ਐਸ.ਏ.ਐਸ.ਨਗਰ, 01 ਸਤੰਬਰ 2020: ਜ਼ਿਲ੍ਹੇ ਵਿਚ ਅੱਜ ਕੋਵਿਡ-19 ਦੇ 163 ਪਾਜੇਟਿਵ ਨਵੇਂ ਕੇਸ ਸਾਹਮਣੇ ਆਏ ਹਨ ਅਤੇ 86 ਮਰੀਜ਼ ਠੀਕ ਹੋਏ ਹਨ ਜਦਕਿ 5 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਕੇਸਾਂ ਵਿਚ ਮੋਹਾਲੀ ਸ਼ਹਿਰੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਵਿਚੋਂ 72 ਕੇਸ, ਖਰੜ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 18, ਬਲਾਕ ਘੜੂੰਆਂ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 36 ਕੇਸ, ਕੁਰਾਲੀ ਅਤੇ ਆਸ ਪਾਸ ਦੇ ਇਲਾਕਿਆਂ ਤੋਂ 7, ਢਕੋਲੀ ਅਤੇ ਇਸ ਦੇ ਪਾਸ ਦੇ ਇਲਾਕਿਆਂ ਤੋਂ 19 ਕੇਸ, ਡੇਰਾਬੱਸੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 8 ਕੇਸ, ਲਾਲੜੂ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਤੋਂ 1 ਕੇਸ ਅਤੇ ਬਨੂੜ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਤੋਂ 2 ਕੇਸ ਸ਼ਾਮਲ ਹੈ।
ਅੱਜ 86 ਮਰੀਜ਼ ਠੀਕ ਹੋ ਗਏ ਹਨ ਅਤੇ 5 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਹਨਾਂ ਵਿਚ ਲਾਲੜੂ ਤੋਂ 65 ਸਾਲਾ ਪੁਰਸ਼ (ਦਿਲ ਦੇ ਰੋਗ ) ਦੀ ਸਿਵਲ ਹਸਪਤਾਲ ਅੰਬਾਲਾ ਵਿਖੇ ਮੌਤ ਹੋ ਗਈ ਜਦਕਿ ਸੈਕਟਰ 68 ਤੋਂ 41 ਸਾਲਾ ਪੁਰਸ਼ ਦੀ ਗਰੇਸ਼ੀਅਨ ਹਸਪਤਾਲ ਵਿਖੇ, ਘੜੂੰਆਂ ਤੋਂ 89 ਸਾਲਾ ਪੁਰਸ਼ (ਹਾਈਪਰਟੈਂਸ਼ਨ) ਦੀ ਸੋਹਾਣਾ ਹਸਪਤਾਲਾ ਵਿਖੇ, ਖਰੜ ਤੋਂ 51 ਸਾਲਾ ਮਹਿਲਾ ਦੀ ਆਈਵੀਵਾਈ ਹਸਪਤਾਲ ਵਿਖੇ ਅਤੇ ਫੇਜ 1 ਤੋਂ 65 ਸਾਲਾ ਮਹਿਲਾ ਦੀ (ਗਰੇਸ਼ੀਅਨ ਹਸਪਤਾਲ ਵਿਖੇ ਮੌਤ ਹੋ ਗਈ ਹੈ।
ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 3933 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 1709, ਠੀਕ ਹੋਏ ਮਰੀਜਾਂ ਦੀ ਗਿਣਤੀ 2139 ਹੈ ਅਤੇ 85 ਮਰੀਜਾਂ ਦੀ ਮੌਤ ਹੋ ਚੁੱਕੀ ਹੈ।