ਚੰਡੀਗੜ੍ਹ, 28 ਸਤੰਬਰ, 2017 : ਗੁਰਦਾਸਪੂਰ ਲੋਕਸਭਾ ਜ਼ਿਮਨੀ ਚੋਣਾਂ ਦੇ ਲਈ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਤੋਂ ਜਵਾਬ ਮੰਗਦਿਆਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਜਾਖੜ ਸਾਬ ਤੁਸੀਂ ਦੱਸੋ ਕਿ ਗੁਰਦਾਸਪੂਰ ਦੀ ਜਨਤਾ ਤੁਹਾਡੇ 'ਤੇ ਵਿਸ਼ਵਾਸ ਕਿਉਂ ਕਰੇ, ਇਸ ਕਰਕੇ ਕਰੇ ਕਿ ਤੁਸੀਂ ਵਿਧਾਨਸਭਾ ਚੋਣਾਂ ਵਿਚ ਕੀਤੇ ਵਾਅਦੀਆਂ ਦੇ ਮੁਤਾਬਿਕ ਕਿਸਾਨਾਂ ਦਾ ਪੂਰਾ ਕਰਜ਼ਾ ਮਾਫ ਕਰ ਦਿੱਤਾ ਹੈ, ਨੌਜਵਾਨਾਂ ਨੂੰ ਸਮਾਰਟ ਫੋਨ ਅਤੇ ਨੌਕਰੀ ਦੇ ਦਿੱਤੀ ਹੈ, ਬੇਘਰ ਦਲਿਤਾਂ ਨੂੰ ਘਰ ਦੇ ਦਿੱਤੇ ਹਨ, ਬੁਜੂਰਗਾਂ-ਵਿਧਵਾਵਾਂ ਦੀ ਪੇਂਸ਼ਨ 1500 ਰੁੱਪਏ ਕਰ ਦਿੱਤੀ ਹੈ, ਗਰੀਬ ਮਾਤਾ-ਭੈਣਾਂ ਨੂੰ ਮਿਲਦੇ ਆਟਾ ਦਾਲ ਸਕੀਮ ਦੇ ਨਾਲ ਘੀ, ਚੀਨੀ ਅਤੇ ਚਾਹਪਤੀ ਦੇਣਾ ਸ਼ੁਰੂ ਕਰ ਦਿੱਤਾ ਹੈ, ਮਹਿਲਾਵਾਂ ਨੂੰ ਸਰਕਾਰੀ ਨੌਕਰੀ ਵਿਚ 33 ਫੀਸਦੀ ਰਾਖਵਾਕਰਣ ਮਿਲ ਗਿਆ ਹੈ, ਨਸ਼ਾ ਬਿਕਣਾ ਖਤਮ ਹੋ ਗਿਆ ਹੈ, ਰੇਤ ਮਾਫੀਆ ਖਤਮ ਕਰ ਰੇਤਾ ਬਜਰੀ ਸਸਤੀ ਹੋ ਗਈ ਹੈ, ਸ਼ਰਾਬ ਮਾਫੀਆ ਅਤੇ ਕੇਬਲ ਮਾਫੀਆ ਖਤਮ ਹੋ ਗਿਆ ਹੈ। ਜਾਖੜ ਸਾਬ ਜਦੋਂ ਤੁਸੀਂ ਵਿਧਾਨਸਭਾ ਚੋਣ ਵਾਅਦੇ ਇਕ ਵੀ ਪੂਰਾ ਨਹੀਂ ਕੀਤਾ ਤਾਂ ਲੋਕਸਭਾ ਵਿਚ ਕੀਤੇ ਜਾ ਰਹੇ ਵਾਅਦੇ ਕਿੱਥੋਂ ਪੂਰੇ ਕਰੋਗੇ। ਇਸ ਮੌਕੇ ਉਨ੍ਹਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਪਠਾਨਕੋਟ ਦੇ ਮੇਅਰ ਅਨਿਲ ਵਾਸੁਦੇਵਾ, ਜਿਲਾ ਪ੍ਰਧਾਨ ਅਨਿਲ ਰਾਮਪਾਲ, ਸੂਬਾ ਮਹਾਮੰਤਰੀ ਜੀਵਨ ਗੁਪਤਾ, ਸੂਬਾ ਮੰਤਰੀ ਵਿਨੀਤ ਜੋਸ਼ੀ, ਜਿਲਾ ਮਹਾਮੰਤਰੀ ਰਾਕੇਸ਼ ਸ਼ਰਮਾ ਅਤੇ ਜਿਲਾ ਮੀਡੀਆ ਇੰਚਾਰਜ਼ ਪ੍ਰਦੀਪ ਰੈਨਾ ਮੌਜੂਦ ਸਨ।
