ਪਠਾਨਕੋਟ, 3 ਅਕਤੂਬਰ, 2017 : ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਵਰਣ ਸਿੰਘ ਸਲਾਰਿਆ ਦੇ ਚੋਣ ਪ੍ਰਭਾਰੀ ਰਵੀ ਗੁਪਤਾ ਨੇ ਮੁੱਖ ਚੋਣ ਕਮੀਸ਼ਨ ਨੂੰ ਸ਼ਿਕਾਇਤ ਪੱਤਰ ਭੇਜਕੇ ਗੁਰਦਾਸਪੂਰ ਦੇ ਏ.ਡੀ.ਸੀ. (ਵਿਕਾਸ) ਦੁਰਾਗਲਾਂ ਅਤੇ ਐਡੀਸ਼ਨਲ ਚਾਰਜ਼ ਦੀਨਾਨਗਰ ਦੇ ਬੀ.ਡੀ.ਪੀ.ਓ, ਦੀਨਾਨਗਰ ਦੇ ਤਹਿਸੀਲਦਾਰ, ਐਸ.ਐਚ.ਓ. (ਡਿਵੀਜਨ ਨੰਬਰ 2) ਅਤੇ ਸਿਟੀ ਪਠਾਨਕੋਟ ਦੇ ਡੀ.ਐਸ.ਪੀ. ਨੂੰ ਤਬਦੀਲ ਕਰਨ ਦੀ ਮੰਗ ਕੀਤੀ ਹੈ। ਅਪਣੀ ਸ਼ਿਕਾਇਤ ਵਿਚ ਸ਼੍ਰੀ ਰਵੀ ਗੁਪਤਾ ਨੇ ਲਿਖਿਆ ਹੈ ਕਿ ਉਕਤ ਸਰਕਾਰੀ ਅਧਿਕਾਰੀ ਕਾਂਗਰਸ ਪਾਰਟੀ ਦੇ ਹੱਕ ਵਿਚ ਕੰਮ ਕਰਦੇ ਹੋਏ ਵੋਟਰਾਂ ਨੂੰ ਕਾਂਗਰਸੀ ਉਮੀਦਵਾਰ ਦੇ ਹੱਕ ਵਿਚ ਵੋਟਾਂ ਭੁਗਤਣ ਦਾ ਦਬਾਅ ਬਣਾ ਰਹੇ ਹਨ, ਜਿਸ ਨਾਲ ਸਿੱਧੇ ਤੌਰ 'ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਵਰਣ ਸਲਾਰਿਆ ਨੂੰ ਨੁਕਸਾਨ ਪਹੁੰਚ ਰਿਹਾ ਹੈ। ਰਵੀ ਗੁਪਤਾ ਨੇ ਸ਼ਿਕਾਇਤ ਪੱਤਰ ਦੇ ਜਰੀਏ ਮੰਗ ਕੀਤੀ ਹੈ ਕਿ ਉਕਤ ਅਧਿਕਾਰੀਆਂ ਦੇ ਖਿਲਾਫ ਕਾਨੂੰਨ ਮੁਤਾਬਿਕ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਤੁਰੰਤ ਪ੍ਰਭਾਅ ਨਾਲ ਇਸ ਲੋਕਸਭਾ ਸੰਸਦ ਖੇਤਰ ਤੋਂ ਤਬਦੀਲ ਕੀਤਾ ਜਾਵੇ।