ਪਠਾਨਕੋਟ, 5 ਅਕਤੂਬਰ, 2017 : ਸਾਬਕਾ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਸ਼੍ਰੀ ਮਨੋਰੰਜਨ ਕਾਲੀਆ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਗੁਰਦਾਸਪੂਰ ਸੰਸਦੀ ਹਲਕੇ ਦੇ ਕਾਂਗਰਸੀ ਉਮੀਦਵਾਰ ਤੋਂ ਕੈਪਟਨ ਸਰਕਾਰ ਵੱਲੋਂ ਲਏ ਜਾ ਰਹੇ ਫੈਸਲਿਆਂ ਦੇ ਬਾਰੇ ਪੱਤਰਕਾਰਾਂ ਦੇ ਰਾਹੀਂ ਕੁੱਝ ਸਵਾਲ ਕਰਕੇ ਉਨ੍ਹਾਂ ਨੂੰ ਕਟਘਰੇ ਵਿਚ ਖੜਾ ਕੀਤਾ ਹੈ। ਸ਼੍ਰੀ ਕਾਲੀਆ ਨੇ ਜਾਖੜ ਤੋਂ ਸਵਾਲ ਕੀਤਾ ਕਿ ਕੀ ਉਹ ਕੈਪਟਨ ਸਰਕਾਰ ਵੱਲੋਂ ਸਾਬਕਾ ਸੀ.ਐਮ ਸ਼ਹੀਦ ਬੇਅੰਤ ਸਿੰਘ ਦੇ ਪੋਤਰੇ ਨੂੰ ਸ਼ਹਾਦਤ ਦੇ 33 ਸਾਲ ਬਾਅਦ ਤਰਸ ਦੇ ਆਧਾਰ 'ਤੇ ਡੀ.ਐਸ.ਪੀ. ਦੀ ਨੌਕਰੀ ਦੇਣ ਤੋਂ ਸਹਿਮਤ ਹਨ। ਸ਼੍ਰੀ ਕਾਲੀਆ ਨੇ ਸੁਨੀਲ ਜਾਖੜ ਤੋਂ ਪੁੱਛਿਆ ਕਿ ਉਨ੍ਹਾਂ ਕਾਂਗਰਸ ਸਰਕਾਰ ਨੂੰ ਉਨ੍ਹਾਂ ਸਾਰੀਆਂ ਸ਼ਹੀਦਾਂ ਦੇ ਪੋਤਿਆਂ ਨੂੰ ਤਰਸ ਦੇ ਆਧਾਰ 'ਤੇ ਨੌਕਰੀ ਦੇਣ ਦੇ ਲਈ ਮਜਬੂਰ ਕਿਉਂ ਨਹੀਂ ਕੀਤਾ, ਕਿਉਂਕਿ ਸ਼ਹੀਦ ਤਾਂ ਸ਼ਹੀਦ ਹੀ ਹੁੰਦਾ ਹੈ, ਉਸਦੀ ਸ਼ਹਾਦਤ ਦੇ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ ਅਤੇ ਉਂਝ ਵੀ ਪੰਜਾਬ ਦੀ ਜਨਤਾ ਨੇ ਸ਼ਹੀਦ ਬੇਅੰਤ ਸਿੰਘ ਦੇ ਪਰਿਵਾਰ ਨੂੰ ਪਹਿਲਾਂ ਹੀ ਕਾਫੀ ਮਾਨ-ਸਨਮਾਨ ਦੇ ਦਿੱਤਾ, ਲੇਕਿਨ ਅੱਤਵਾਦ ਦੇ ਸਮੇਂ ਸ਼ਹੀਦ ਹੋਏ ਉਨ੍ਹਾਂ ਅਨੇਕਾਂ ਸ਼ਹੀਦਾਂ ਨੂੰ ਕੁੱਝ ਨਹੀਂ ਮਿਲਿਆ। ਕਾਲੀਆ ਅੱਜ ਸੰਵਾਦਦਾਤਾ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ 'ਤੇ ਉਨਾਂ ਦੇ ਨਾਲ ਸੂਬਾ ਮੀਤ ਪ੍ਰਧਾਨ ਅਨਿਲ ਸਰੀਨ, ਸੂਬਾ ਸਕੱਤਰ ਵਿਨੀਤ ਜੋਸ਼ੀ, ਸੂਬਾ ਮੀਡੀਆ ਕੋ-ਕਨਵੀਨਰ ਸੁਭਾਸ਼ ਗੁਪਤਾ ਅਤੇ ਜਿਲੇ ਦੇ ਮੀਡੀਆ ਪ੍ਰਭਾਰੀ ਪ੍ਰਦੀਪ ਰੈਣਾ ਮੌਜੂਦ ਸਨ।
ਸ਼੍ਰੀ ਕਾਲੀਆ ਨੇ ਸ਼੍ਰੀ ਜਾਖੜ ਤੋਂ ਪੁੱਛਿਆ ਕਿ ਕੀ ਉਹ ਕੈਪਟਨ ਸਰਕਾਰ ਦੇ ਕਿਸਾਨ ਕਰਜ਼ਾ ਮਾਫੀ ਦੀ ਥਾਂ ਭੱਠਲ ਕਰਜ਼ਾ ਮਾਫੀ ਨੂੰ ਪਹਿਲ ਦੇਣ ਦੇ ਫੈਸਲੇ ਤੋਂ ਸਹਿਮਤ ਹਨ। ਸ਼੍ਰੀ ਕਾਲੀਆ ਨੇ ਕਿਹਾ ਕਿ ਕੈਪਟਨ ਸਰਕਾਰ ਚੋਣਾਂ ਦੇ ਦੌਰਾਨ ਕੀਤੇ ਗਏ ਕਿਸਾਨਾਂ ਦੇ ਕਰਜ਼ਾ ਮਾਫੀ ਦੇ ਵਾਅਦੀਆਂ ਤੋਂ ਲਗਾਤਾਰ ਮੁਕਰ ਰਹੀ ਹੈ, ਜਿਸ ਨਾਲ ਸੈਂਕੜਿਆਂ ਕਿਸਾਨ ਦੁਖੀ ਹੋਕੇ ਖੁਦਕੁਸ਼ੀਆਂ ਕਰ ਰਹੇ ਹਨ, ਲੇਕਿਨ ਉਨ੍ਹਾਂ ਦੇ ਕਰਜ਼ ਮਾਫ ਕਰਨ ਦੀ ਬਜਾਏ ਕੈਪਟਨ ਸਰਕਾਰ ਨੇ ਸਾਬਕਾ ਸੀ.ਐਮ. ਸ਼੍ਰੀਮਤੀ ਰਜਿੰਦਰ ਕੌਰ ਭੱਠਲ ਦੇ ਉਸ 80 ਲੱਖ ਰੁੱਪਏ ਨੂੰ ਵਾਪਸ ਕਰ ਦਿੱਤਾ, ਜੋ ਗਠਜੋੜ ਸਰਕਾਰ ਨੇ ਉਨ੍ਹਾਂ ਤੋਂ ਸਰਕਾਰੀ ਨਿਵਾਸ ਵਿਚ ਵੱਧ ਸਮੇਂ ਤੱਕ ਰਹਿਣ ਦੇ ਰੂਪ ਵਿਚ ਵਸੂਲਿਆ ਸੀ।
ਸ਼੍ਰੀ ਕਾਲੀਆ ਨੇ ਸੁਨੀਲ ਜਾਖੜ ਤੋਂ ਸਵਾਲ ਕੀਤਾ ਕਿ ਕੀ ਉਹ ਦੱਸਣਗੇ ਕਿ ਮੌਜੂਦਾ ਕਾਂਗਰਸ ਸਰਕਾਰ ਨੇ ਅਪਣੇ 6 ਮਹੀਨੇ ਦੇ ਕਾਰਜਕਾਲ ਦੇ ਦੌਰਾਨ ਕਿਨ੍ਹੇ ਚੋਣ ਵਾਅਦੀਆਂ ਨੂੰ ਪੂਰਾ ਕੀਤਾ। ਇਸ ਦੇ ਨਾਲ ਹੀ ਸ਼੍ਰੀ ਕਾਲੀਆ ਨੇ ਸੁਨੀਲ ਜਾਖੜ ਤੋਂ ਪੁੱਛਿਆ ਕਿ ਕੀ ਉਹ ਕੈਪਟਨ ਸਰਕਾਰ ਦੇ ਉਸ ਫੈਸਲੇ ਤੋਂ ਸਹਿਮਤ ਹਨ, ਜਿਸ ਵਿਚ ਸੱਤਾ ਵਿਚ ਆਉਂਦੇ ਹੀ ਕਾਂਗਰਸ ਵਿਚ ਉਨ੍ਹਾਂ ਫੰਡਾਂ ਨੂੰ ਵਾਪਿਸ ਮੰਗਵਾਇਆ ਜੋ ਅਕਾਲੀ-ਭਾਜਪਾ ਸਰਕਾਰ ਦੇ ਦੌਰਾਨ ਵਿਕਾਸ ਕਾਰਜਾਂ ਨੂੰ ਜਾਰੀ ਕੀਤੇ ਗਏ ਸਨ, ਜਿਸਦੇ ਕਾਰਣ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਕਾਰਜ ਰੁੱਕ ਗਏ, ਜਿਸ ਨਾਲ ਆਮ ਜਨਤਾ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਜ਼ਿਕਰਯੋਗ ਹੈ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸ਼ਹਿਰਾਂ ਵਿਚ ਵਿਕਾਸ ਦੇ ਲਈ ਫੰਡ ਜਾਰੀ ਕੀਤੇ ਗਏ ਸਨ। ਅੰਤ ਵਿਚ ਸ਼੍ਰੀ ਕਾਲੀਆ ਨੇ ਸ਼੍ਰੀ ਸੁਨੀਲ ਜਾਖੜ ਤੋਂ ਪੁੱਛਿਆ ਕਿ ਉਹ ਆਮ ਜਨਤਾ ਨੂੰ ਦੱਸਣਗੇ ਕਿ ਉਨ੍ਹਾਂ ਦਾ ਗੁਰਦਾਸਪੂਰ ਲੋਕਸਭਾ ਹਲਕੇ ਦੇ ਲਈ ਚੋਣ ਏਜੈਂਡਾ ਕੀ ਹੈ।
ਪੱਤਰਕਾਰਾਂ ਵੱਲੋਂ ਹਾਲ ਹੀ ਵਿਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਗਠਜੋੜ ਦੇ ਉਮੀਦਵਾਰ ਸ਼੍ਰੀ ਸਵਰਣ ਸਲਾਰਿਆ 'ਤੇ ਲਗਾਏ ਗਏ ਦੋਸ਼ਾਂ ਬਾਰੇ ਪੁੱਛਣ 'ਤੇ ਸ਼੍ਰੀ ਕਾਲੀਆ ਨੇ ਕਿਹਾ ਕਿ ਕਾਂਗਰਸ ਅਪਣੀ ਸਪੱਸ਼ਟ ਹਾਰ ਨੂੰ ਦੇਖਕੇ ਬੌਖਲਾ ਚੁਕੀ ਹੈ। ਉਨ੍ਹਾਂ ਦੇ ਕੋਲ ਜਨਤਾ ਦੇ ਵਿਚ ਜਾਣ ਦੇ ਲਈ ਕੋਈ ਮੁੱਦਾ ਨਹੀਂ ਹੈ, ਇਸ ਲਈ ਉਹ ਉਲ-ਜਲੂਲ ਦੋਸ਼ ਲਗਾ ਰਹੀ ਹੈ। ਸ਼੍ਰੀ ਕਾਲੀਆ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਵੱਡੇ ਸੁਲਝੇ ਹੋਏ ਆਗੂ ਹਨ ਅਤੇ ਉਹ ਭਲੀ ਭਾਂਤੀ ਜਾਣਦੇ ਹਨ ਕਿ ਜੋ ਉਹ ਕਹਿ ਰਹੇ ਹਨ ਉਹ ਸਹੀ ਨਹੀਂ ਹੈ, ਲੇਕਿਨ ਮਾਤਰ ਚੋਣਾਂ ਵਿਚ ਜਨਤਾ ਨੂੰ ਬਰਗਲਾਉਣ ਦੇ ਲਈ ਅਜਿਹੇ ਬਿਨ੍ਹਾਂ ਪੈਰ-ਸਿਰ ਦੀ ਗੱਲਾਂ ਕਰ ਰਹੇ ਹਨ। ਸ਼੍ਰੀ ਕਾਲੀਆ ਨੇ ਸਪੱਸ਼ਟ ਕੀਤਾ ਕਿ ਫਾਰਮ ਨੰਬਰ 26 ਦੇ ਪੇਰਾ 6 ਵਿਚ ਸਪੱਸ਼ਟ ਹੈ ਕਿ ਇਸ ਵਿਚ ਇਹ ਜਾਣਕਾਰੀ ਦਿੱਤੀ ਜਾਵੇ ਕਿ ਐਫੀਡੇਵਿਟ ਦੇਣ ਵਾਲੇ ਵਿਅਕਤੀ 'ਤੇ ਅਜਿਹਾ ਕੋਈ ਮਾਮਲਾ ਦਰਜ਼ ਨਹੀਂ ਹੈ ਅਤੇ ਅਦਾਲਤ ਵਿਚ ਚਾਰਜ਼ ਫਰੇਮ ਹੋਏ ਹੋਣ, ਜਿਸ ਵਿਚ ਘੱਟ ਤੋਂ ਘੱਟ ਸਜਾ ਦੋ ਸਾਲ ਦੀ ਹੋਵੇ, ਇਸ ਵਿਚ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਐਫੀਡੇਵਿਟ ਵਿਚ ਅਜਿਹੀ ਕੋਈ ਜਾਣਕਾਰੀ ਦੇਣਾ ਜਰੂਰਤ ਨਹੀਂ, ਜਿਸ ਵਿਚ ਐਫੀਡੇਵਿਟ ਦੇਣ ਵਾਲੇ ਵਿਅਕਤੀ 'ਤੇ ਅਜਿਹੇ ਦੋਸ਼ ਹੋਣ। ਸ਼੍ਰੀ ਕਾਲੀਆ ਨੇ ਦੱਸਿਆ ਕਿ ਸ਼੍ਰੀ ਸਲਾਰੀਆ 'ਤੇ ਸਿਰਫ਼ ਧਾਰਾ 506 ਦੇ ਤਹਿਤ ਇਕ ਮਾਮਲਾ ਦਰਜ਼ ਹੈ ਅਤੇ ਉਹ ਵੀ ਅਦਾਲਤ ਤੋਂ ਸਟੇਅ ਹੋਇਆ ਹੈ। ਇਸ ਵਿਚ ਜਿਆਦਾ ਤੋਂ ਜਿਆਦਾ ਸਜ਼ਾ 6 ਮਹੀਨੇ ਦੀ ਹੈ, ਇਸ ਲਈ ਇਸ ਮਾਮਲੇ ਨੂੰ ਕਾਗਜ਼ ਦਾਖਿਲ ਕਰਦੇ ਸਮੇਂ ਦੱਸਣ ਦੀ ਕੋਈ ਜਰੂਰਤ ਨਹੀਂ। ਸ਼੍ਰੀ ਕਾਲੀਆ ਨੇ ਦੱਸਿਆ ਕਿ ਮਨਪ੍ਰੀਤ ਬਾਦਲ ਦੀ ਮੰਸ਼ਾ ਕੇਵਲ ਚੋਣ 'ਚ ਫਾਇਦਾ ਹਾਸਿਲ ਕਰਨ ਦੀ ਹੈ ਅਤੇ ਇਹ ਇਸੇ ਗੱਲ ਤੋਂ ਪਤਾ ਚੱਲਦੀ ਹੈ ਕਿ ਉਹ ਅਪਣੇ ਬਿਆਨ ਵਿਚ ਖੁੱਦ ਮੰਨ ਰਹੇ ਹਨ ਕਿ ਸਲਾਰਿਆ 'ਤੇ 376 ਦਾ ਕੋਈ ਮਾਮਲਾ ਨਹੀਂ ਹੈ, ਬਲਕਿ ਧਾਰਾ 506 ਦੇ ਤਹਿਤ ਮਾਮਲਾ ਦਰਜ਼ਾ ਹੈ ਅਤੇ ਜਿਸਨੂੰ ਅਦਾਲਤ ਨੇ ਸਟੇਅ ਕੀਤਾ ਹੋਇਆ ਹੈ।
ਇਲਾਕੇ ਵਿਚ ਵਿਕਾਸ ਦੇ ਬਾਰੇ ਪੁੱਛੇ ਪ੍ਰਸ਼ਨ 'ਤੇ ਕਾਲੀਆ ਨੇ ਕਿਹਾ ਕਿ ਆਜ਼ਾਦੀ ਦੇ 70 ਸਾਲਾਂ ਤੋਂ ਬਾਅਦ ਵੱਡੇ ਸਮੇਂ ਤੱਕ ਕਾਂਗਰਸ ਨੇ ਦੇਸ਼ 'ਤੇ ਰਾਜ ਕੀਤਾ ਅਤੇ ਇਸ ਸੰਸਦੀ ਖੇਤਰ ਤੋਂ ਵੀ ਕਾਂਗਰਸ ਉਮੀਦਵਾਰ ਲਗਾਤਾਰ ਜਿੱਤ ਹਾਸਿਲ ਕਰਦਾ ਰਿਹਾ, ਲੇਕਿਨ ਉਸਨੇ ਇਸ ਖੇਤਰ ਦੇ ਵਿਕਾਸ ਦੇ ਲਈ ਕੋਈ ਵੀ ਕਾਰਜ ਨਹੀਂ ਕੀਤੇ, ਜਦੋਂਕਿ ਸਵ. ਸ਼੍ਰੀ ਵਿਨੋਦ ਖੰਨਾ ਜੀ ਦੇ ਭਾਜਪਾ ਸੰਸਦ ਬਨਣ ਤੋੀ ਬਾਅਦ ਇਸ ਖੇਤਰ ਦੇ ਕਾਰਜ ਹੋਣੇ ਸ਼ੁਰੂ ਹੋਏ, ਜਿਸ ਨੂੰ ਹੁਣ ਸਵਰਣ ਸਿੰਘ ਸਲਾਰਿਆ ਸਾਂਸਦ ਬਨਣ 'ਤੇ ਅੱਗੇ ਵੱਧਾਉਣਗੇ ਅਤੇ ਬਾਕੀ ਰਹਿੰਦੇ ਕਾਰਜਾਂ ਨੂੰ ਵੀ ਪੂਰਾ ਕਰਣਗੇਂ।
ਸਾਬਕਾ ਮੰਤਰੀ ਪੰਜਾਬ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ਼੍ਰੀ ਮਨੋਰੰਜਨ ਕਾਲੀਆ ਨੇ ਸ਼੍ਰੀ ਸੁਨੀਲ ਜਾਖੜ ਤੋਂ ਪੰਜ ਸਵਾਲ ਕੀਤੇ ਹਨ, ਜੋ ਹੇਠ ਲਿਖੇ ਹਨ।
1. ਸ਼੍ਰੀ ਸੁਨੀਲ ਜਾਖੜ ਨੇ ਉਨ੍ਹਾਂ ਸਾਰੀਆਂ ਸ਼ਹੀਦਾਂ ਦੇ ਪੋਤੇਆਂ ਨੂੰ ਤਰਸ ਦੇ ਆਧਾਰ 'ਤੇ ਨੌਕਰੀ ਦੇਣ ਦੇ ਲਈ ਕਾਂਗਰਸ ਸਰਕਾਰ ਨੂੰ ਕਿਉਂ ਉਸ ਸਮੇਂ ਨਹੀਂ ਰੋਕਿਆ, ਜਿਨ੍ਹਾਂ ਨੇ ਪੰਜਾਬ ਵਿਚ ਅੱਤਵਾਦ ਤੋਂ ਲੜਾਈ ਲੜਦੇ ਹੋਏ ਜਾਨਾਂ ਦਿੱਤੀ ਸੀ?ਜਦੋਂ ਸ਼ਹੀਦ ਬੇਅੰਤ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਪੋਤੇ ਨੂੰ ਸ਼ਹਾਦਤ ਦੇ 22 ਸਾਲ ਬਾਅਦ ਕਾਂਗਰਸ ਸਰਕਾਰ ਨੇ ਤਰਸ ਦੇ ਆਧਾਰ 'ਤੇ ਡੀ.ਐਸ.ਪੀ. ਦੀ ਨੌਕਰੀ ਦੇਣ ਦਾ ਫੈਸਲਾ ਕੀਤਾ ਸੀ। ਸਾਰੇ ਸ਼ਹੀਦ ਬਰਾਬਰ ਹੁੰਦੇ ਹਨ ਅਤੇ ਉਨ੍ਹਾਂ ਦੀ ਸ਼ਹਾਦਤ ਦੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਸੀ।
2. ਕੀ ਸ਼੍ਰੀ ਸੁਨੀਲ ਜਾਖੜ 'ਕਿਸਾਨ ਕਰਜ਼ਾ ਮਾਫੀ' ਦੀ ਥਾਂ 'ਭੱਠਲ ਕਰਜ਼ਾ ਮਾਫੀ' ਨੂੰ ਪਹਿਲ ਦੇਣ ਦੇ ਕੈਪਟਨ ਸਰਕਾਰ ਦੇ ਫੈਸਲੇ ਦੇ ਨਾਲ ਸਹਿਮਤ ਹਨ?
3. ਕੀ ਸ਼੍ਰੀ ਸੁਨੀਲ ਜਾਖੜ ਇਹ ਦੱਸਣ ਦਾ ਕਸ਼ਟ ਕਰਣਗੇਂ ਕਿ ਕਾਂਗਰਸ ਸਰਕਾਰ ਨੇ ਅਪਣੇ 6 ਮਹੀਨੇ ਦੇ ਕਾਰਜਕਾਲ ਵਿਚ ਕਿਨ੍ਹੇਂ ਕੁ ਚੋਣ ਵਾਦੇ ਪੂਰੇ ਕੀਤੇ ਹਨ?
4. ਕੀ ਸ਼੍ਰੀ ਸੁਨੀਲ ਜਾਖੜ ਕਾਂਗਰਸ ਸਰਕਾਰ ਦੇ ਉਸ ਫੈਸਲੇ ਨਾਲ ਸਹਿਮਤ ਹਨ, ਜਿਸ ਵਿਚ ਸਰਕਾਰ ਵਿਚ ਆਉਂਦੇ ਹੀ ਬੱਚੇ ਹੋਏ ਫੰਡਾਂ ਨੂੰ ਵਾਪਸ ਮੰਗਵਾ ਲਿਆ ਸੀ ਅਤੇ ਜਿਸਦੇ ਕਾਰਣ ਵਿਕਾਸ ਕਾਰਜ ਰੁੱਕ ਗਏ ਸਨ?ਜ਼ਿਕਰਯੋਗ ਹੈ ਕਿ ਇਹ ਫੰਡ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਵਿਚ ਸਥਾਨਕ ਸਰਕਾਰਾਂ ਵਿਭਾਗ ਨੂੰ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਲਈ ਦਿੱਤੇ ਸਨ।
5. ਸ਼੍ਰੀ ਸੁਨੀਲ ਜਾਖੜ ਦਾ ਗੁਰਦਾਸਪੂਰ ਲੋਕਸਭਾ ਖੇਤਰ ਦੇ ਲਈ ਕੀ ਏਜੈਂਡਾ ਹੈ?