ਚੰਡੀਗੜ੍ਹ, 6 ਅਕਤੂਬਰ, 2017 : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ਼੍ਰੀ ਮਨੋਰੰਜਨ ਕਾਲੀਆ ਨੇ ਮੁੱਖ ਚੋਣ ਆਯੋਗ ਅਤੇ ਮੁੱਖ ਚੋਣ ਅਧਿਕਾਰੀ ਪੰਜਾਬ ਨੂੰ ਪੱਤਰ ਦੇ ਕੇ ਗੁਰਦਾਸਪੂਰ ਲੋਕਸਭਾ ਹਲਕੇ ਵਿਚ 11 ਅਕਤੂਬਰ ਨੂੰ ਹੋਣ ਵਾਲੇ ਜ਼ਿਮਨੀ ਚੋਣ ਦੇ ਮੱਦੇਨਜ਼ਰ ਉਨ੍ਹਾਂ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀਆਂ ਦੀ ਇਸ ਲੋਕਸਭਾ ਹਲਕੇ ਤੋਂ ਤਬਦੀਲੀ ਦੀ ਮੰਗ ਕੀਤੀ ਹੈ, ਜੋ ਕਾਂਗਰਸ ਪਾਰਟੀ ਦੇ ਏਜੈਂਟ ਦੇ ਤੌਰ 'ਤੇ ਕੰਮ ਕਰਦੇ ਹੋਏ ਭੋਲੇ ਭਾਲੇ ਲੋਕਾਂ ਨੂੰ ਕਾਂਗਰਸ ਉਮੀਦਵਾਰ ਦੇ ਪੱਖ ਵਿਚ ਭੁਗਤਣ ਦਾ ਦਬਾਅ ਬਣਾ ਰਹੇ ਹਨ। ਕਾਲੀਆ ਨੇ ਇਸਤੋਂ ਇਲਾਵਾ ਵੋਟ ਦੇ ਸਮੇਂ ਪੈਰਾ ਮਿਲਟਰੀ ਫੋਰਸ ਦੀ ਤੈਨਾਤੀ ਅਤੇ ਪੋਲਿੰਗ ਬੂਥਾਂ ਦੀ ਵੀਡੀਓਗ੍ਰਾਫੀ ਕਰਵਾਉਣ ਦੀ ਮੰਗ ਕੀਤੀ ਹੈ।
ਸ਼੍ਰੀ ਕਾਲੀਆ ਨੇ ਸ਼ਿਕਾਇਤ ਪੱਤਰ ਵਿਚ ਲਿਖਿਆ ਹੈ ਕਿ ਇਨ੍ਹਾਂ ਚੋਣਾਂ ਵਿਚ ਸੱਤਾ ਅਤੇ ਕਾਂਗਰਸ ਪਾਰਟੀ ਚੋਣ ਜਾਬਤਾ ਦੀ ਸਰੇਆਮ ਧਜਿੱਆਂ ਉਡਾ ਰਹੀਆਂ ਹਨ ਅਤੇ ਉਹ ਕਿਸੇ ਵੀ ਤਰੀਕੇ ਨਾਲ ਚੋਣ ਜਿੱਤਣਾ ਚਾਹੁੰਦੀ ਹੈ। ਕਾਂਗਰਸੀ ਪਾਰਟੀ ਸਰਕਾਰੀ ਮਸ਼ੀਨਰੀ ਦਾ ਅਪਣੇ ਰਾਜਨੀਤੀਕ ਵਿਰੋਧੀਆਂ ਨੂੰ ਦਬਾਉਣ ਦਾ ਖੁੱਲਕੇ ਇਸਤੇਮਾਲ ਕਰ ਰਹੀ ਹੈ। ਗੁਰਦਾਸਪੂਰ ਦੇ ਏਡੀਸੀ (ਵਿਕਾਸ) ਸ਼੍ਰੀ ਜਗਵਿੰਦਰਜੀਤ ਸਿੰਘ, ਬੀਡੀਪੀਓ ਧਾਰੀਵਾਲ ਕਮਲਜੀਤ ਕੌਰ ਧਾਰੀਵਾਲ ਅਤੇ ਬੀਡੀਪੀਓ ਦੁਰਾਗਲਾਂ ਤਿਨ੍ਹਾਂ ਅਧਿਕਾਰੀ ਅਕਾਲੀ-ਭਾਜਪਾ ਸਰਪੰਚਾਂ ਨੂੰ ਸੱਤਾਪੱਖੀ ਕਾਂਗਰਸੀ ਪਾਰਟੀ ਦੇ ਖਿਲਾਫ ਕੰਮ ਕਰਨ 'ਤੇ ਉਨ੍ਹਾਂ ਨੂੰ ਅੰਜਾਮ ਭੁਗਤਣ ਦੀ ਕਥਿਤ ਰੂਪ ਤੋਂ ਧਮਕੀਆਂ ਤੱਕ ਦੇ ਰਹੇ ਹਨ।
ਡੀਐਸਪੀ ਪਠਾਨਕੋਟ ਸੁਖਜਿੰਦਰ ਸਿੰਘ, ਗੁਰਦਾਸਪੂਰ ਡੀਐਸਪੀ ਸਿਟੀ ਆਜ਼ਾਦ ਦਵਿੰਦਰ ਸਿੰਘ, ਪਠਾਨਕੋਟ ਦੇ ਐਸਐਚਓ (ਡਿਵੀਜਨ ਨੰਬਰ 2) ਇੰਸਪੈਕਟਰ ਦਵਿੰਦਰ ਪ੍ਰਕਾਸ਼, ਪੀਐਸ ਪੁਲੀਸ ਸਟੇਸ਼ਨ ਸਦਰ ਦਿਆਲਗੜ ਦੇ ਏਐਸਆਈ ਸੁਰੇਂਦਰ ਸਿੰਘ ਸਾਰੀਆਂ ਕਾਂਗਰਸੀ ਪਾਰਟੀ ਦੇ ਪੱਖ ਵਿਚ ਕਾਰਜ ਕਰਦੇ ਹੋਏ ਨਾ ਕੇਵਲ ਵਿਰੋਧੀ ਪਾਰਟੀ ਦੇ ਵਰਕਰਾਂ ਨੂੰ ਧਮਕਾ ਰਹੇ ਹਨ, ਬਲਕਿ ਵੋਟਰਾਂ ਨੂੰ ਵੀ ਕਾਂਗਰਸ ਪਾਰਟੀ ਦੇ ਪੱਖ ਵਿਚ ਵੋਟ ਭੁਗਤਣ ਦੇ ਲਈ ਦਬਾਅ ਬਣਾ ਰਹੇ ਹਨ।
ਸ਼ਿਕਾਇਤ ਪੱਤਰ ਵਿਚ ਕਿਹਾ ਕਿ ਡੀਐਸਪੀ ਸਿਟੀ ਗੁਰਦਾਸਪੂਰ ਪਿੱਛਲੇ 10 ਸਾਲਾਂ ਤੋਂ ਗੁਰਦਾਸਪੂਰ ਜਿਲੇ ਵਿਚ ਵੱਖ ਵੱਖ ਆਹੁਦਿਆਂ 'ਤੇ ਤੈਨਾਤ ਹੈ, ਇਹ ਬਹੁਤ ਹੈਰਾਨੀਜ਼ਨਕ ਹੈ ਕਿ ਚੋਣ ਹੋਣ ਤੋਂ ਪਹਿਲਾਂ ਇਸ ਅਧਿਕਾਰੀ ਦਾ ਜਿਲੇ ਤੋਂ ਬਾਹਰ ਤਬਾਦਲਾ ਨਹੀਂ ਹੋ ਪਾਇਆ। ਨਗਰ ਪਰਿਸ਼ਦ ਗੁਰਦਾਸਪੂਰ ਦੇ ਈ.ਓ. ਭੁਪਿੰਦਰ ਸਿੰਘ ਜਿਨ੍ਹਾਂ ਦੇ ਕੋਲ ਨਗਰ ਪਰਿਸ਼ਦ ਫਤਿਹਗੜ੍ਹ ਚੂੜੀਆ ਅਤੇ ਡੇਰਾ ਬਾਬਾ ਦੇ ਚਾਰਜ਼ ਵੀ ਹੈ, ਦੀਨਾਨਗਰ ਤਹਿਸੀਲਦਾਰ ਪ੍ਰੇਮ ਚੰਦ ਜੋ ਕਿ ਦੀਨਾਨਗਰ ਦੇ ਵਿਧਾਇਕ ਅਤੇ ਮੰਤਰੀ ਅਰੁਣਾ ਚੌਧਰੀ ਦਾ ਨਜ਼ਦੀਕੀ ਰਿਸ਼ਤੇਦਾਰ ਹਨ, ਗੁਰਦਾਸਪੂਰ ਦੇ ਤਹਿਸੀਲਦਾਰ ਨਵਤੇਜ ਸਿੰਘ ਸੋਢੀ, ਜੋ ਕਿ ਗੁਰਦਾਸਪੂਰ ਸ਼ਹਿਰ ਤੋਂ ਹੀ ਸਬੰਧਤ ਹੈ, ਉਪਰੋਕਤ ਸਾਰੇ ਅਧਿਕਾਰੀ ਖੁੱਲੇ ਤੌਰ 'ਤੇ ਕਾਂਗਰਸ ਪਾਰਟੀ ਦੇ ਏਜੈਂਟ ਦੇ ਤੌਰ 'ਤੇ ਵੋਟਰਾਂ ਨੂੰ ਕਾਂਗਰਸ ਪਾਰਟੀ ਦੇ ਪੱਖ ਵਿਚ ਵੋਟ ਭੁਗਤਣ ਦਾ ਦਬਾਅ ਬਣਾ ਰਹੇ ਹਨ।
ਕਾਲੀਆ ਨੇ ਦੱਸਿਆ ਕਿ ਬੀਤੇ ਦਿਨ੍ਹੀਂ ਗੁਰਦਾਸਪੂਰ ਦੇ ਹਨੁਮਾਨ ਚੌਕ ਵਿਚ ਜੈਡ ਪਲਸ ਸਿਕਯੋਰਿਟੀ ਪ੍ਰਾਪਤ ਪੰਜਾਬ ਦੇ ਸਾਬਕਾ ਡਿਪਟੀ ਸੀ.ਐਮ. ਅਤੇ ਅਕਾਲੀ ਦਲ ਮੁੱਖੀ ਸ. ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਸਮੇਤ ਅਕਾਲੀ ਭਾਜਪਾ ਦੇ ਵੱਡੇ ਆਗੂਆਂ ਦੀ ਮੌਜੂਦਗੀ ਵਿਚ ਇਕ ਚੋਣ ਰੈਲੀ ਵਿਚ ਲੱਗਭੱਗ 500 ਕਾਂਗਰਸੀ ਵਰਕਰ ਜਬਰੀ ਰੈਲੀ ਵਾਲੀ ਥਾਂ 'ਤੇ ਪਹੁੰਚੇ ਅਤੇ ਉਨ੍ਹਾਂ ਹੁਟਿੰਗ ਕਰਕੇ ਰੈਲੀ ਖਰਾਬ ਕਰਨ ਦਾ ਯਤਨ ਕੀਤਾ, ਜਦੋਂਕਿ ਉਥੇ ਮੌਜੂਦ ਜਿਲਾ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੁਕ ਦਰਸ਼ਕ ਬਣੇ ਰਹੇ। ਉਨ੍ਹਾਂ ਉਕਤ ਕਾਂਗਰਸੀਆਂ ਨੂੰ ਉਥੇ ਤੋਂ ਹਟਾਉਣ ਦਾ ਕੋਈ ਯਤਨ ਨਹੀਂ ਕੀਤਾ। ਇਸੇ ਤਰ੍ਹਾਂ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਡੇਰਾ ਬਾਬਾ ਨਾਨਕ ਵਿਧਾਨਸਭਾ ਹਲਕੇ ਦੇ ਪਿੰਡ ਧਾਰੋਵਾਲੀ ਵਿਚ ਸ. ਇੰਦਰਜੀਤ ਸਿੰਘ ਰੰਧਾਵਾ ਦੇ ਘਰ ਜਾ ਰਹੇ ਸਨ, ਉਦੋਂ ਅਨੇਕ ਕਾਂਗਰਸੀ ਵਰਕਰ ਘਰ ਦੇ ਬਾਹਰ ਇਕੱਤਰ ਹੋਏ ਅਤੇ ਨਾਰੇ ਲਗਾਉਂਦੇ ਹੋਏ ਉਨ੍ਹਾਂ ਮਜੀਠੀਆ ਨੂੰ ਧਮਕਾਇਆ ਅਤੇ ਉਨ੍ਹਾਂ ਦਾ ਘੇਰਾਵ ਕਰਨ ਦਾ ਯਤਨ ਵੀ ਕੀਤਾ। ਇਸ ਮਾਮਲੇ ਨੂੰ ਵੀ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ, ਲੇਕਿਨ ਉਨ੍ਹਾਂ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ, ਇਸ ਤੋਂ ਜਾਪਦਾ ਹੈ ਕਿ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਜਨਤਾ ਵਿਚ ਖੌਫ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ, ਤਾਂ ਜੋ ਜਨਤਾ ਡਰ ਦੇ ਮਾਹੌਲ ਵਿਚ ਵੋਟ ਨਾ ਪਾ ਸਕੇ। ਸ਼੍ਰੀ ਕਾਲੀਆ ਨੇ ੱਤਰ ਵਿਚ ਇਹ ਵੀ ਲਿਖਿਆ ਹੈ ਕਿ ਪਾਰਟੀ ਨੂੰ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਸੱਤਾ ਪੱਖੀ ਕਾਂਗਰਸੀ ਪਾਰਟੀ ਸਾਡੇ ਪੋਲਿੰਗ ਏਜੈਂਟਾਂ ਨੂੰ ਝੂਠੇ ਮਾਮਲਿਆਂ ਵਿਚ ਫੰਸਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਅੰਤ ਵਿਚ ਕਾਲੀਆ ਨੇ ਅਪਣੇ ਪੱਤਰ ਵਿਚ ਮੰਗ ਕੀਤੀ ਕਿ ਨਿਖਪੱਖ ਚੋਣਾਂ ਦੇ ਲਈ ਬੂਥਾਂ ਦੀ ਵੀਡੀਓਗ੍ਰਾਫੀ ਕਰਵਾਉਣ ਦੇ ਨਾਲ ਨਾਲ ਪੈਰਾ ਮਿਲਟਰੀ ਪੋਰਸ ਦੀ ਤੈਨਾਤੀ ਕੀਤੀ ਜਾਵੇ ਅਤੇ ਅਜਿਹੇ ਅਧਿਕਾਰੀਆਂ ਨੂੰ ਗੁਰਦਾਸਪੂਰ ਸੰਸਦੀ ਖੇਤਰ ਤੋਂ ਤੁਰੰਤ ਰੂਪ ਤੋਂ ਤਬਦੀਲ ਕੀਤਾ ਜਾਵੇ, ਜੋ ਕਾਂਗਰਸ ਪਾਰਟੀ ਦੇ ਏਜੈਂਟ ਦੇ ਤੌਰ 'ਤੇ ਕੰਮ ਕਰ ਰਹੇ ਹਨ।