ਫ਼ਤਹਿਗੜ੍ਹ ਸਾਹਿਬ, 27 ਅਗਸਤ 2020: ਸ੍ਰੀਮਤੀ ਅਮਨੀਤ ਕੋਡਲ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਫਤਿਹਗੜ੍ਹ ਸਾਹਿਬ ਜੀ ਦੀ ਰਹਿਨੁਮਾਈ ਹੇਠ ਅਤੇ ਸ੍ਰੀ ਜਗਜੀਤ ਸਿੰਘ ਜੱਲਾ ਪੀ.ਪੀ.ਐਸ. ਕਪਤਾਨ ਪੁਲਿਸ (ਇੰਨ) ਫਤਿਹਗੜ੍ਹ ਸਾਹਿਬ,ਸ੍ਰੀ ਮਨਜੀਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਫਤਿਹਗੜ ਸਾਹਿਬ ਵੱਲੋ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਦੱਸਿਆ ਕਿ ਮਿਤੀ 24.08.2020 ਨੂੰ ਇੰਸਪੈਕਟਰ ਰਜਨੀਸ਼ ਸੂਦ ਮੁੱਖ ਅਫਸਰ ਥਾਣਾ ਫਤਿਹਗੜ ਸਾਹਿਬ ਤੇ ਸਮੇਤ ਸ.ਥ ਜਸਪਾਲ ਸਿੰਘ ਸਮੇਤ ਸਾਥੀਆਂ ਨੂੰ ਸੁਰਜੀਤ ਸਿੰਘ ਪੁੱਤਰ ਸ਼ਾਮਾ ਵਾਸੀ ਅਸਤੀ ਵਾਲਾ ਜਿਲਾ ਫਿਰੋਜਪੁਰ ਨੇ ਦੱਸਿਆ ਕਿ ਉਹ ਫਿਊਜਨ ਮਾਈਕਰੋ ਫਾਇਨਾਂਸ ਕੰਪਨੀ ਮੋਰਿੰਡਾ ਦੇ ਪੈਸਿਆਂ ਦੀ ਕੁਲੈਕਸ਼ਨ ਕਰਦਾ ਹੋਇਆ ਬੂਥਗੜ,ਸੈਕਟਰ 2 ਮੰਡੀ ਗੋਬਿੰਦਗੜ,ਪਿੰਡ ਤਲਵਾੜਾ ਤੋਂ ਵੱਖ-ਵੱਖ ਪਿੰਡਾਂ ਤੋਂ ਪੈਸਿਆਂ ਦੀ ਰਿਕਵਰੀ ਕਰਦਾ ਹੋਇਆ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕਰ ਪਿੰਡ ਡੇਰਾ ਮੀਰ ਮੀਰਾਂ ਤੋਂ ਸੂਏ ਪੁੱਲ ਦੀ ਪਟੜੀ ਦੇ ਨਾਲ-ਨਾਲ ਪਿੰਡ ਤਲਾਣੀਆਂ ਵੱਲ ਨੂੰ ਜਾ ਰਿਹਾ ਸੀ ਤੇ ਉਸ ਪਾਸ ਰਿਕਵਰੀ ਦੋਰਾਨ 94,600/- ਰੁਪਏ ਇੱਕਠੇ ਹੋਏ ਸੀ।ਸਮਾਂ ਕਰੀਬ 07:30 ਪੀ.ਐਮ ਦਾ ਹੋਵੇਗਾ ਕਿ ਉਹ ਪਿੰਡ ਡੇਰਾ ਮੀਰ ਮੀਰਾਂ ਅਤੇ ਪਿੰਡ ਤਲਾਣੀਆਂ ਸੂਏ ਦੀ ਪਟੜੀ ਤੇ ਬਣੀ ਸੜਕ ਵਿਚਕਾਰ ਪੁੱਜਾ ਤਾਂ ਉਸ ਦੇ ਪਿੱਛੇ ਪਿੰਡ ਡੇਰਾ ਮੀਰ ਮੀਰਾਂ ਵੱਲੋ 02 ਮੋਨੇ ਨੌਜਵਾਨ ਜੋ ਮੋਟਰਸਾਈਕਲ ਪਰ ਸਵਾਰ ਸਨ,ਉਸਦੇ ਮੋਟਰਸਾਈਕਲ ਨਾਲ ਮੋਟਰਸਾਈਕਲ ਲਗਾ ਕੇ ਫਤਿਹਗੜ ਸਾਹਿਬ ਜਾਣ ਦਾ ਰਸਤਾ ਪੁਛਿਆ ਤਾਂ ਉਸਨੇ ਆਪਣਾ ਮੋਟਰਸਾਈਕਲ ਅਜੇ ਹੋਲੀ ਹੀ ਕੀਤਾ ਸੀ ਤਾਂ ਉਹਨਾਂ ਵਿੱਚੋ 01 ਨੋਜਵਾਨ ਜੋ ਮੋਟਰਸਾਈਕਲ ਦੇ ਪਿੱਛੇ ਬੈਠੇ ਨੇ ਉਸ ਦੀਆਂ ਅੱਖਾਂ ਵਿੱਚ ਲਾਲ ਮਿਰਚਾਂ ਪਾ ਦਿੱਤੀਆਂ ਅਤੇ ਉਸ ਨੂੰ ਇੱਕਦਮ ਦਿੱਸਣ ਤੋਂ ਬੰਦ ਹੋ ਗਿਆ ਤਾਂ ਉਹਨਾਂ ਨੇ ਉਸਦੇ ਮੋਢਿਆਂ ਤੇ ਪਾਇਆ ਉਸਦੇ ਬੈਗ ਨੂੰ ਕਾਫੀ ਜਦੋ ਜਹਿਦ ਦੇ ਖੋਹ ਕੇ ਫਰਾਰ ਹੋ ਗਏ।ਮੁਦਈ ਨੂੰ ਜਦੋਂ ਥੌੜਾ-ਥੌੜਾ ਦਿੱਸਣ ਲੱਗਾ ਤਾਂ ਉਹ ਉੱਥੇ ਨਾਲ ਹੀ ਇੱਕ ਘਰ ਵਿੱਚ ਜਾ ਕੇ ਉਸਨੇ ਇੱਕ ਵਿਅਕਤੀ ਨੂੰ ਉਸ ਨਾਲ ਵਾਪਰੀ ਸਾਰੀ ਘਟਨਾ ਬਾਰੇ ਦੱਸਿਆ ਤਾਂ ਉਸ ਨੇ ਉਸ ਦੇ ਬ੍ਰਾਂਚ ਦੇ ਸਟਾਫ ਨੂੰ ਦੱਸਿਆ ਜੋ ਉਹਨਾਂ ਨੇ ਦੂਸਰੇ ਦਿਨ ਮਿਤੀ 25.08.20 ਨੂੰ ਥਾਣਾ ਫਤਿਹਗੜ ਸਾਹਿਬ ਆ ਕੇ ਨਾ ਮਾਲੂਮ ਵਿਅਕਤੀਆ ਦੇ ਖਿਲਾਫ ਮੁਕਦਮਾ ਨੰ 175 ਮਿਤੀ 25.08.20 ਅ/ਧ 379 ਬੀ ਹਿੰ:ਦੰ: ਦਰਜ ਕਰਾਇਆ।ਜਦੋ ਪੁਲਿਸ ਵੱਲੋ ਮੁਦਈ ਦੀ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਮੁਦਈ ਨੇ ਦੱਸਿਆ ਕਿ ਉਸਨੇ ਆਪਣੇ ਸਟਾਫ ਦੇ ਮੈਬਰ ਵਿੱਕੀ ਰਾਣਾ ਅਤੇ ਸਚਿਨ ਕੁਮਾਰ ਨਾਲ ਮਿਲੀ ਭੁਗਤ ਕਰਕੇ ਕੁਲੈਕਸ਼ਨ ਕੀਤੇ ਪੈਸਿਆ ਨੂੰ ਖੁਰਦ ਬੁਰਦ ਕਰਨ ਲਈ ਅਡੰਬਰ ਰਚਿਆ ਸੀ ਜਿਸ ਤੇ ਮੁੱਖ ਅਫਸਰ ਥਾਣਾ ਇੰਸਪੈਕਟਰ ਰਜਨੀਸ਼ ਸੂਦ ਨੇ ਤੁਰੰਤ ਕਾਰਵਾਈ ਕਰਕੇ ਮੁਕਦਮਾ ਵਿੱਚ ਜੁਰਮ 379-ਬੀ ਹਿੰ:ਦੰ: ਦਾ ਘਾਟਾ ਕਰਕੇ ਮੁਕਦਮਾ ਦੇ ਦੂਸਰੇ ਦੋਸੀਆ ਸਚਿਨ ਕੁਮਾਰ,ਵਿੱਕੀ ਰਾਣਾ ਅਤੇ ਸੁਰਜੀਤ ਸਿੰਘ ਦੇ ਖਿਲਾਫ ਜੁਰਮ 420,211,182,120-ਬੀ ਹਿੰ:ਦੰ: ਦਾ ਵਾਧਾ ਕੀਤਾ ਅਤੇ ਬੜੀ ਹੀ ਮੁਸਤੈਦੀ ਨਾਲ ਪੁਲਿਸ ਪਾਰਟੀ ਨੇ ਕਾਰਵਾਈ ਕਰਦੇ ਹੋਏ ਦੋਸੀਆਨ ਸਚਿਨ ਕੁਮਾਰ,ਵਿੱਕੀ ਰਾਣਾ ਅਤੇ ਸੁਰਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ ਮੁਕਦਮਾ ਹਜਾ ਵਿੱਚ ਖੋਹ ਕੀਤੇ ਪੈਸਿਆਂ ਵਿੱਚੋ 82,000/- ਰੁਪਏ ਵੀ ਬ੍ਰਾਮਦ ਕਰ ਲਏ ਹਨ ਜਿਹਨਾਂ ਦੀ ਸਖਤੀ ਨਾਲ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ।