ਜੀ ਐਸ ਪੰਨੂ
ਪਟਿਆਲਾ 27 ਅਗਸਤ 2020: ਸਰਕਾਰੀ ਮਹਿਕਮਿਆਂ ਦੇ ਬਿਜਲੀ ਦੇ ਬਿੱਲਾਂ ਦਾ ਬਕਾਇਆ ਅਕਸਰ ਖੜ੍ਹਾ ਹੀ ਰਹਿੰਦਾ ਹੈ ਖਾਸ ਤੌਰ ਤੇ ਪੁਲਿਸ ਮਹਿਕਮੇ ਦੇ ਬਿੱਲ ਭਰਵਾਉਣ ਲਈ ਬੜੀ ਤਸ਼ੱਦਦ ਕਰਨੀ ਪੈਂਦੀ ਹੈ ਇਵੇਂ ਹੀ ਕੁੱਝ ਭਲਕੇ ਜਹੇ ਹੋਇਆ ਹੈ ਕਿ ਪਾਵਰ ਕਾਮ ਨੇ ਕਈ ਸਰਕਾਰੀ ਮਹਿਕਮਿਆਂ ਦੇ ਨੋਟਿਸ ਦੇ ਕੇ ਕੁਨੈਕਸ਼ਨ ਕੱਟ ਦਿੱਤੇ ਗਏ ਜਿਨ੍ਹਾਂ ਵਿਚ ਪੁਲਿਸ ਵਿਭਾਗ ਦੇ ਚਾਰ ਪੰਜ ਥਾਣਿਆਂ ਦੇ ਕੁਨੈਕਸ਼ਨ ਵੀ ਸ਼ਾਮਲ ਸਨ ਜਿਵੇਂ ਹੀ ਪੁਲਿਸ ਵਿਭਾਗ ਦੇ ਥਾਣਿਆਂ ਦੇ ਕੁਨੈਕਸ਼ਨ ਕੱਟੇ ਤਾਂ ਅਗਲੇ ਹੀ ਦਿਨ ਪੁਲਿਸ ਵਿਭਾਗ ਨੇ ਪਾਵਰ ਕਾਮ ਦੇ ਮੁੱਖ ਦਫਤਰ ਦੇ ਗੇਟ ਦੇ ਬਾਹਰ ਨਾਕਾ ਲਗਾ ਕੇ ਪਾਵਰ ਕਾਮ ਇੰਜਨੀਅਰਾਂ ਦੇ ਚਲਾਨ ਕੱਟੇ ਗਏ ਜਿਸ ਤੋਂ ਇਹ ਲਗਿਆ ਕਿ ਇਹ ਬਦਲਾਖੋਰੀ ਨੀਤੀ ਨਾਲ ਕੀਤਾ ਗਿਆ ਹੈ।ਪਰ ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਕੀਤਾ ਗਿਆ ਬਲਕਿ ਚੈਕਿੰਗ ਤਾਂ ਰੋਜ਼ ਹੀ ਕੀਤੀ ਜਾਂਦੀ ਹੈ ਅਸੀਂ ਕੋਈ ਬਦਲਾਖੋਰੀ ਨਹੀਂ ਕੀਤੀ ਹੈ।
ਪੀ. ਐੱਸ. ਈ. ਬੀ. ਇੰਜੀਨੀਅਰਜ਼ ਐਸੋਸੀਏਸ਼ਨ ਨੇ ਦੱਸਿਆ ਕਿ ਪੁਲੀਸ ਵੱਲੋਂ ਪਾਵਰਕਾਮ ਦੇ ਦਫਤਰਾਂ, ਕਾਲੌਨੀਆਂ ਅਤੇ ਬਿਜਲੀ ਮੁਲਾਜ਼ਮਾਂ ਦੇ ਘਰਾਂ ਸਾਹਮਣੇ ਨਾਕੇ ਲੱਗਾ ਕੇ ਨਿੱਜੀ ਤੌਰ 'ਤੇ ਇੰਜੀਨੀਅਰਜ਼ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਦਬਾਅ ਬਣਾਉਣ ਦੀ ਨੀਤੀ ਅਪਣਾਈ ਜਾ ਰਹੀ ਹੈ ਤਾਂ ਕਿ ਉਨ੍ਹਾਂ ਨੂੰ ਕੰਮ ਕਰਨ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਇੰਡਸਟਰੀਅਲ ਸ਼ਾਂਤੀ ਨੂੰ ਭੰਗ ਕਰਨ ਦੀ ਕਾਰਵਾਈ ਹੈ ਜਿਸਦੀ ਅਸੀਂ ਜ਼ੋਰਦਾਰ ਨਿਖੇਧੀ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇੰਜੀਨੀਅਰਜ਼ ਨੇ ਮੈਨੇਜਮੇਂਟ ਦੇ ਹੁਕਮਾਂ ਅਨੁਸਾਰ ਕਾਰਵਾਈ ਕੀਤੀ ਹੈ ਪਰ ਪੁਲੀਸ ਉਨ੍ਹਾਂ ਨੂੰ ਵਿਅਕਤੀਗਤ ਤੌਰ 'ਤੇ ਨਿਸ਼ਾਨਾ ਬਣਾ ਰਹੀ ਹੈ ਕਿਉਂਕਿ ਚਲਾਨ ਇਕੱਲੇ-ਇਕੱਲੇ ਵਿਅਕਤੀ ਦਾ ਕੱਟਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪਾਵਰਕਾਮ ਮੈਨੇਜਮੈਂਟ ਦੀ ਵੀ ਨਿਖੇਧੀ ਕਰਦੇ ਹਾਂ ਕਿਉਂਕਿ ਜਿਹੜੇ ਇੰਜੀਨੀਅਰ ਉਨ੍ਹਾਂ ਦੇ ਹੁਕਮਾਂ ਅਨੁਸਾਰ ਕੰਮ ਕਰ ਰਹੇ ਹਨ, ਉਨ੍ਹਾਂ ਦੀ ਰਾਖੀ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਅਸੀਂ ਮੰਗ ਕਰਦੇ ਹਾਂ ਕਿ ਬਿਜਲੀ ਨਿਗਮ ਇਸ ਮੁੱਦੇ ਨੂੰ ਪੰਜਾਬ ਸਰਕਾਰ ਕੋਲ ਉਠਾਏ।ਜ਼ਿਕਰਯੋਗ ਹੈ ਪੁਲਿਸ ਵਲੋਂ ਪਹਿਲਾਂ ਅਜਿਹਾ ਕਦੇ ਨਹੀਂ ਕੀਤਾ ਗਿਆ ਹੈ ਬਲਕਿ ਕੁਨੈਕਸ਼ਨ ਕੱਟਣ ਕਾਰਨ ਹੀ ਜਾਤੀ ਰੰਜਸ਼ ਕੱਢੀਂ ਲਗਦੀ ਹੈ। ਵੇਖਣ ਵਿੱਚ ਆਇਆ ਹੈ ਸਰਕਾਰੀ ਮਹਿਕਮਿਆਂ ਦੇ ਬਿੱਲ ਨਹੀਂ ਭਰਿਆ ਜਾਂਦਾ ਹੈ ਤੇ ਮਹਿਕਮੇ ਆਪਸੀ ਤਣਾਅ ਵਿਚ ਆ ਜਾਦੇ ਹਨ ਇਹੋ ਜਹੀ ਗੱਲ ਪਹਿਲਾਂ ਵੀ ਪੁਲਿਸ ਵਿਭਾਗ ਦੀ ਜੰਗਲਾਤ ਵਿਭਾਗ ਨਾਲ ਵੀ ਹੋਈ ਸੀ ਇਸ ਹਾਲਤ ਨੂੰ ਨਜਿੱਠਣ ਦੀ ਲੋੜ ਹੈ।