ਵਿਜੇਪਾਲ ਬਰਾੜ
ਚੰਡੀਗੜ੍ਹ, 10 ਅਕਤੂਬਰ, 2017
ਗੁਰਦਾਸਪੁਰ ਲੋਕ ਸਭਾ ਹਲਕੇ ਵਿਚ ਪਠਾਨਕੋਟ ਜਿਲੇ ਦੇ ਤਿੰਨ ਵਿਧਾਨ ਸਭਾ ਹਲਕੇ ਜਿਨਾਂ ਵਿਚ 01 ਸੁਜਾਨਪੁਰ, 02 ਭੋਆ (ਰਾਖਵਾਂ) 03 ਪਠਾਨਕੋਟ ਸ਼ਾਮਿਲ ਹਨ ਅਤੇ ਗੁਰਦਾਸਪੁਰ ਜਿਲੇ ਦੇ 6 ਵਿਧਾਨ ਸਭਾ ਹਲਕੇ ਜਿਨਾਂ ਵਿਚ 04 ਗੁਰਦਾਸਪੁਰ, 05 ਦੀਨਾ ਨਗਰ (ਰਾਖਵਾਂ) 06 ਕਾਦੀਆਂ, 07 ਬਟਾਲਾ, 09 ਫਤਿਹਗੜ੍ਹ ਚੂੜੀਆਂ ਤੇ 10 ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਸ਼ਾਮਿਲ ਹਨ। ਇਸ ਤਰਾਂ ਕੁਲ 9 ਵਿਧਾਨ ਸਭਾ ਹਲਕੇ ਗੁਰਦਾਸਪੁਰ ਲੋਕ ਸਭਾ ਹਲਕੇ ਵਿਚ ਸ਼ਾਮਿਲ ਹਨ।ਸਾਰੇ ਵਿਧਾਨ ਸਭਾ ਹਲਕਿਆਂ ਵਿਚ ਵੀ .ਵੀ ਪੇਟ (vvpat) ਦੀ ਵਰਤੋਂ ਕੀਤੀ ਜਾਵੇਗੀ, 11 ਅਕਤੂਬਰ ਨੂੰ ਵੋਟਾਂ ਪੈਣਗੀਆਂ ਤੇ 15 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਤੇ 17 ਅਕਤੂਬਰ 2017 ਤਕ ਚੋਣ ਪ੍ਰਕਿਰਿਆਂ ਮੁਕੰਮਲ ਕਰ ਲਈ ਜਾਵੇਗੀ।
15 ਲੱਖ 17 ਹਜਾਰ 436 ਵੋਟਰ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਜਿਸ ਵਿਚ 7 ਲੱਖ 85 ਹਜਾਰ 126 ਮਰਦ ਤੇ 7 ਲੱਖ 44 ਹਜਾਰ 81 ਔਰਤ ਵੋਟਰ ਸ਼ਾਮਿਲ ਹਨ। ਕੁਲ 1781 ਪੋਲਿੰਗ ਸਟੇਸ਼ਨ ਹਨ ਤੇ 1257 ਪੋਲਿੰਗ ਲੋਕੇਸ਼ਨ ਹਨ। 457 ਸੰਵੇਦਨਸ਼ੀਲ ਤੇ 74 ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਹਨ। ਪੂਰੇ ਚੋਣ ਅਮਲ ਲਈ ਕਰੀਬ 10 ਹਜਾਰ 382 ਸਟਾਫ ਦੀ ਡਿਊਟੀ ਲਗਾਈ ਗਈ ਹੈ, ਜਿਸ ਵਿਚ ਪੋਲਿੰਗ ਅਫਸਰ, ਸੁਪਰਵਾਈਜ਼ਰ ਆਦਿ ਸ਼ਾਮਿਲ ਹਨ।