ਐਸ.ਏ.ਐਸ. ਨਗਰ, 31 ਅਗਸਤ 2020: ਜ਼ਿਲ੍ਹੇ ਵਿਚ ਅੱਜ ਕੋਵਿਡ-19 ਦੇ 104 ਪਾਜੇਟਿਵ ਨਵੇਂ ਕੇਸ ਸਾਹਮਣੇ ਆਏ ਹਨ ਅਤੇ 87 ਮਰੀਜ਼ ਠੀਕ ਹੋਏ ਹਨ ਜਦਕਿ 6 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਕੇਸਾਂ ਵਿਚ ਮੋਹਾਲੀ ਸ਼ਹਿਰੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਵਿਚੋਂ 27 ਕੇਸ, ਖਰੜ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 10, ਬਲਾਕ ਘੜੂੰਆਂ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 15 ਕੇਸ, ਕੁਰਾਲੀ ਅਤੇ ਆਸ ਪਾਸ ਦੇ ਇਲਾਕਿਆਂ ਤੋਂ 14, ਢਕੋਲੀ ਅਤੇ ਇਸ ਦੇ ਪਾਸ ਦੇ ਇਲਾਕਿਆਂ ਤੋਂ 24 ਕੇਸ, ਡੇਰਾਬੱਸੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 11 ਕੇਸ ਅਤੇ ਲਾਲੜੂ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਤੋਂ 3 ਕੇਸ ਸ਼ਾਮਲ ਹੈ।
ਅੱਜ 87 ਮਰੀਜ਼ ਠੀਕ ਹੋ ਗਏ ਹਨ ਅਤੇ 6 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਹਨਾਂ ਵਿਚ ਕੁਰਾਲੀ ਤੋਂ 53 ਸਾਲਾ ਮਹਿਲਾ (ਹਾਈਪਰਟੈਂਸ਼ਨ ) ਦੀ ਪੀਜੀਆਈ ਵਿਖੇ ਮੌਤ ਹੋ ਗਈ ਜਦਕਿ ਸੈਕਟਰ 71 ਤੋਂ 55 ਸਾਲਾ ਪੁਰਸ਼ ਦੀ ਜੀਐਮਸੀਐਚ 32 ਵਿਖੇ, ਬਲਟਾਣਾ ਤੋਂ 49 ਸਾਲਾ ਪੁਰਸ਼ ਦੀ ਜੀਐਮਸੀਐਚ 32 ਵਿਖੇ, ਬਲਟਾਣਾ ਤੋਂ 88 ਸਾਲਾ ਮਹਿਲਾ (ਹਾਈਪਰਟੈਂਸ਼ਨ) ਦੀ ਇੰਡਸ ਹਸਪਤਾਲ ਵਿਖੇ, ਮਾਜਰੀ ਤੋਂ 20 ਸਾਲਾ ਪੁਰਸ਼ ਦੀ ਪੀਜੀਆਈ ਵਿਖੇ, ਜੀਰਕਪੁਰ ਤੋਂ 51 ਸਾਲਾ ਪੁਰਸ਼ ਦੀ ਗਰੇਸ਼ੀਅਨ ਹਸਪਤਾਲ ਵਿਖੇ ਅਤੇ ਜੀਰਕਪਰ ਤੋਂ 92 ਸਾਲਾ ਪੁਰਸ਼ (ਹਾਈਪਰਟੈਂਸ਼ਨ ਤੇ ਸ਼ੂਗਰ) ਦੀ ਈਡਨ ਚੰਡੀਗੜ੍ਹ ਵਿਖੇ ਮੌਤ ਹੋ ਗਈ ਹੈ।
ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 3770 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 1637, ਠੀਕ ਹੋਏ ਮਰੀਜਾਂ ਦੀ ਗਿਣਤੀ 2053 ਹੈ ਅਤੇ 80 ਮਰੀਜਾਂ ਦੀ ਮੌਤ ਹੋ ਚੁੱਕੀ ਹੈ।