← ਪਿਛੇ ਪਰਤੋ
ਵਿਜੇਪਾਲ ਬਰਾੜ
ਨਵੀਂ ਦਿੱਲੀ/ਚੰਡੀਗੜ੍ਹ, 5 ਅਕਤੂਬਰ, 2017 ਗੁਰਦਾਸਪੁਰ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸਵਰਨ ਸਲਾਰੀਆਂ ਦੀਆਂ ਮੁਸ਼ਕਿਲਾਂ ਆਂਉਦੇ ਦਿਨਾਂ ਚ ਵੱਧ ਸਕਦੀਆਂ ਗਨ ਕਿਉਂਕਿ ਸਲਾਰੀਆ ਦੇ ਵਿਰੁੱਧ ਕਈ ਸਾਲ ਪਹਿਲਾਂ ਬਲਾਤਕਾਰ ਦੇ ਦੋਸ਼ ਲਾਉਣ ਵਾਲੀ ਮੁੰਬਈ ਵਾਸੀ ਔਰਤ ਮੁੜ ਸੁਪਰੀਮ ਕੋਰਟ ਪਹੁੰਚ ਗਈ ਹੈ । ਉਕਤ ਔਰਤ ਨੇ ਸਲਾਰੀਆ ਖਿਲਾਫ ਪਹਿਲਾਂ ਲਾਏ ਦੋਸ਼ਾਂ ਨੂੰ ਮੁੜ ਦੁਹਰਾਉਦਿਆਂ ਕਿਹਾ ਹੈ ਕਿ ਸਲਾਰੀਆ 1982 ਤੋਂ ਲੈ ਕੇ ਹੁਣ ਤੱਕ ਉਸਨੂੰ ਸਰੀਰਿਕ ਤੇ ਮਾਨਸਿਕ ਤੌਰ ਤੇ ਪ੍ਰਤਾੜਿਤ ਕਰਦਾ ਆ ਰਿਹਾ ਹੈ ਜਿਸਦਾ ਿੲਨਸਾਫ ਲੈਣ ਲਈ ਉਹ ਸੁਪਰੀਮ ਕੋਰਟ ਪਹੁੰਚੀ ਹੈ । ਹਾਲਾਂਕਿ ਿੲਸ ਔਰਤ ਨੇ ਸਲਾਰੀਆ ਖਿਲਾਫ ਪਹਿਲਾਂ ਲਾਏ ਬਲਾਤਕਾਰ ਦੇ ਦੋਸ਼ਾਂ ਨੂੰ ਵਾਪਿਸ ਲੈ ਲਿਆ ਸੀ ਪਰ ਹੁਣ ਿੲਸ ਔਰਤ ਵੱਲੋਂ ਮੁੜ ਦੋਸ਼ ਲਾਏ ਜਾਣ ਕਾਰਨ ਸਲਾਰੀਆ ਮੁਸ਼ਕਿਲ ਚ ਘਿਰ ਸਕਦੇ ਨੇ । ਉਧਰ ਕਾਂਗਰਸ ਪਾਰਟੀ ਨੇ ਿੲਸ ਮਾਮਲੇ ਨੂੰ ਲੈ ਕੇ ਪੰਜਾਬ ਵਿੱਚ ਸਲਾਰੀਆ ਖਿਲਾਫ ਮੋਰਚਾ ਖੋਲ ਦਿੱਤਾ ਹੈ । ਕਾਂਗਸ ਨੇ ਦੋਸ਼ ਲਾਏ ਨੇ ਕਿ ਸਲਾਰੀਆ ਖਿਲਾਫ ਿੲਹ ਮਾਮਲਾ ਉੱਚ ਅਦਾਲਤ ਵਿੱਚ ਵਿਚਾਰ ਅਧੀਨ ਹੈ ਜਿਸਦੀ ਜਾਣਕਾਰੀ ਉਸਨੇ ਆਪਣੇ ਹਲਫੀਆ ਬਿਆਨ ਵਿਚ ਚੋਣ ਕਮਿਸ਼ਨ ਨੂੰ ਨਹੀਂ ਦਿੱਤੀ ਗਈ । ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਪ੍ਰੈਸ ਕਾਨਫਰੰਸ ਦੇ ਜ਼ਰੀਏ ਸਲਾਰੀਆ ਖਿਲਾਫ ਿੲਹ ਦੋਸ਼ ਲਾਉਣ ਤੋਂ ਬਾਅਦ ਵੀਰਵਾਰ ਨੂੰ ਸਲਾਰੀਆ ਦੀ ਉਮੀਦਵਾਰੀ ਰੱਦ ਕਰਨ ਦੀ ਮੰਗ ਨੂੰ ਲੈਕੇ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਮਾਨ ਦੀ ਅਗਵਾਈ ਵਿੱਚ ਿੲੱਕ ਵਫਦ ਨੇ ਚੋਣ ਕਮਿਸ਼ਨ ਨੂੰ ਮੰਗ ਪੱਤਰ ਦਿੱਤਾ ਹੈ । ਜੇਕਰ ਿੲਹ ਦੋਸ਼ ਸਿੱਧ ਹੋ ਜਾਂਦੇ ਹਨ ਤਾਂ ਆਉਣ ਵਾਲੇ ਦਿਨਾਂ ਿਵੱਚ ਸਲਾਰੀਆ ਦੀਆਂ ਮੁਸ਼ਕਿਲਾਂ ਵੱਧਣਾ ਤੈਅ ਹੈ । ਫੌਜਦਾਰੀ ਕੇਸ ਦੀ ਜਾਣਕਾਰੀ ਲੁਕੋਣ ਦੇ ਦੋਸ਼ ਸਾਬਤ ਹੋਣ ਤੇ ਉਸ ਦੀ ਗੁਰਦਸਪੂਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਉਮੀਦਵਾਰੀ ਨੂੰ ਵੀ ਖਤਰਾ ਹੋ ਸਕਦਾ ਹੈ।
Total Responses : 265