ਪਠਾਨਕੋਟ, 29 ਸਤੰਬਰ, 2017 : 'ਸਲਾਰੀਆ ਮੌਕਾ ਹੈ, ਜਾਖੜ ਧੋਖਾ ਹੈ' ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਦਾ, ਜਿਨ੍ਹਾਂ ਪੰਜਾਬ ਵਿਧਾਨਸਭਾ 2017 ਦੇ ਚੋਣਾਂ ਵਿਚ ਸੁਨੀਲ ਜਾਖੜ ਨੂੰ ਭਾਰੀ ਵੋਟਾਂ ਤੋਂ ਹਰਾਇਆ ਹੈ। ਨਾਰੰਗ ਨੇ ਕਿਹਾ ਕਿ ਉਹ ਇਸ ਵਿਕਾਸ ਵਿਰੋਧੀ, ਦਲਿਤ ਵਿਰੋਧੀ ਅਤੇ ਅਬੋਹਰ ਦੀ ਜਨਤਾ ਵੱਲੋਂ ਨਕਾਰੇ ਹੋਏ ਕਾਂਗਰਸ ਦੇ ਲੋਕਸਭਾ ਉਮੀਦਵਾਰ ਸੁਨੀਲ ਜਾਖੜ ਦਾ ਅਸਲੀ ਚਿਹਰਾ ਬੇਨਕਾਬ ਕਰਨ ਦੇ ਲਈ ਅੱਜ ਤੋਂ ਗੁਰਦਾਸਪੂਰ ਲੋਕਸਭਾ ਵਿਚ ਡੱਟ ਗਏ ਹਨ।
ਪਠਾਨਕੋਟ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਅਰੁਣ ਨਾਰੰਗ ਨੇ ਕਿਹਾ ਕਿ ਜਾਖੜ ਕਾਂਗਰਸ ਦੇ ਸੀਨੀਅਰ ਆਗੂ ਹਨ ਅਤੇ ਕਈ ਵੱਡੇ ਆਹੁਦਿਆਂ 'ਤੇ ਜਿੰਮੇਦਾਰੀ ਨਿਭਾ ਚੁੱਕੇ ਹਨ। ਜਾਖੜ 3 ਵਾਰ ਅਬੋਹਰ ਦੇ ਵਿਧਾਇਕ ਰਹੇ, ਇਨ੍ਹਾਂ ਵਿਚ 2002 ਤੋਂ ਲੈਕੇ 2007 ਤੱਕ ਕਾਂਗਰਸ ਸਰਕਾਰ ਵੀ ਰਹੀ ਅਤੇ ਇਨ੍ਹਾਂ ਹੀ ਨਹੀਂ ਉਹ ਤਾਂ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਵਿਧਾਨਸਭਾ ਵਿਚ ਵਿਰੋਧੀ ਦਲ ਦੇ ਆਗੂ ਵੀ ਰਹੇ, ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਸਾਰੀਆਂ ਦੇ ਬਾਵਜੂਦ ਅਬੋਹਰ ਵਿਧਾਨਸਭਾ ਨੇ ਵਿਕਾਸ ਦਾ ਮੁੰਹ ਨਹੀਂ ਦੇਖਿਆ।
ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਅਤੇ ਇਨ੍ਹਾਂ ਦੇ ਪਰਿਵਾਰ ਦੇ ਮੈਂਬਰ ਕਾਂਗਰਸ ਪਾਰਟੀ ਅਤੇ ਪੰਜਾਬ ਸਰਕਾਰ ਵਿਚ ਕਈ ਸੀਨੀਅਰ ਆਹੁਦਿਆਂ 'ਤੇ ਰਹਿਣ ਦੇ ਬਾਵਜੂਦ ਵੀ ਅਬੋਹਰ ਦੀ ਜਨਤਾ ਵੱਲੋਂ ਨਕਾਰਿਆ ਜਾਣਾ ਸਪੱਸ਼ਟ ਸੰਦੇਸ਼ ਦਿੰਦਾ ਹੈ ਕਿ ਉਹ ਅਬੋਹਰ ਸ਼ਹਿਰ ਦਾ ਵਿਕਾਸ ਜਿਸ ਵਿਚ ਸੀਵਰੇਜ ਵਿਵਸਥਾ, ਪੀਣ ਦਾ ਪਾਣੀ, ਸੜਕਾਂ, ਮੂਲਭੁਤ ਸੁਵਿਧਾਵਾਂ, ਪਿੰਡ ਵਿਚ ਖੇਤੀ ਦੇ ਲਈ ਪਾਣੀ, ਬੱਚਿਆਂ ਦੇ ਲਈ ਸਕੂਲ, ਢਾਣੀਆਂ ਵਿਚ ਬਿਜਲੀ ਆਦਿ ਸੁਵਿਧਾਵਾਂ ਦੇਣ ਵਿਚ ਇਹ ਫੇਲ ਸਾਬਿਤ ਹੋਏ। ਉਨ੍ਹਾਂ ਕਿਹਾ ਕਿ ਜਾਖੜ ਜਿੱਤਣ ਮਗਰੋਂ ਅਬੋਹਰ ਵਿਚ ਕਦੇ ਕਦਾਰ ਹੀ ਨਜ਼ਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਦੇ ਸੱਤਾ ਵਿਚ ਰਹਿਣ ਦੇ ਨਾਲ ਉਹ ਪੰਜਾਬ ਕਾਂਗਰਸ ਦੇ ਵਜੀਰ ਵੀ ਹਨ, ਪਰ ਇਨ੍ਹਾਂ ਸਾਰੀਆਂ ਦੇ ਬਾਵਜੂਦ ਮੋਦੀ ਸਰਕਾਰ ਦੀ ਯੋਜਨਾਵਾਂ ਤੋਂ ਵੀ ਅਬੋਹਰ ਦੀ ਜਨਤਾ ਵੰਚਿਤ ਰਹੀ। ਇਸ ਵਜ੍ਹਾਂ ਨਾਲ ਜਨਤਾ ਦਾ ਇਨ੍ਹਾਂ 'ਤੋਂ ਵਿਸ਼ਵਾਸ ਟੁੱਟਦਾ ਚੱਲਿਆ ਗਿਆ। ਨਾਰੰਗ ਨੇ ਚੁੱਟਕੀ ਲੈਂਦੇ ਹੋਏ ਕਿਹਾ ਕਿ ਜਿਸ ਜਾਖੜ ਪਰਿਵਾਰ ਨੂੰ ਅਬੋਹਰ ਦੀ ਜਨਤਾ ਨੇ 45 ਸਾਲ ਤੱਕ ਚੁੱਣਕੇ ਰਖਿਆ ਉਹ ਅਬੋਹਰ ਵਿਚ ਇਕ ਸਰਕਾਰੀ ਕਾਲਜ ਤਾਂ ਲਿਆ ਨਾ ਪਾਏ, ਤਾਂ ਗੁਰਦਾਸਪੂਰ ਦਾ ਵਿਕਾਸ ਖਾਕ ਕਰੇਗਾ।
ਨਾਰੰਗ ਨੇ ਦੋਸ਼ ਲਗਾਇਆ ਕਿ ਜਾਖੜ ਦਾ ਵਿਕਾਸ ਵਿਰੋਧੀ ਚਿਹਰਾ ਰਿਹਾ ਹੈ, ਅਜਿਹਾ ਇਸਲਈ ਕਿ ਕੇਂਦਰ ਸਰਕਾਰ ਵੱਲੋਂ ਅਬੋਹਰ ਦੇ ਵਿਕਾਸ ਅਤੇ ਹੋਰਨ੍ਹਾਂ ਯੋਜਨਾਵਾਂ ਦੇ ਪੈਸੇ ਲੇਪਸ ਹੋਕੇ ਵਾਪਸ ਜਾ ਰਹੇ ਹਨ।
ਉਨ੍ਹਾਂ ਮੀਡੀਆ ਦੇ ਜਰੀਏ ਗੁਰਦਾਸਪੂਰ ਦੀ ਜਨਤਾ ਤੋਂ ਅਪੀਲ ਕੀਤੀ ਕਿ ਅਜਿਹੇ ਆਗੂ ਜੋ ਵੋਟ ਲੈਕੇ ਜਿੱਤਣ ਦੇ ਬਾਵਜੂਦ ਦੋਬਾਰਾ ਉਸ ਥਾਂ 'ਤੇ ਦਿਖਾਈ ਨਹੀਂ ਦਿੰਦੇ ਉਨ੍ਹਾਂ ਬਿਲਕੁਲ ਵੀ ਵੋਟ ਦੇਣ ਦੀ ਭੁੱਲ ਨਾ ਕਰੋ।
ਇਨ੍ਹਾਂ ਦੇ ਮੁਕਾਬਲੇ ਵਿਚ ਸਲਾਰੀਆ ਤੁਹਾਡੇ ਹਲਕੇ ਦੇ ਹਰਮਨ ਪਿਆਰੇ ਆਗੂ ਹਨ ਅਤੇ ਕੇਂਦਰ ਸਰਕਾਰ ਦੀ ਹਰੇਕ ਯੋਜਨਾ ਦਾ ਫਾਇਦਾ ਗੁਰਦਾਸਪੂਰ ਦੀ ਜਨਤਾ ਨੂੰ ਪਹੁੰਚਾਣ ਦੇ ਲਈ ਵਚਨਬੱਧ ਰਹਿਣਗੇਂ।