ਜਾਖੜ ਸਾਹਬ ਮੈਨੂੰ ਸਮਝਾਓ ਕਿ ਬਾਹਰੀ ਕੌਣ ਅਤੇ ਲੋਕਲ ਕੌਣ। ਤੁਹਾਡਾ ਘਰ ਰਾਜਸਥਾਨ ਦੇ ਬਾਰਡਰ 'ਤੇ ਤੁਹਾਡੇ ਜੱਦੀ ਪਿੰਡ ਪੰਚਕੋਸੀ ਵਿਚ ਹੈ ਅਤੇ ਸਵਰਣ ਸਲਾਰੀਆ ਦਾ ਘਰ ਗੁਰਦਾਸਪੂਰ ਦੇ ਵਿਚੋਂ ਵਿਚ ਅਪਣੇ ਜੱਦੀ ਪਿੰਡ ਚੋਹਾਨ ਵਿਚ ਹੈ। ਗੁਰਦਾਸਪੂਰ ਲੋਕਸਭਾ ਦੇ ਲੋਕਾਂ ਨੂੰ ਸਲਾਰੀਆ ਤੋਂ ਮਿਲਣ ਦੇ ਲਈ ਜਿਆਦਾ ਤੋਂ ਜਿਆਦਾ ਇਕ ਘੰਟੇ ਦਾ ਸਫਰ ਕਰਨਾ ਪਵੇਗਾ, ਪਰ ਤੁਹਾਨੂੰ ਮਿਲਣ ਦੇ ਲਈ ਤਾਂ ਇਕ ਦਿਨ ਜਾਣ ਵਿਚ ਲੱਗੇਗਾ ਤਾਂ ਇਕ ਦਿਨ ਆਉਣ ਵਿਚ।
ਸਲਾਰੀਆ ਅਪਣੀ ਪਤਨੀ ਸੰਤੋਖ ਸਲਾਰੀਆ ਦੇ ਨਾਲ ਅਪਣੇ ਸਸੁਰਾਲ ਗਿਆ ਵੀ ਤਾਂ ਉਹ ਜਿਲਾ ਗੁਰਦਾਸਪੂਰ ਦੇ ਬਾਰਡਰ ਦੇ ਨਾਲ ਲੱਗਦੇ ਟਾਂਡਾ ਉੜਮੂੜ ਵਿਚ ਹੈ ਅਤੇ ਤੁਹਾਡਾ ਸਸੁਰਾਲ ਸਿਵਟਜਰਲੈਂਡ ਵਿਚ ਹੈ। ਤਾਂ ਜੇਕਰ ਤੁਸੀਂ ਅਪਣੇ ਸਸੁਰਾਲ ਪਹੁੰਚ ਗਏ ਤਾਂ ਕੀ ਗੁਰਦਾਸਪੂਰ ਦੀ ਜਨਤਾ ਉਥੇ ਤੁਹਾਡੇ ਕੋਲ ਕੰਮ ਕਰਵਾਉਣ ਪਹੁੰਚੇਗੀ।
ਜਾਖੜ ਸਾਬ ਸਾਬਕਾ ਸਾਂਸਦ ਸਵ. ਵਿਨੋਦ ਖੰਨਾ ਦੀ ਪੱਤਨੀ ਕਵਿਤਾ ਖੰਨਾ ਨਾ ਸਿਰਫ਼ ਸਲਾਰੀਆ ਦੇ ਕਾਗਜ਼ ਦਾਖਲ ਕਰਨ ਮੌਕੇ ਮੌਜੂਦ ਰਹੀ ਅਤੇ ਕਾਗਜ ਭਰਣ ਸਮੇਂ ਰੱਖੀ ਲੋਕਾਂ ਦੀ ਰੈਲੀ ਅਤੇ 26 ਸਤੰਬਰ ਦੀ ਅਕਾਲੀ-ਭਾਜਪਾ ਦੀ ਵੱਡੀ ਰੈਲੀ ਵਿਚ ਵੀ ਮੌਜੂਦ ਰਹੀ, ਪਰ ਸਾਨੂੰ ਦੱਸੋ ਕਿ ਗੁਰਦਾਸਪੂ ਲੋਕਸਭਾ ਦੇ ਸਾਬਕਾ ਸਾਂਸਦ ਅਤੇ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਮੌਜੂਦਾ ਰਾਜਸਭਾ ਸਾਂਸਦ ਪ੍ਰਤਾਪ ਸਿੰਘ ਬਾਜਵਾ ਹੁਣ ਤੱਕ ਕਿੱਥੇ ਹਨ ਅਤੇ ਉਹ ਨਾ ਤਾਂ ਤੁਹਾਨੂੰ ਕਾਗਜ਼ ਦਾਖਿਲ ਕਰਦੇ ਸਮੇਂ ਦਿਖੇ ਅਤੇ ਨਾ ਹੀ ਤੁਹਾਡੇ ਨਾਲ ਹੁਣ ਤੱਕ ਕੋਈ ਮੰਚ ਸਾਂਝਾ ਕੀਤਾ।
ਅੰਤ ਵਿਚ ਸਾਂਪਲਾ ਨੇ ਟਿੱਪਣੀ ਕੀਤੀ ਕਿ ਜਿਸ ਤਰ੍ਹਾਂ ਜਾਖੜ ਸਾਹਬ ਤੁਸੀਂ ਗੁਰਦਾਸਪੂਰ ਲੋਕਸਭਾ ਦੇ ਉਮੀਦਵਾਰ ਬਨਣ ਮਗਰੋਂ ਕਵਿਤਾ ਖੰਨਾ ਜੀ ਦੇ ਕੋਲ ਜਾਕੇ ਸਵ. ਵਿਨੋਦ ਖੰਨਾ ਜੀ ਦੇ ਸਵਰਗਵਾਸ 'ਤੇ ਦੁੱਖ ਜਾਹਿਰ ਕਰਦੇ ਹੋ ਕੀ ਤੁਸੀਂ ਸ਼ਿਸਟਾਚਾਰ ਦੇ ਨਾਤੇ ਬਾਜਵਾ ਦੇ ਘਰ ਗਏ।