ਚੌਧਰੀ ਮਨਸੂਰ ਘਨੋਕੇ
ਕਾਦੀਆਂ 30 ਅਗਸਤ 2020: ਹਜ਼ਰਤ ਇਮਾਮ ਹੁਸੈਨ (ਰਜ਼ੀ ਅਲਲਾਹ) ਨੂੰ ਉਨ੍ਹਾਂ ਦੀ ਸ਼ਹਾਦਤ ਦੇ ਮੋਕੇ ਦੁਨਿਆ ਭਰ ਦੇ ਮੁਸਲਮਾਨਾਂ ਨੇ ਯਾਦ ਕੀਤਾ ਗਿਆ। ਇਸਲਾਮਿਕ ਵਿਦਵਾਨਾਂ ਨੇ ਇੱਸ ਮੋਕੇ ਤੇ ਦੱਸਿਆ ਕਿ ਹਜ਼ਰਤ ਇਮਾਮ ਹੂਸੈਨ ਇਸਲਾਮ ਧਰਮ ਦੇ ਸੰਸਥਾਪਕ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋ ਅਲੈਹੇਵਸਲਮ ਦੇ ਦੋਹਤਰੇ ਅਤੇ ਹਜ਼ਰਤ ਫ਼ਾਤਿਮਾ ਰਜ਼ੀ ਅਲਲਾਹ ਦੇ ਪੁੱਤਰ ਸਨ। ਹਜ਼ਰਤ ਅਲੀ (ਰਜ਼ੀ ਅਲਲਾਹ) ਦੇ ਦੇਹਾਂਤ ਤੋਂ ਮਗਰੋਂ 56ਵੀਂ ਹਿਜਰੀ ਚ ਅਮੀਰ ਮਾਵਿਆਹ ਨੇ ਦਾਅਵਾ ਕੀਤਾ ਸੀ ਕਿ ਉਹ ਇਸਲਾਮ ਧਰਮ ਦਾ ਖ਼ਲੀਫ਼ਾ ਹੈ। ਉਸਨੇ ਆਪਣੇ ਪੁੱਤਰ ਯਜ਼ੀਦ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤੇ ਜਾਣ ਦਾ ਐਲਾਨ ਕੀਤਾ। ਮੁਸਲਮਾਨਾਂ ਦੀ ਇੱਕ ਵਡੀ ਤਾਦਾਦ ਨੇ ਯਜ਼ੀਦ ਨੂੰ ਇੱਸ ਕਰਕੇ ਕਬੂਲ ਕੀਤਾ ਕਿ ਇਸਲਾਮ ਧਰਮ ਚ ਪਾੜ ਨਾ ਪੈ ਜਾਵੇ। ਜਦਕਿ ਹਜ਼ਰਤ ਹੂਸੈਨ, ਅਬਦੁੱਲਾ ਬਿਨ ਉਮਰ, ਅਬਦੁਲਾ ਬਿਨ ਜ਼ੁਬੈਰ ਸਮੇਤ ਕੁੱਝ ਹੋਰ ਮੁਸਲਮਾਨਾਂ ਨੇ ਯਜ਼ੀਦ ਦੇ ਨਾਸਤਕ ਹੋਣ ਕਾਰਨ ਉਸਨੂੰ ਖਲੀਫ਼ਾ ਬੰਨਣ ਦੇ ਯੋਗ ਨਹੀਂ ਸਮਝਿਆ। ਅਮੀਰ ਮਾਵਿਆਹ ਵੱਲੋਂ ਕੀਤੀ ਗਈ ਯਜ਼ੀਦ ਦੀ ਨਿਯੁਕਤੀ ਦੀ ਵਿਰੋਧਤਾ ਕਰਨ ਦੀ ਕਿਸੇ ਦੇ ਵੀ ਹਿੰਮਤ ਨਹੀਂ ਸੀ। 60ਵੀਂ ਹਿਜਰੀ ਚ ਅਮੀਰ ਮਾਵਿਆ ਦੇ ਦੇਹਾਂਤ ਤੋ ਬਾਅਦ ਯਜ਼ੀਦ ਨੇ ਹਜ਼ਰਤ ਇਮਾਮ ਹੂਸੈਨ, ਅਬਦੁਲਾ ਬਿਨ ਉਮਰ ਅਤੇ ਅਬਦੁਲਾਹ ਬਿਨ ਜ਼ਬੈਰ ਤੋਂ ਉਸਦੀ ਵਫ਼ਾਦਾਰੀ ਲਈ ਹਲਫ਼ ਲੈਣ ਦਾ ਹੁੱਕਮ ਦਿੱਤਾ। ਜਦੋਂ ਯਜ਼ੀਦ ਨੂੰ ਪਤਾ ਲਗਾ ਕਿ ਕੂਫ਼ਾ ਦੇ ਲੋਕਾਂ ਨੇ ਮੁਸਲਿਮ ਬਿਨ ਅਕੀਲ ਰਾਹੀਂ ਹਜ਼ਰਤ ਇਮਾਮ ਹੂਸੈਨ ਦੇ ਹੱਥ ਤੇ ਵਫ਼ਾਦਾਰੀ ਦਾ ਹਲਫ਼ ਲਿਆ ਹੈ ਤਾਂ ਉਸਨੇ ਅਮੀਰ ਬਸਰਾ ਅਤੇ ਇਬਨੇ ਜ਼ਿਆਦ ਨੂੰ ਕੂਫ਼ਾ ਭੇਜਿਆ। ਜਿਥੇ ਮੁਸਲਿਮ ਬਿਨ ਅਕੀਲ ਨੂੰ ਸ਼ਹੀਦ ਕਰ ਦਿੱਤਾ ਗਿਆ। ਹਜ਼ਰਤ ਇਮਾਮ ਹੂਸੈਨ ਨੂੰ ਸੁਪਨੇ ਚ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋ ਅਲੈਹੇਵਸਲਮ ਨਜ਼ਰ ਆਏ ਜੋ ਉਨ੍ਹਾਂ ਨੂੰ ਹਿਦਾਇਤਾਂ ਦੇ ਰਹੇ ਸਨ। ਜਿਸਦਾ ਮਤਲਬ ਉਨ੍ਹਾਂ ਕਢਿਆ ਕਿ ਉਨ੍ਹਾਂ ਨਾਲ ਕੁੱਝ ਵੀ ਹੋ ਸਕਦਾ ਹੈ ਇਸ ਲਈ ਪਿਛੇ ਨਹੀਂ ਮੁੜਨਾ ਹੈ। ਉਨ੍ਹਾਂ ਆਪਣੇ ਗਰੁੱਪ ਦੇ ਲੋਕਾਂ ਨੂੰ ਵਾਪਸ ਜਾਣ ਦਾ ਮੌਕਾ ਦਿੱਤਾ। ਜਿਸਤੇ ਜ਼ਿਆਦਾ ਤਰ ਮੁਸਲਮਾਨ ਵਾਪਸ ਮੁੜ ਗਏ। ਜਦਕਿ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋਅਲੈਹੇਵਸਲਮ ਦੇ ਖ਼ਾਨਦਾਨ ਦੇ ਅਤੇ ਕੁੱਝ ਉਨ੍ਹਾਂ ਦੇ ਸਾਥੀ ਜਿਨ੍ਹਾਂ ਦੀ ਗਿਣਤੀ 72 ਸੀ ਬਾਕੀ ਰਹਿ ਗਏ। ਮੁਸਲਿਮ ਸਕਾਲਰਾਂ ਨੇ ਅੱਗੇ ਦੱਸਿਆ ਕਿ ਯਜ਼ੀਦ ਆਪਣੇ 1000 ਫੋਜੀ ਲੈਕੇ ਉਨ੍ਹਾਂ ਕੋਲ ਪਹੁੰਚ ਗਿਆ। ਯਜ਼ੀਦ ਸਾਰਿਆਂ ਨੂੰ ਗ੍ਰਿਫ਼ਤਾਰ ਕਰਕੇ ਕੂਫ਼ਾ ਲੈਕੇ ਜਾਣਾ ਚਾਹੁੰਦਾ ਸੀ। ਹਜ਼ਰਤ ਇਮਾਮ ਹੁਸੈਨ ਨੂੰ ਯਜ਼ੀਦ ਦੀ ਵਫ਼ਾਦਾਰੀ ਦਾ ਹਲਫ਼ ਲੈਣ ਲਈ ਹੁੱਕਮ ਸੁਣਾਇਆ ਗਿਆ। ਹਜ਼ਰਤ ਇਮਾਮ ਹੂਸੈਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਲਈ ਪਾਣੀ ਦੀ ਸਪਲਾਈ ਤੱਕ ਰੋਕ ਦਿੱਤੀ ਗਈ। ਜਿਸਦੇ ਕਾਰਨ ਉਨ੍ਹਾਂ ਦੀ ਮੁਸ਼ਕਿਲਾਂ ਵੱਧ ਗਈਆਂ। ਯਜ਼ੀਦ ਦੇ ਕੈਂਪ ਦਾ ਇੱਕ ਵਿਅਕਤੀ ਯਜ਼ੀਦ ਦੇ ਜ਼ੁਲਮਾਂ ਨੂੰ ਬਰਦਾਸ਼ਤ ਨਾ ਕਰਦੇ ਹੋਏ ਹਜ਼ਰਤ ਇਮਾਮ ਹੂਸੈਨ ਨਾਲ ਆ ਮਿਲਿਆ। 