43 ਮਰੀਜ਼ ਹੋਏ ਠੀਕ ਅਤੇ 3 ਦੀ ਹੋਈ ਮੌਤ
ਐਸ.ਏ.ਐਸ.ਨਗਰ, 26 ਅਗਸਤ 2020: ਜ਼ਿਲ੍ਹੇ ਵਿਚ ਅੱਜ ਕੋਵਿਡ-19 ਦੇ 86 ਪਾਜੇਟਿਵ ਨਵੇਂ ਕੇਸ ਸਾਹਮਣੇ ਆਏ ਹਨ ਅਤੇ 43 ਮਰੀਜ਼ ਠੀਕ ਹੋਏ ਹਨ ਜਦਕਿ 3 ਮਰੀਜ਼ਾਂ ਦੀ ਮੌਤ ਹੋ ਗਈ ਹੈ । ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਕੇਸਾਂ ਵਿਚ ਮੋਹਾਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਵਿਚੋਂ 33 ਕੇਸ, ਖਰੜ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 12, ਜੀਰਕਪੁਰ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 19, ਬਨੂੜ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 1, ਬਲਾਕ ਘੜੂੰਆਂ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 17 ਕੇਸ, ਡੇਰਾਬੱਸੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 4 ਸ਼ਾਮਲ ਹਨ।
ਅੱਜ 43 ਮਰੀਜ਼ ਠੀਕ ਹੋ ਗਏ ਜਦਕਿ 3 ਮਰੀਜ਼ਾਂ ਦੀ ਮੌਤ ਹੋ ਗਈ। ਜਿਹਨਾਂ ਵਿਚ ਖਰੜ ਤੋਂ 58 ਸਾਲਾ ਪੁਰਸ਼ (ਸ਼ੂਗਰ) ਦੀ ਆਈਵੀਵਾਈ ਵਿਖੇ ਮੌਤ ਹੋ ਗਈ ਜਦਕਿ ਲਾਲੜੂ ਤੋਂ 43 ਸਾਲਾ ਪੁਰਸ਼ ਦੀ ਸਿਵਲ ਹਸਪਤਾਲ ਅੰਬਾਲਾ ਅਤੇ ਨਯਾਗਾਓਂ ਤੋਂ 62 ਸਾਲਾ ਮਹਿਲਾ ਦੀ ਪੀਜੀਆਈ ਵਿਖੇ ਮੌਤ ਹੋ ਗਈ।
ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 3037 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 1329, ਠੀਕ ਹੋਏ ਮਰੀਜਾਂ ਦੀ ਗਿਣਤੀ 1641 ਹੈ ਅਤੇ 67 ਮਰੀਜਾਂ ਦੀ ਮੌਤ ਹੋ ਚੁੱਕੀ ਹੈ।