ਗੁਰਦਾਸਪੁਰ ਚੋਣ ਨੂੰ ਲੈਕੇ ਦੋਫਾੜ ਹੋਈ ਛੋਟੇਪੁਰ ਦੀ ‘ਆਪ’ ?
ਵਿਜੇਪਾਲ ਬਰਾੜ
ਚੰਡੀਗੜ੍ਹ, 9 ਅਕਤੂਬਰ, 2017
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੁੱਚਾ ਸਿੰਘ ਛੋਟੇਪੁਰ ਵੱਲੋਂ ਬਣਾਈ ਆਪਣਾ ਪੰਜਾਬ ਪਾਰਟੀਗੁਰਦਾਸਪੁਰ ਜਿਮਨੀ ਚੋਣ ਤੱਕ ਪਹੁੰਚਦੇ ਹੋਰ ਛੋਟੀ ਹੋ ਗਈ ਹੈ । ਸ਼ਨੀਵਾਰ ਨੂੰ ਸੁੱਚਾ ਸਿੰਘਛੋਟੇਪੁਰ ਵੱਲੋਂ ਗੁਰਦਾਸਪੁਰ ਦੀ ਜਨਤਾ ਨੂੰ ਆਪਣੇ ਜ਼ਮੀਰ ਦੀ ਅਵਾਜ਼ ਸੁਣ ਕੇ ਵੋਟ ਪਾਉਣ ਦੀਅਪੀਲ ਕੀਤੀ ਸੀ ਪਰ ਸੋਮਵਾਰ ਨੂੰ ਉਹਨਾਂ ਦੀ ਪਾਰਟੀ ਦੇ ਦੋ ਸੀਨੀਅਰ ਨੇਤਾਵਾਂ ਹਰਦੀਪ ਸਿੰਘਕਿੰਗਰਾ ਤੇ ਆਰ ਆਰ ਭਾਰਦਵਾਜ ਨੇ ਪੱਤਰਕਾਰ ਸੰਮੇਲਨ ਕਰਕੇ ਅਕਾਲੀ-ਭਾਜਪਾ ਉਮੀਦਵਾਰ ਸਵਰਨ ਸਲਾਰੀਆ ਦੀ ਖੁੱਲੀ ਹਿਮਾਇਤ ਦਾ ਐਲਾਨ ਕਰ ਦਿੱਤਾ ।
ਕਿੰਗਰਾ ਨੇ ਦਾਅਵਾ ਕੀਤਾ ਕਿ ਛੋਟੇਪੁਰ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਪਾਰਟੀ ਵੱਲੋਂਿੲਹ ਫੈਸਲਾ ਲਿਆ ਗਿਆ ਹੈ ਪਰ ਕੁਝ ਦੇਰ ਬਾਅਦ ਆਪਣਾ ਪੰਜਾਬ ਪਾਰਟੀ ਦੇ ਸੀਨੀਅਰ ਨੇਤਾ ਜੋਗਾ ਸਿੰਘ ਚੱਪੜ ਤੇ ਤਰਲੋਚਨ ਸਿੰਘ ਲਾਲੀ ਨੇ ਕਿੰਗਰਾ ਦੇ ਐਲਾਨ ਨੂੰ ਚੁਣੌਤੀ ਦੇ ਦਿੱਤੀ। ਿੲਹਨਾਂ ਨੇਤਾਵਾਂ ਨੇ ਕਿਹਾ ਕਿ ਕਿੰਗਰਾ ਤੇ ਭਾਰਦਵਾਜ ਵੱਲੋਂ ਨਿੱਜੀ ਤੌਰ ਤੇ ਿੲਹ ਫੈਸਲਾ ਲਿਆ ਗਿਆ ਹੈ ਜਦਕਿ ਿੲਹ ਪਾਰਟੀ ਦਾ ਫੈਸਲਾ ਨਹੀਂ ਹੈ । ਿੲਹਨਾਂ ਨੇਤਾਵਾਂ ਨੇ ਿੲਹ ਵੀਕਿਹਾ ਕਿ ਪਾਰਟੀ ਵੱਲੋਂ ਕਿੰਗਰਾ ਖਿਲਾਫ ਕੱਲ ਤੱਕ ਕਾਰਵਾਈ ਤੈਅ ਹੈ ।
ਉਧਰ ਸੁੱਚਾ ਸਿੰਘ ਛੋਟੇਪੁਰ ਦੀ ਹਾਲੇ ਤੱਕ ਕੋਈ ਿਟੱਪਣੀ ਨਹੀਂ ਆਈ ਹੈ ਤੇ ਉਹਨਾਂ ਦਾ ਫੋਨ ਵੀ ਪੂਰਾ ਦਿਨ ਬੰਦ ਰਿਹਾ ।