10ਵੀਂ ਮੁਹਰਮ ਦੇ ਦਿਨ ਜੋਕਿ ਹਜ਼ਰਤ ਇਮਾਮ ਹੂਸੈਨ ਅਤੇ ਉਨ੍ਹਾਂ ਦੇ ਸਾਥਿਆਂ ਲਈ ਆਖ਼ਿਰੀ ਦਿਨ ਸੀ ਉਸ ਦਿਨ ਇਮਾਮ ਹੂਸੈਨ ਪੂਰੀ ਰਾਤ ਖ਼ੁਦਾ ਦੀ ਇਬਾਦਤ ਚ ਰੁੱਝੇ ਰਹੇ। ਉਨ੍ਹਾਂ ਦੀ ਭੇਣ ਜ਼ੈਨਬ ਨੇ ਆਕੇ ਆਖਿਆ ਕਿ ਮੈਂ ਆਪਣੀ ਜ਼ਿੰਦਗੀ ਤੇਰੇ ਲਈ ਕੁਰਬਾਨ ਕਰ ਦਿਆਂਗੀ। ਜਿਸਤੇ ਭੇਣ ਭਰਾਂਵਾ ਦੀ ਅੱਖਾਂ ਚ ਅਥਰੂਆਂ ਦਾ ਸੈਲਾਬ ਬਹਿਣ ਲਗਾ। ਉਨ੍ਹਾਂ ਦੇ 72 ਸਾਥੀ ਯਜ਼ੀਦ ਦੇ 4000 ਫਲੋਜਿਆਂ ਅੱਗੇ ਖੜੈ ਸਨ। ਜਦੋਂ ਹਜ਼ਰਤ ਇਮਾਮ ਹੂਸੈਨ ਨੇ ਸੁਰਖਿਅਤ ਰਸਤੇ ਦੀ ਮੰਗ ਕੀਤੀ ਤਾਂ ਯਜ਼ੀਦ ਨੇ ਉਸਦੀ ਵਫ਼ਾਦਾਰੀ ਦਾ ਹਲਫ਼ ਲੈਣ ਦੀ ਸ਼ਰਤ ਰੱਖੀ। ਜੋਕਿ ਹਜ਼ਰਤ ਇਮਾਮ ਹੂਸੈਨ ਨੇ ਨਕਾਰ ਦਿੱਤੀ। ਦੁਪਹਿਰ ਦੀ ਨਮਾਜ਼ ਜ਼ੋਹਰ ਅਦਾ ਕਰਨ ਤੋਂ ਬਾਅਦ ਘਮਾਸਾਨ ਯੁੱਧ ਸ਼ੁਰੂ ਹੋ ਗਿਆ। ਹਜ਼ਰਤ ਇਮਾਮ ਹੂਸੈਨ ਨੂੰ ਜਦੋਂ ਪਿਆਸ ਲਗੀ ਤਾਂ ਉਹ ਜਦੋਂ ਨਦੀ ਕਿਨਾਰੇ ਪਹੁੰਚੇ ਤਾਂ ਉਥੇ ਆਪਨੂੰ ਤੀਰ ਦਾ ਨਿਸ਼ਾਨਾ ਬਣਾਇਆ ਗਿਆ। ਆਪਦੇ ਸ਼ਰੀਰ ਚ 45 ਤੀਰ, 33 ਭਾਲੇ ਅਤੇ 40 ਤਲਵਾਰਾਂ ਦੇ ਵਾਰ ਕਰਕੇ ਸ਼ਹੀਦ ਕਰ ਦਿੱਤਾ ਗਿਆ। ਹਜ਼ਰਤ ਇਮਾਮ ਹੂਸੈਨ ਦਾ ਸਿਰ ਕੂਫ਼ਾ ਚ ਭੇਜਕੇ ਉਸ ਸਮੇਂ ਦੇ ਗਵਨਰ ਨੇ ਆਮ ਲੋਕਾਂ ਨੂੰ ਵਿਖਾਇਆ। ਇਸ ਦਿਨ ਨੂੰ ਹਜ਼ਰਤ ਇਮਾਮ ਹੂਸੈਨ ਦੀ ਸ਼ਹਾਦਤ ਵੱਜੋਂ ਯਾਦ ਕੀਤਾ ਜਾਂਦਾ ਹੈ।