ਗੁਰਦਾਸਪੂਰ, 4 ਸਤੰਬਰ, 2017 : ਭਾਜਪਾ ਦੇ ਕੌਮੀ ਮੀਤ ਪ੍ਰਧਾਨ ਅਤੇ ਪੰਜਾਬ ਮਾਮਲਿਆਂ ਦੇ ਪ੍ਰਭਾਰੀ ਪ੍ਰਭਾਤ ਝਾ ਨੇ ਅੱਜ ਪੰਜਾਬ ਦੇ ਗੁਰਦਾਸਪੂਰ ਜ਼ਿਮਨੀ ਚੋਣ ਨੂੰ ਲੈਕੇ ਮੁੱਖ ਚੋਣ ਕਮੀਸ਼ਨ ਇਕ ਮੰਗ ਪੱਤਰ ਸੌਂਪਿਆ, ਜਿਸ ਵਿਚ ਭਾਰਤੀ ਜਨਤਾ ਪਾਰਟੀ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਗੁਰਦਾਸਪੂਰ ਲੋਕਸਭਾ ਸੰਸਦੀ ਹਲਕੇ ਵਿਚ ਚੋਣ ਹੋ ਰਹੇ ਹਨ, ਲੇਕਿਨ ਪੰਜਾਬ ਸਰਕਾਰ ਦੇ ਅਧਿਕਾਰੀ ਸੰਸਦੀ ਖੇਤਰ ਵਿਚ ਇਕ ਪਾਰਟੀ ਦੇ ਤੌਰ 'ਤੇ ਕੰਮ ਕਰ ਰਹੇ ਹਨ। ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਲਕੇ ਦੇ ਵੋਟਰਾਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ ਵੋਟ ਪਾਉਣ ਦੇ ਲਈ ਦਬਾਅ ਬਣਾ ਰਹੇ ਹਨ। ਮੰਗ ਪੱਤਰ ਵਿਚ ਮੰਗ ਕੀਤੀ ਗਈ ਹੈ ਕਿ ਗੁਰਦਾਸਪੂਰ ਸੰਸਦੀ ਖੇਤਰ ਵਿਚ ਨਿਖਪੱਖ ਚੋਣਾਂ ਦੇ ਲਈ ਸੰਸਦੀ ਖੇਤਰ ਦੇ ਸਾਰੀਆਂ ਪੋਲਿੰਗ ਬੂਥਾਂ 'ਤੇ ਪੈਰਾ ਮਿਲਟਰੀ ਫੋਰਸ ਲਗਾਈ ਜਾਵੇ, ਤਾਂ ਜੋ ਵੋਟਰ ਬਿਨ੍ਹਾਂ ਡਰੇ ਵੋਟ ਕਰ ਸਕਣ। ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਭਾਜਪਾ ਦੇ ਕੌਮੀ ਮੀਡੀਆ ਪ੍ਰਮੁੱਖ ਅਨਿਲ ਬਲਨੀ ਅਤੇ ਓਮ ਪਾਠਕ ਮੌਜੂਦ ਸਨ।