ਮੰਗ ਕਰਦੀ ਹੈ ਕਿ ਇਸ ਲੋਕਸਭਾ ਹਲਕੇ ਦੇ ਹਰ ਬੂਥ 'ਤੇ ਪੈਰਾਮਿਲਟਰੀ ਫੋਰਸ ਦੀ ਤੈਨਾਤੀ ਕੀਤੀ ਜਾਵੇ, ਤਾਂ ਜੋ ਨਿਖਪੱਖ ਚੋਣ ਸੰਭਵ ਹੋ ਸਕਣ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਕੇਂਦਰ ਵਿਚ ਭਾਜਪਾ ਨੀਤ ਮੋਦੀ ਸਰਕਾਰ ਦੇ ਗਠਨ ਤੋਂ ਬਾਅਦ ਪੂਰੇ ਵਿਸ਼ਵ ਵਿਚ ਭਾਰਤ ਦਾ ਸਨਮਾਨ ਵੱਧੀਆ ਹੈ, ਜਿੱਥੇ ਪਹਿਲਾਂ ਯੁ.ਪੀ.ਏ. ਸਰਕਾਰ ਦੇ ਦੌਰਾਨ ਆਏ ਦਿਨ ਰੋਜ਼ਾਨਾ ਨਵੇਂ ਘੋਟਾਲੇ ਉਜਾਗਰ ਹੋ ਰਹੇ ਸਨ, ਉਥੇ ਹੀ ਮੋਦੀ ਜੀ ਦੇ ਸਾਢੇ ਤਿੰਨ ਸਾਲ ਦੇ ਸ਼ਾਸਨਕਾਲ ਵਿਚ ਘੋਟਾਲੇ ਤਾਂ ਕੀ ਉਜਾਗਰ ਹੋਣੇ ਸਨ, ਰੋਜ਼ਾਨਾ ਕਲਿਆਣਕਾਰੀ ਯੋਜਨਾਵਾਂ ਲਾਗੂ ਹੋ ਰਹੀਆਂ ਹਨ। ਸ਼ਰਮਾ ਨੇ ਕਿਹਾ ਕਿ ਇਲਾਕੇ ਦਾ ਵੋਟਰ ਜਾਣਦਾ ਹੈ ਕਿ ਕੇਂਦਰ ਵਿਚ ਜਿਸ ਪਾਰਟੀ ਦੀ ਸਰਕਾਰ ਹੋਵੇ, ਤਾਂ ਉਸੇ ਦਾ ਸਾਂਸਦ ਚੁਣਿਆ ਜਾਵੇ ਤਾਂ ਜੋ ਖੇਤਰ ਵਿਚ ਵਿਕਾਸ ਦੀ ਗਤੀ ਤੇਜ ਹੋ ਸਕੇ, ਇਸ ਲਈ ਵੋਟਰ ਅਕਾਲੀ-ਭਾਜਪਾ ਉਮੀਦਵਾਰ ਸਵਰਣ ਸਿੰਘ ਸਲਾਰਿਆ ਨੂੰ ਜੇਤੂ ਬਨਾਉਣ ਦਾ ਮਨ ਬਣਾ ਚੁਕਿਆ ਹੈ। ਜੀ.ਐਸ.ਟੀ. ਦੇ ਮਾਮਲੇ 'ਤੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ 'ਤੇ ਸ਼੍ਰੀ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਵੱਪਾਰੀਆਂ ਦੀ ਸਮਸਿਆਵਾਂ ਦੇ ਹੱਲ ਦੇ ਲਈ ਪੂਰੀ ਤਰ੍ਹਾਂ ਸੰਵੇਦਨਸ਼ੀਲ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਕੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਨੇ ਸਪੱਸ਼ਟ ਕੀਤਾ ਕਿ ਭਾਜਪਾ ਸਰਕਾਰ ਦਾ ਜੀ.ਐਸ.ਟੀ. ਦੇ ਮਾਮਲੇ ਵਿਚ ਕੋਈ ਅਡਿਯਲ ਰਵਇਆ ਨਹੀਂ ਹੈ, ਉਹ ਵੱਪਾਰੀਆਂ ਦੇ ਸੁਝਾਵਾਂ ਨੂੰ ਧਿਆਨ ਵਿਚ ਰੱਖ ਰਹੀ ਹੈ। ਉਨ੍ਹਾਂ ਇਸ ਗੱਲ ਦੇ ਸੰਕੇਤ ਵੀ ਦਿੱਤੇ ਹਨ ਕਿ ਭਵਿੱਚ ਵਿਚ ਜੀ.ਐਸ.ਟੀ. ਦੀ ਪ੍ਰਕਿਰਿਆ ਨੂੰ ਨਾ ਕੇਵਲ ਸਰਲੀਕਰਣ ਕੀਤਾ ਜਾ ਸਕਦਾ ਹੈ, ਬਲਕਿ ਇਸਦੀ ਰੇਸ਼ੋ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਸ਼੍ਰੀ ਸ਼ਰਮਾ ਨੇ ਦੱਸਿਆ ਕਿ ਜੀ.ਐਸ.ਟੀ. ਦੇ ਮਾਮਲੇ ਵਿਚ ਸਰਕਾਰ ਦੇ ਕੋਲ ਸੁਧਾਰ ਦੀ ਬਹੁਤ ਗੁੰਜਾਇਸ਼ ਹੈ ਅਤੇ ਵੱਪਾਰੀਆਂ ਨੂੰ ਇਸ ਤੋਂ ਘਬਰਾਉਣਾ ਨਹੀਂ ਚਾਹੀਦਾ।