ਕਿਹਾ! ਸ਼ਹਿਰੀ ਸੇਵਾ ਕੇਂਦਰਾਂ 'ਚ ਦੋ ਸਿਫਟਾਂ ਦੌਰਾਨ 50% ਸਟਾਫ ਹੀ ਕਰੇਗਾ ਕੰਮ
ਲੁਧਿਆਣਾ, 03 ਸਤੰਬਰ 2020: ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੋਰੋਨਾ ਮਹਾਂਮਾਰੀ ਦੌਰਾਨ ਵੀ ਜ਼ਿਲ੍ਹਾ ਲੁਧਿਆਣਾ ਵਿੱਚ ਕੁੱਲ 38 ਸੇਵਾ ਕੇਂਦਰਾਂ ਰਾਹੀਂ 276 ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸ਼ਹਿਰੀ ਇਲਾਕਿਆਂ ਵਿੱਚ 29 ਸੇਵਾ ਕੇਂਦਰ ਚੱਲ ਰਹੇ ਹਨ ਜੋ ਕਿ ਸਥਾਨਕ ਦਫ਼ਤਰ ਡਿਪਟੀ ਕਮਿਸ਼ਨਰ, ਰੱਖ ਬ਼ਾਗ, ਆਤਮ ਪਾਰਕ, ਸਿਵਲ ਹਸਪਤਾਲ ਲੁਧਿਆਣਾ, ਦਰੇਸੀ ਗ੍ਰਾਊਂਡ, ਸਿੰਗਾਰ ਸਿਨੇਮਾ, ਤਾਜ਼ਪੁਰ ਰੋਡ, ਪੀ.ਐਸ.ਪੀ.ਸੀ.ਐਲ. ਕਾਕੋਵਾਲ ਰੋਡ, ਪੀ.ਐਸ.ਪੀ.ਸੀ.ਐਲ. ਜਨਤਾ ਨਗਰ, ਪੀ.ਐਸ.ਪੀ.ਸੀ.ਐਲ. ਗਿਆਸਪੁਰਾ, ਡਾਬਾ, ਲਈਅਰ ਵੈਲੀ, ਕਾਰਾਬਾਰਾ ਚੌਂਕ, ਸ਼ੇਰਪੁਰ ਚੌਕ, ਢੋਲੇਵਾਲ ਚੌਂਕ, ਹੈਬੋਵਾਲ, ਸਰਕਾਰੀ ਸਕੂਲ ਮੂੰਡੀਆਂ, ਪਾਇਲ, ਜਲ ਘਰ ਖੰਨਾ, ਦੋਰਾਹਾ, ਨਗਰ ਕੋਂਸਲ ਖੰਨਾ, ਜਗਰਾਂਓ, ਸਮਰਾਲਾ, ਰਾਏਕੋਟ, ਨਗਰ ਕੌਸਲ ਜਗਰਾਂਓ, ਮਾਛੀਵਾੜਾ, ਮਲੌਦ, ਸਾਹਨੇਵਾਲ, ਮੁਲਾਂਪਰ ਦਾਖਾ ਵਿਖੇ ਹਨ। ਇਸੇ ਤਰ੍ਹਾਂ ਪੇਂਡੂ ਖੇਤਰਾਂ ਵਿੱਚ ਸਥਾਪਿਤ ਸੇਵਾ ਕੇਂਦਰਾਂ ਵਿੱਚ ਸਿੱਧਵਾਂ ਬੇਟ, ਮਾਣੂਕੇ, ਪੱਖੋਵਾਲ, ਸੁਧਾਰ, ਹੰਬੜਾਂ, ਰੱਤਾਂ, ਡੇਹਲੋਂ, ਕੂਮ ਕਲਾਂ ਅਤੇ ਇਸੜੂ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਗ੍ਰਹਿ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ, ਸੇਵਾਵਾਂ ਦੀ ਵੱਧ ਰਹੀਂ ਮੰਗ ਅਤੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ ਕਿ 03 ਅਗਸਤ (ਸੋਮਵਾਰ ਤੋਂ ਸ਼ਨੀਵਾਰ) ਰਾਜ ਦੇ ਸੇਵਾ ਕੇਂਦਰਾਂ ਦੇ ਕੰਮ ਦਾ ਸਮਾਂ, ਕੰਮ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਵਿੱਚ ਬਦਲਾਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹਿਰੀ ਸੇਵਾ ਕੇਂਦਰਾਂ ਵਿੱਚ 50 ਪ੍ਰਤੀਸ਼ਤ ਸਟਾਫ ਨਾਲ ਪਹਿਲਾ ਬੈਚ ਸਵੇਰੇ 8 ਵਜੇਂ ਤੋ਼ 1:30 ਵਜੇ ਤੱਕ ਅਤੇ ਦੂਸਰਾ 1:30 ਵਜੇ ਤੋ਼ ਸ਼ਾਮ 6 ਵਜੇ ਤੱਕ ਕੰਮ ਕਰੇਗਾ। ਇਸੇ ਤਰ੍ਹਾਂ ਪੇਂਡੂ ਖੇਤਰਾਂ ਵਾਲੇ ਸੇਵਾ ਕੇਂਦਰਾਂ ਵਿੱਚ 100 ਪ੍ਰਤੀਸ਼ਤ ਸਟਾਫ ਨਾਲ ਸਵੇਰੇ 09 ਵਜੇ ਤੋਂ ਸ਼ਾਮ 5 ਵਜੇ ਤੱਕ ਕੰਮ ਕੀਤਾ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਇਸ ਕੋਰੋਨਾ ਮਹਾਂਮਾਰੀ ਦੋਰਾਨ ਜ਼ਿਲ੍ਹਾ ਪ੍ਰਸਾਸ਼ਨ ਦਾ ਸਹਿਯੋਗ ਕਰਨ ਅਤੇ ਸੇਵਾ ਕੇਂਦਰਾਂ ਵਿੱਚ ਆਪਣਾ ਕੰਮ ਕਰਵਾਉਣ ਸਮੇਂ ਆਪਸੀ ਵਿੱਥ, ਮਾਸਕ ਪਹਿਨਣਾ ਅਤੇ ਹੱਥਾਂ ਦੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ।