ਗੁਰਦਾਸਪੁਰ, 4 ਅਕਤੂਬਰ, 2017 : ਮੰਗਲਵਾਰ ਨੂੰ ਸਥਾਨਕ ਹਨੁਮਾਨ ਚੌਕ 'ਤੇ ਅਕਾਲੀ-ਭਾਜਪਾ ਦੀ ਇਕ ਚੋਣ ਰੈਲੀ ਵਿਚ ਕਾਂਗਰਸੀਆਂ ਵੱਲੋਂ ਪੁਲੀਸ ਪ੍ਰਸ਼ਾਸਨ ਦੀ ਮੌਜੂਦਗੀ ਵਿਚ ਗੁੰਡਾਗਰਦੀ ਫੈਲਾਕੇ ਰੈਲੀ ਨੂੰ ਬਿਗਾੜਨ ਦਾ ਯਤਨ ਕੀਤਾ ਗਿਆ, ਜਿਸ ਨਾਲ ਅਕਾਲੀ-ਭਾਜਪਾ ਆਗੂਆਂ, ਵਰਕਰਾਂ ਦੇ ਨਾਲ ਨਾਲ ਜਨਤਾ ਵਿਚ ਵੀ ਕਾਫੀ ਰੋਸ ਹੈ। ਇਸੇ ਨੂੰ ਲੈਕੇ ਅੱਜ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਦੀ ਅਗੁਵਾਈ ਵਿਚ ਇਕ ਵਫਦ ਨੇ ਡੀ.ਸੀ. ਨੂੰ ਮਿਲਕੇ ਸਬੰਧਤ ਅਧਿਕਾਰੀਆਂ ਅਤੇ ਗੁੰਡਾਗਰਦੀ ਫੈਲਾਉਣ ਵਾਲੇ ਅਸਮਾਜਿਕ ਅਨਸਰਾਂ ਦੇ ਨਕੇਲ ਕੱਸਣ ਦੀ ਮੰਗ ਕੀਤੀ ਹੈ। ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ, ਫਗਵਾੜਾ ਤੋਂ ਵਿਧਾਇਕ ਸੋਮ ਪ੍ਰਕਾਸ਼, ਚਰਣਜੀਤ ਸਿੰਘ ਬਰਾੜ ਅਤੇ ਮੀਡੀਆ ਪ੍ਰਭਾਰੀ ਸੁਬੋਧ ਵਰਮਾ ਮੌਜੂਦ ਸਨ।
ਮੰਗ ਪੱਤਰ ਵਿਚ ਦੱਸਿਆ ਕਿ ਕਿਸ ਤਰ੍ਹਾਂ ਜੈਡ ਪਲਸ ਸੁਰਖਿਆ ਪ੍ਰਾਪਤ ਆਗੂਆਂ ਦੀ ਮੌਜੂਦਗੀ ਵਿਚ ਕੁੱਝ ਕਾਂਗਰਸੀਆਂ ਨੇ ਮੰਚ 'ਤੇ ਪਹੁੰਚਕੇ ਹੱਲਾ ਮਚਾਇਆ, ਜਦੋਂਕਿ ਉਥੇ ਮੌਜੂਦ ਪੰਜਾਬ ਪੁਲੀਸ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕਣਾ ਤਾਂ ਦੂਰ, ਬਲਕਿ ਕਥਿਤ ਤੌਰ 'ਤੇ ਉਤਸ਼ਾਹਿਤ ਵੀ ਕੀਤਾ। ਸ਼੍ਰੀ ਕਮਲ ਸ਼ਰਮਾ ਦੇ ਦੋਸ਼ਾਂ ਦੇ ਮੁਤਾਬਿਕ ਗੁਰਦਾਸਪੂਰ ਦੇ ਐਸਐਸਪੀ ਦੇ ਭਾਈ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਤੌਰ 'ਤੇ ਚੋਣ ਲੱੜ ਚੁਕਿਆ ਹੈ, ਇਸ ਲਈ ਉਨ੍ਹਾਂ ਦੀ ਭਾਵਨਾਵਾਂ ਵੀ ਕਾਂਗਰਸ ਪਾਰਟੀ ਦੇ ਨਾਲ ਜੁੜੀ ਹਨ, ਜਿਸਦੇ ਚੱਲਦੇ ਉਨ੍ਹਾਂ ਨੂੰ ਭਰੋਸਾ ਨਹੀਂ ਹੈ ਕਿ ਇਸ ਲੋਕਸਭਾ ਹਲਕੇ ਵਿਚ ਉਨ੍ਹਾਂ ਦੇ ਰਹਿੰਦੇ ਨਿਖਪੱਖ ਚੋਣ ਹੋ ਸਕਣਗੇ, ਕਿਉਂਕਿ ਪੁਲੀਸ ਪ੍ਰਸ਼ਾਸਨ ਹਾਲੇ ਤੋਂ ਹੀ ਇਲਾਕੇ ਦੇ ਭੋਲੇ ਭਾਲੇ ਵੋਟਰਾਂ 'ਤੇ ਕਾਂਗਰਸ ਉਮੀਦਵਾਰ ਦੇ ਪੱਖ ਵਿਚ ਭੁਗਤਣ ਦਾ ਦਬਾਅ ਬਣਾ ਰਹੇ ਹਨ। ਭਾਜਪਾ ਨੇ ਅਪਣੇ ਪੱਤਰ ਵਿਚ ਮੰਗ ਕੀਤੀ ਕਿ ਇਸ ਕਾਂਡ ਦੇ ਜਿੰਮੇਦਾਰ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਇਸ ਲੋਕਸਭਾ ਖੇਤਰ ਤੋਂ ਤਬਾਦਲਾ ਕਰਕੇ ਇੱਥੇ ਅਰਧਸੈਨਿਕ ਬੱਲ ਲਗਾਇਆ ਜਾਵੇ, ਤਾਂ ਜੋ ਵੋਟਰ ਬਿਨ੍ਹਾਂ ਡਰੇ ਵੋਟ ਦਾ ਇਸਤੇਮਾਲ ਕਰ ਸਕੇ। ਸ਼੍ਰੀ ਕਮਲ ਸ਼ਰਮਾ ਨੇ ਦੱਸਿਆ ਕਿ ਡੀ.ਸੀ. ਨੇ ਉਨ੍ਹਾਂ ਦੀ ਗੱਲਾਂ ਨੂੰ ਸੁਣਕੇ ਦੱਸਿਆ ਕਿ ਉਨ੍ਹਾਂ ਨੇ ਇਸ ਘਟਨਾ ਦੇ ਲਈ ਜਿੰਮੇਦਾਰ ਐਸ.ਐਚ.ਓ. ਅਤੇ ਏ.ਐਸ.ਆਈ. ਦੀ ਬਰਖਾਸਤਗੀ ਦੀ ਸਿਫਾਰਿਸ਼ ਕਰ ਦਿੱਤੀ ਹੈ ਅਤੇ ਘਟਨਾ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਸ਼੍ਰੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਅਤੇ ਸੁਨੀਲ ਜਾਖੜ ਦਾ ਇਤਿਹਾਸ ਰਿਹਾ ਹੈ ਕਿ ਉਹ ਪੁਲੀਸ ਪ੍ਰਸ਼ਾਸਨ ਦਾ ਉਪਯੋਗ ਕਰਕੇ ਅਪਣੇ ਰਾਜਨੀਤਿਕ ਵਿਰੋਧੀਆਂ ਨੂੰ ਡਰਾ ਧਮਕਾਕੇ ਚੋਣ ਜਿੱਤਣ ਦਾ ਯਤਨ ਕਰਦੇ ਹਨ, ਲੇਕਿਨ ਮੌਜੂਦਾ ਜ਼ਿਮਨੀ ਚੋਣਾਂ ਵਿਚ ਗੁਰਦਾਸਪੂਰਦੇ ਅਕਾਲੀ-ਭਾਜਪਾ ਵਰਕਰਾਂ ਦੇ ਹੌਂਸਲੇ ਬੁਲੰਦ ਹਨ ਅਤੇ ਉਹ ਉਨ੍ਹਾਂਦੇ ਕਿਸੇ ਵੀ ਅਜਿਹੇ ਯਤਨਾਂ ਨੂੰ ਸਫਲ ਨਹੀਂ ਹੋਣ ਦੇਣਗੇ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਅਨੇਕ ਕਲਿਆਣਕਾਰੀ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਲੋਕਾਂ ਨੂੰ ਕਾਫੀ ਲਾਭ ਮਿਲ ਰਿਹਾ ਹੈ, ਇਸੇ ਦੇ ਚੱਲਦੇ ਅਕਾਲੀ-ਭਾਜਪਾ ਉਮੀਦਵਾਰ ਨੂੰ ਗੁਰਦਾਸਪੂਰ ਦੇ ਹਰ ਹਲਕੇ ਤੋਂ ਭਾਰੀ ਸਮਰਥਨ ਮਿਲ ਰਿਹਾ ਹੈ, ਇਸੇ ਨੂੰ ਦੇਖਕੇ ਕਾਂਗਰਸ ਪਾਰਟੀ ਅਤੇ ਇਸਦੇ ਉਮੀਦਵਾਰ ਸੁਨੀਲ ਜਾਖੜ ਬੌਖਲਾ ਗਏ ਹਨ। ਗੁਰਦਾਸਪੂਰ ਦੀ ਘਟਨਾ ਕਾਂਗਰਸੀਆਂ ਦੀ ਇਸੇ ਬੌਖਲਾਹਟ ਦਾ ਪ੍ਰਮਾਣ ਹਨ।