ਮੋਹਾਲੀ, 29 ਅਗਸਤ 2020: ਚੰਡੀਗੜ੍ਹ ਗਰੁੱਪ ਆਫ਼ ਕਾਲੇਜਿਜ ਦੇ ਝੰਜੇੜੀ ਕੈਂਪਸ ਵੱਲੋਂ ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆਂ ਹਾਸਿਲ ਕਰਨ ਲਈ ਇਕ ਬਿਹਤਰੀਨ ਸਕਾਲਰਸ਼ਿਪ ਦਿਤੀ ਜਾ ਰਹੀ ਹੈ। ਦੋ ਕਰੋੜ ਰੁਪਏ ਦੀ ਇਹ ਸਕਾਲਰਸ਼ਿਪ ਸੈਸ਼ਨ 2020-21 ਲਈ ਸੀ ਜੀ ਸੀ ਝੰਜੇੜੀ ਵਿਖੇ ਪੜਾਏ ਜਾਣ ਵਾਲੇ ਵੱਖ ਵੱਖ ਕੋਰਸਾਂ ਵਿਚ ਦਾਖਲਾ ਲੈਣ ਸਮੇਂ ਦਿੱਤੀ ਜਾਏਗੀ। ਇਸ ਸਕਾਲਰਸ਼ਿਪ ਤਹਿਤ ਕੋਵਿਡ-19 ਯੋਧਿਆਂ, ਬਿਹਤਰੀਨ ਨੰਬਰ ਹਾਸਿਲ ਕਰਨ ਵਾਲੇ ਵਿਦਿਆਰਥੀਆਂ, ਰੱਖਿਆ ਕਰਮਚਾਰੀਆਂ ਦੇ ਬੱਚਿਆਂ, ਬਿਹਤਰੀਨ ਖਿਡਾਰੀਆਂ, ਲੜਕੀਆਂ, ਸੀ ਜੀ ਸੀ ਸਟਾਫ਼ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਕਈ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਦਿਤੀ ਜਾਵੇਗੀ। ਇਨ੍ਹਾਂ ਕੋਰਸਾਂ ਵਿਚ ਬੀ.ਟੈੱਕ ਮਕੈਨੀਕਲ, ਸਿਵਲ, ਕੰਪਿਊਟਰ ਸਾਇੰਸ, ਈ ਸੀ ਈ, ਐਨ.ਬੀ.ਏ, ਬੀ.ਬੀ.ਏ, ਬੀ.ਸੀ.ਏ, ਬੀ ਕਾਂਮ (ਆਨਰਜ਼), ਐਨ.ਕਾਮ., ਬੀ.ਐੱਸ.ਸੀ. (ਫ਼ੈਸ਼ਨ ਡਿਜ਼ਾਈਨਿੰਗ), ਬੀ.ਐੱਸ.ਸੀ. (ਆਨਰਜ਼) ਐਗਰੀਕਲਚਰ, ਬੀ.ਐੱਸ.ਸੀ. (ਕੰਪਿਊਟਰ ਸਾਇੰਸ), ਬੀ.ਐੱਸ.ਸੀ. (ਆਨਰਜ਼) ਨਿਊਟਰੇਸ਼ਨ ਅਤੇ ਡਾਇਟਸਿਕ ਸ਼ਾਮਿਲ ਹਨ । .
ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਅਤੇ ਅਰਸ਼ਦੀਪ ਸਿੰਘ ਧਾਲੀਵਾਲ ਨੇ ਸੀ ਜੀ ਸੀ ਵਿੱਤੀ ਸਹਾਇਤਾ 2020-21 ਬੈਨਰ ਹੇਠ ਇਸ ਸਕਾਲਰਸ਼ਿਪ ਦੀ ਸ਼ੁਰੂਆਤ ਕੀਤੀ।ਇਸ ਸਕਾਲਰਸ਼ਿਪ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਸ਼ਪਾਲ ਸਿੰਘ ਧਾਲੀਵਾਲ ਦੱਸਿਆਂ ਕਿ ਇਸ ਸਕਾਲਰਸ਼ਿਪ ਦਾ ਮੁੱਖ ਆਦੇਸ਼ ਹੋਣਹਾਰ ਜਾਂ ਲੋੜਵੰਦ ਵਿਦਿਆਰਥੀਆਂ ਅਤੇ ਲੜਕੀਆਂ ਦੀ ਬਿਹਤਰੀਨ ਉੱਚ ਸਿੱਖਿਆਂ ਲਈ ਵਿੱਤੀ ਰੁਕਾਵਟ ਨੂੰ ਖ਼ਤਮ ਕਰਨਾ ਹੈ।
ਜਦ ਕਿ ਅਰਸ਼ਦੀਪ ਧਾਲੀਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਲੰਬੇ ਸਮੇਂ ਤੋਂ ਝੰਜੇੜੀ ਕੈਂਪਸ ਉੱਚ ਸਿੱਖਿਆ ਪ੍ਰਾਪਤ ਕਰਨ ਅਤੇ ਪਰਿਵਾਰਾਂ ਦੀ ਵਿੱਤੀ ਸੀਮਾਵਾਂ ਵਿਚਕਾਰ ਅੰਤਰ ਨੂੰ ਖ਼ਤਮ ਕਰਨ ਦੀ ਲਈ ਅਹਿਮ ਯੋਗਦਾਨ ਦੇ ਰਿਹਾ ਹੈ । ਜਦ ਕਿ ਦੋ ਕਰੋੜ ਰੁਪਏ ਦੀ ਸਕਾਲਰਸ਼ਿਪ ਵਿਚ ਉਸੇ ਉਦੇਸ਼ ਦਾ ਹੀ ਇਕ ਹਿੱਸਾ ਹੈ ।
ਸੀ ਜੀ ਸੀ ਦੇ ਡਾਇਰੈਕਟਰ ਜਰਨਲ ਡਾ. ਜੀ ਡੀ ਬਾਂਸਲ ਨੇ ਕਿਹਾ ਕਿ ਸੀ ਇੱਕ ਚੰਗੀ ਅੰਡਰ-ਗ੍ਰੈਜੁਏਟ ਅਤੇ ਪੋਸਟ-ਗ੍ਰੈਜੂਏਟ ਡਿਗਰੀ ਪ੍ਰਾਪਤ ਕਰਨਾ ਵਿੱਤੀ ਤੌਰ ਤੇ ਇਕ ਆਮ ਪਰਿਵਾਰ ਲਈ ਬਹੁਤ ਮੁਸ਼ਕਿਲ ਹੁੰਦਾ ਹੈ। ਜਦ ਕਿ ਝੰਜੇੜੀ ਕੈਂਪਸ ਨੇ ਉਚੇਰੀ ਸਿੱਖਿਆਂ ਹਾਸਿਲ ਕਰਨ ਦੇ ਲੋੜਵੰਦਾਂ ਅਤੇ ਲੜਕੀਆਂ ਲਈ ਇਹ ਮੁਸ਼ਕਿਲ ਬਹੁਤ ਆਸਾਨ ਕਰ ਦਿਤੀ ਹੈ । ਡਾ: ਬਾਂਸਲ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਹ ਯੋਜਨਾ ਉਨ੍ਹਾਂ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗੀ ਜੋ ਵਿੱਤੀ ਕਮਜ਼ੋਰੀ ਕਾਰਨ ਆਪਣੀ ਪੜ੍ਹਾਈ ਨਹੀਂ ਕਰ ਸਕਦੇ।