ਐਸ.ਏ.ਐਸ.ਨਗਰ, 29 ਅਗਸਤ 2020: ਜ਼ਿਲ੍ਹੇ ਵਿਚ ਅੱਜ ਕੋਵਿਡ-19 ਦੇ 110 ਪਾਜੇਟਿਵ ਨਵੇਂ ਕੇਸ ਸਾਹਮਣੇ ਆਏ ਹਨ ਅਤੇ 87 ਮਰੀਜ਼ ਠੀਕ ਹੋਏ ਹਨ ਜਦਕਿ 3 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਕੇਸਾਂ ਵਿਚ ਮੋਹਾਲੀ ਸ਼ਹਿਰੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਵਿਚੋਂ 48 ਕੇਸ, ਖਰੜ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 20, ਬਲਾਕ ਘੜੂੰਆਂ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 22 ਕੇਸ, ਕੁਰਾਲੀ ਅਤੇ ਆਸ ਪਾਸ ਦੇ ਇਲਾਕਿਆਂ ਤੋਂ 3, ਢਕੋਲੀ ਅਤੇ ਇਸ ਦੇ ਪਾਸ ਦੇ ਇਲਾਕਿਆਂ ਤੋਂ 13 ਕੇਸ, ਡੇਰਾਬੱਸੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 3 ਕੇਸ ਅਤੇ ਲਾਲੜੂ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਤੋਂ 1 ਕੇਸ ਸ਼ਾਮਲ ਹੈ।
ਅੱਜ 87 ਮਰੀਜ਼ ਠੀਕ ਹੋ ਗਏ ਹਨ ਅਤੇ 3 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਹਨਾਂ ਵਿਚ ਰਡਿਆਲਾ ਤੋਂ 70 ਸਾਲਾ ਪੁਰਸ਼ ( ਦਿਲ ਦੇ ਰੋਗ) ਦੀ ਜੀਐਮਸੀਐਚ 32 ਵਿਖੇ ਮੌਤ ਹੋ ਗਈ ਜਦਕਿ ਫੇਜ 7 ਤੋਂ 49 ਸਾਲਾ ਪੁਰਸ਼ ਦੀ ਪਾਰਸ ਹਸਪਤਾਲ ਵਿਖੇ ਅਤੇ ਸੈਕਟਰ 71 ਤੋਂ 68 ਸਾਲਾ ਪੁਰਸ਼ ਦੀ ਆਈਵੀਵਾਈ ਹਸਪਤਾਲ ਵਿਖੇ ਮੌਤ ਹੋ ਗਈ।
ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 3424 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 1491, ਠੀਕ ਹੋਏ ਮਰੀਜਾਂ ਦੀ ਗਿਣਤੀ 1862 ਹੈ ਅਤੇ 71 ਮਰੀਜ