← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 07 ਸਤੰਬਰ 2020: ਬਠਿੰਡਾ-ਬਾਦਲ ਸੜਕ ਤੇ ਪੈਦੇ ਪਿੰਡ ਨਰੂਆਣਾ ਨਜ਼ਦੀਕ ਸੜਕ ਵਿਚਕਾਰ ਬਣੇ ਡਿਵਾਇਵਰ ਤੇ ਲੱਗੇ ਸਾਈਨ ਬੋਰਡ ਤੇ ਅੱਜ ਖਾਲਸਤਾਨੀ ਝੰਡਾ ਲਹਿਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਬਾਅਦ ’ਚ ਪੁਲਿਸ ਨੇ ਉਤਾਰ ਦਿੱਤਾ ਗਿਆ। ਝੰਡਾ ਲਾਉਣ ਦੀ ਖਬਰ ਆਉਂਦਿਆਂ ਥਾਣਾ ਸਦਰ ਪੁਲਿਸ ਅਤੇ ਖੁਫੀਆ ਵਿਭਾਗ ਨੂੰ ਹੱਥਾਂ ਪੈਰਾਂ ਦੀ ਪਈ ਰਹੀ। ਜਾਣਕਾਰੀ ਅਨੁਸਾਰ ਸਵੇਰ ਸਮੇਂ ਖਾਲਸਤਾਨੀ ਝੰਡੇ ਨੂੰ ਸੜਕ ਵਿਚਕਾਰ ਬਣੇ ਡਿਰਾਇਡਵਰ ਤੇ ਲੱਗੇ ਸਾਇਨ ਬੋਰਡ ਨਾਲ ਬੰਨਿਆ ਗਿਆ ਸੀ। ਕੁੱਝ ਲੋਕਾਂ ਨੇ ਦੱਸਿਆ ਕਿ ਪਹਿਲਾਂ ਕੁੱਝ ਨੌਜਵਾਨ ਇਹ ਝੰਡਾ ਖਰੀਦ ਕੇਂਦਰ ’ਚ ਲੱਗੇ ਲਾਇਟਾਂ ਵਾਲੇ ਟਾਵਰ ਤੇ ਲਗਾਉਣ ਲੱਗੇ ਸਨ ਪਰ ਲੋਕਾਂ ਦੀ ਨਿਗਾ ਪੈਣ ਕਾਰਨ ਇਹ ਨੌਜ਼ਵਾਨ ਇਹ ਝੰਡਾ ਸੜਕ ਵਿਚਕਾਰ ਲੱਗੇ ਸਾਇਨ ਬੋਰਡ ਨਾਲ ਬੰਨ ਕੇ ਫਰਾਰ ਹੋ ਗਏ। ਥਾਣਾ ਸਦਰ ਪੁਲਿਸ ਇਸ ਮਾਮਲੇ ’ਚ ਕੁੱਝ ਵੀ ਕਹਿਣ ਤੋਂ ਬਚਦੀ ਨਜ਼ਰ ਆਈ ਜਦੋਂਕਿ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਝੰਡਾ ਲਹਿਰਾਉਣ ਦੀ ਗੱਲ ਤੋਂ ਇਨਕਾਰ ਕਰਦਿਆਂ ਸੂਚਨਾ ਗਲਤ ਦੱਸਿਆ ਹੈ।
Total Responses : 265