ਵਿਜੇਪਾਲ ਬਰਾੜ
ਚੰਡੀਗੜ੍ਹ, 7 ਅਕਤੂਬਰ, 2017 :
ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਵੱਲੋਂ ਗੁਰਦਾਸਪੁਰ ਲੋਕ ਸਭਾ ਦੀਜ਼ਿਮਨੀ ਚੋਣ ਵਿੱਚ ਸਾਫ-ਸੁਥਰੇ ਅਕਸ ਵਾਲੇ ਉਮੀਦਵਾਰ ਦੀ ਹਿਮਾਇਤ ਦਾ ਸੱਦਾ ਦਿੱਤਾ ਗਿਆਹੈ । ਛੋਟੇਪੁਰ ਨੇ ਪ੍ਰੈਸ ਕਾਨਫਰੰਸ ਵਿੱਚ ਸਿੱਧੇ ਤੌਰ ਤੇ ਭਾਂਵੇ ਕਿਸੇ ਉਮੀਦਵਾਰ ਦੀ ਹਿਮਾਇਤ ਦਾਐਲਾਨ ਨਹੀਂ ਕੀਤਾ ਪਰ ਮੀਡੀਆ ਵੱਲੋਂ ਪੁੱਛੇ ਕੁਝ ਹੋਰ ਸਵਾਲਾਂ ਦੀ ਰੌਸ਼ਨੀ ਚ’ ਉਹਨਾਂ ਦੇਐਲਾਨ ਦੇ ਅਸਿੱਧੇ ਸੰਕੇਤ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੇ ਪੱਖ ਚ ਜਾਂਦੇ ਨਜ਼ਰ ਆਏ ।
ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਛੋਟੇਪੁਰ ਨੇ ਸਾਫ ਕੀਤਾ ਕਿ ਪਿਛਲੇ ਦਿਨੀਂ ਜੋ ਅਕਾਲੀਦਲ ਵਿੱਚ ਸ਼ਾਮਿਲ ਹੋਣ ਸਬੰਧੀ ਮੀਡੀਆ ਵਿੱਚ ਖਬਰਾਂ ਨਸ਼ਰ ਹੋਈਆਂ ਉਹ ਬਿਲਕੁਲ ਬੁਨਿਆਦਹਨ । ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਤੇ ਜਨਮੇਜਾ ਸੇਖੋਂ ਉਹਨਾਂ ਨੂੰਮਿਲਣ ਜ਼ਰੂਰ ਆਏ ਸਨ ਪਰ ਉਹਨਾਂ ਦੇ ਅਕਾਲੀ ਦਲ ਚ ਜਾਣ ਦੀਆਂ ਖਬਰਾਂ ਦੀ ਸਫਾਈ ਦੇਣਲਈ ਉਹ ਪੱਤਰਕਾਰਾਂ ਨਾਲ ਰੂ-ਬ-ਰੂ ਹੋਏ ਨੇ । ਛੋਟੇਪੁਰ ਨੇ ਕਿਹਾ ਕਿ ਸਿੱਧਾ ਮੁਕਾਬਲਾ ਜਾਖੜ ਤੇਸਲਾਰੀਆ ਵਿਚਕਾਰ ਹੈ ਤੇ ਆਮ ਆਦਮੀ ਪਾਰਟੀ ਮੁਕਾਬਲੇ 'ਚ ਹੀ ਨਹੀਂ ਹੈ । ਛੋਟੇਪੁਰ ਨੇਦੱਸਿਆ ਕਿ ਆਪ ਵੱਲੋ। ਉਹਨਾਂ ਨਾਲ ਕੋਈ ਰਾਬਤਾ ਨਹੀਂ ਕੀਤਾ ਗਿਆ ।
ਕਾਂਗਰਸ ਸਰਕਾਰ ਦੇ 6 ਮਹੀਨਿਆਂ ਦੇ ਕਾਰਜਕਾਲ ਬਾਰੇ ਪੁੱਛੇ ਸਵਾਲ ਤੇ ਛੋਟੇਪੁਰ ਕੁਝਵੀ ਬੋਲਣ ਤੋਂ ਟਾਲਾ ਵੱਟ ਗਏ । ਬਾਬੂਸ਼ਾਹੀ ਦੇ ਸੂਤਰਾਂ ਮੁਤਾਬਿਕ ਛੋਟੇਪੁਰ ਦੇ ਕਰੀਬੀਗੁਰਦਾਸਪੁਰ ਚੋਣ ਵਿੱਚ ਜਾਖੜ ਦੇ ਹੱਕ 'ਚ ਪ੍ਰਚਾਰ ਲਈ ਸਰਗਰਮ ਹੋ ਚੁੱਕੇ ਨੇ ਪਰ ਛੋਟੇਪੁਰਸਿੱਧੇ ਤੌਰ ਤੇ ਕਿਸੇ ਪਾਰਟੀ ਦਾ ਸਮਰਥਨ ਨਾਂ ਕਰਕੇ ਫਿਲਹਾਲ ਸਮੇਂ ਦੀ ਚਾਲ ਵੇਖ ਕੇ ਚੱਲ ਰਹੇਨੇ ਤਾਂ ਕਿ ਕਾਹਲੀ 'ਚ ਲਏ ਕਿਸੇ ਫੈਸਲੇ ਦਾ ਖਮਿਆਜ਼ਾ ਆਉਣ ਵਾਲੀਆਂ ਚੋਣਾਂ ਵੇਲੇ ਨਾਂਭੁਗਤਣਾ ਪੈ ਜਾਏ । ਇਹ ਵੀ ਪਤਾ ਲੱਗਾ ਹੈ ਕਿ ਕਾਂਗਰਸੀ ਨੇਤਾਵਾਂ ਨਾਲ ਵੀ ਅੰਦਰ ਖਾਤੇ ਉਨ੍ਹਾਂ ਦੀ ਗੱਲਬਾਤ ਚਲਦੀ ਰਹੀ ਹੈ ਪਰ ਇਹ ਸਿਰੇ ਨਹੀਂ ਲੱਗੀ। ਉਂਝ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ 2019 ਦੀਆਂ ਚੋਣਾਂ ਡੱਟ ਕੇ ਲੜਨਗੇ।