ਇਹਨਾਂ ਯੋਜਨਾਵਾਂ ਨਾਲ ਆਮਦਨ ਕਰ ਵਿਭਾਗ ਦੇ ਕੰਮਕਾਜ ਵਿਚ ਮਿਸਾਲੀ ਤਬਦੀਲੀ ਅਤੇ ਪਾਰਦਰਸ਼ਤਾ ਆਉਣ ਦੀ ਸੰਭਾਵਨਾ
ਭਰਪੂਰ ਹੁੰਗਾਰਾ ਮਿਲਣ ਨਾਲ ਵਿਭਾਗ ਅਜਿਹੀਆਂ ਸਕੀਮਾਂ ਬਾਰੇ ਜਾਗਰੂਕਤਾ ਫੈਲਾਉਣ ਸਬੰਧੀ ਹੋਰ ਵੈਬਨਾਰ ਕਰਵਾਉਣ ਲਈ ਉਤਸ਼ਾਹਤ
ਐਸ ਏ ਐਸ ਨਗਰ, 26 ਅਗਸਤ 2020: ਆਮਦਨ ਕਰ ਵਿਭਾਗ, ਮੁਹਾਲੀ ਵਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਟਰੇਡ ਐਸੋਸੀਏਸ਼ਨਾਂ / ਬਾਰ ਕੌਂਸਲਜ਼/ਚਾਰਟਿਡ ਆਕਊਂਟੈਂਟਸ ਨਾਲ ਵੈਬਨਾਰ (ਵਰਚੁਅਲ ਮੀਟਿੰਗਾਂ) ਆਯੋਜਿਤ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਆਮਦਨ ਕਰ ਵਿਭਾਗ ਨੇ ਅੱਜ ਇਥੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।
ਅਜਿਹੇ ਵੈਬਨਾਰ 13 ਅਗਸਤ, 2020 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੀ ਟਰਾਂਸਪੇਰੈਂਟ ਟੈਕਸ ਅਤੇ ਫੇਸਲੈੱਸ ਅਸੈਸਮੈਂਟ ਸਕੀਮ ਦੇ ਸਬੰਧ ਵਿੱਚ ਮੋਹਾਲੀ ਰੇਂਜ ਵਲੋਂ ਆਯੋਜਿਤ ਕੀਤੇ ਜਾ ਰਹੇ ਹਨ। ਇਹ ਯੋਜਨਾਵਾਂ ਆਮਦਨ ਕਰ ਵਿਭਾਗ ਦੇ ਕੰਮਕਾਜ ਵਿਚ ਮਿਸਾਲੀ ਤਬਦੀਲੀ ਅਤੇ ਹੋਰ ਪਾਰਦਰਸ਼ਤਾ ਲਿਆਉਣਗੀਆਂ।
ਇਹਨਾਂ ਵੈਬਨਾਰਾਂ ਵਿੱਚ ਵੱਖ ਵੱਖ ਟਰੇਡ ਐਸੋਸੀਏਸ਼ਨਾਂ, ਕਰਦਾਤਾਵਾਂ ਦੇ ਨੁਮਾਇੰਦਿਆਂ ਅਤੇ ਕਰਦਾਤਾਵਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਆਮਦਨ ਕਰ ਵਿਭਾਗ ਇਨ੍ਹਾਂ ਯੋਜਨਾਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਅਜਿਹੇ ਹੋਰ ਵੈਬਨਾਰ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਨਵੀਂ ਯੋਜਨਾ ਵਿਚ, ਵੱਖ-ਵੱਖ ਥਾਵਾਂ 'ਤੇ ਫੇਸਲੈੱਸ ਅਸੈਸਮੈਂਟ ਲਈ ਵੱਖ-ਵੱਖ ਅਸੈਸਮੈਂਟ ਇਕਾਈਆਂ ਦਾ ਗਠਨ ਕੀਤਾ ਗਿਆ ਹੈ।