ਹਰੀਸ਼ ਕਾਲੜਾ
ਰੂਪਨਗਰ, 27 ਅਗਸਤ 2020 : ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਦੀ ਯੋਗ ਅਗਵਾਈ ਹੇਠ ਲਗਭਗ 25 ਪਿੰਡਾਂ ਦੇ ਸਰਪੰਚਾਂ ਦੇ ਸਹਿਯੋਗ ਨਾਲ ਜਿਲ੍ਹੇ ਦੇ ਨੌਜਵਾਨ ਲੜਕੇ/ਲੜਕੀਆਂ ਲਈ ਫੌਜ ਅਤੇ ਪੁਲਿਸ ਦੀ ਭਰਤੀ ਸਬੰਧੀ ਸਿਖਲਾਈ ਲਈ 24 ਅਗਸਤ 2020 ਤੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਪ੍ਰੋਗਰਾਮ ਅਧੀਨ ਡੀ.ਸੀ ਕਮ ਚੇਅਰਮੈਨ ਰੂਪਨਗਰ ਵੱਲੋਂ 28 ਅਗਸਤ 2020 ਨੂੰ ਸਵੇਰੇ 10:00 ਵਜੇ ਫੁੱਟਬਾਲ ਗਰਾਊਂਡ, ਪਿੰਡ ਡਕਾਲਾ ਵਿਖੇ ਸਿਖਲਾਈ ਸ਼ੁਰੂ ਕਰਨ ਲਈ ਹਰੀ ਝੰਡੀ ਦਿੱਤੀ ਜਾਵੇਗੀ। ਇਸ ਮੁਹਿੰਮ ਤਹਿਤ ਜਿਲ੍ਹੇ ਦੇ ਬੇ-ਰੋਜ਼ਗਾਰ ਲੜਕੇ/ਲੜਕੀਆਂ ਨੂੰ ਫੌਜ/ਪੁਲਿਸ ਦੀ ਭਰਤੀ ਲਈ ਪ੍ਰੇਰਿਤ ਕੀਤਾ ਜਾਵੇਗਾ। ਉਲੀਕੇ ਪ੍ਰੋਗਰਾਮਾਂ ਅਨੁਸਾਰ ਇਹ ਸਿਖਲਾਈ 28 ਅਗਸਤ 2020 ਤੋਂ ਫੁਟਬਾਲ ਗਰਾਊਂਡ ਪਿੰਡ ਡਕਾਲਾ ਵਿਖੇ , 03 ਸਤੰਬਰ 2020 ਤੋਂ ਡੀ.ਏ.ਵੀ. ਸਕੂਲ ਤਖਤਗੜ੍ਹ ਵਿਖੇ ਅਤੇ 04 ਸਤੰਬਰ 2020 ਤੋਂ ਸਟੇਡੀਅਮ ਸ੍ਰੀ ਚਮਕੌਰ ਸਾਹਿਬ ਵਿਖੇ ਸ਼ੁਰੂ ਕੀਤੀ ਜਾ ਰਹੀ ਹੈ। ਗਰਾਊਂਡ ਡਕਾਲਾ ਵਿਖੇ ਸਿਖਲਾਈ ਦੇ ਚਾਹਵਾਨ ਪ੍ਰਾਰਥੀ ਪਿੰਡ ਡਕਾਲਾ ਦੇ ਸਰਪੰਚ, ਸਟੇਡੀਅਮ ਚਮਕੌਰ ਸਾਹਿਬ ਵਿਖੇ ਨਗਰ ਪੰਚਾਇਤ ਦਫ਼ਤਰ ਸ੍ਰੀ ਚਮਕੌਰ ਸਾਹਿਬ ਵਿਖੇ ਅਤੇ ਡੀ.ਏ.ਵੀ ਸਕੂਲ ਵਿਖੇ ਸਿਖਲਾਈ ਦੇ ਚਾਹਵਾਨ ਪ੍ਰਾਰਥੀ ਪ੍ਰਿੰਸੀਪਲ ਡੀ.ਏ.ਵੀ. ਸਕੂਲ ਤਖਤਗੜ੍ਹ ਸਾਹਿਬ ਨਾਲ ਨਿਰਧਾਰਤ ਮਿਤੀਆਂ ਤੇ ਸੰਪਰਕ ਕਰ ਸਕਦੇ ਹਨ।
ਰਵਿੰਦਰਪਾਲ ਸਿੰਘ ਜਿਲ੍ਹਾ ਰੋਜ਼ਗਾਰ ਅਫਸਰ ਰੂਪਨਗਰ ਨੇ ਦੱਸਿਆ ਕਿ ਇਹ ਸਿਖਲਾਈ ਪ੍ਰੋਗਰਾਮ ਨੌਜਵਾਨਾਂ ਦੇ ਸਰੀਰਕ ਪੱਧਰ ਨੂੰ ਉੱਚਾ ਚੁੱਕਣ ਲਈ ਕਾਫੀ ਸਹਾਈ ਸਿੱਧ ਹੋਣਗੇ। ਇਹ ਸਿਖਲਾਈ ਐਕਸ ਸਰਵਿਸਮੈਨ ,ਡੀ.ਪੀ.ਆਈ ਅਤੇ ਪੀ.ਟੀ.ਆਈ ਮਾਹਿਰਾਂ ਵੱਲੋਂ ਦਿੱਤੀ ਜਾਵੇਗੀ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਮੌਕਿਆਂ ਦਾ ਜ਼ਰੂਰ ਲਾਭ ਉਠਾਉਣਾ ਚਾਹੀਦਾ ਹੈ।