← ਪਿਛੇ ਪਰਤੋ
ਅਸ਼ੋਕ ਵਰਮਾ ਮਾਨਸਾ, 27 ਅਗਸਤ 2020: ਬਲਾਕ ਭੀਖੀ ਦੀਆਂ ਵੱਖ—ਵੱਖ ਗ੍ਰਾਮ ਪੰਚਾਇਤਾਂ ਵਿੱਚ ਮਗਨਰੇਗਾ ਸਕੀਮ ਅਧੀਨ ਐਸ.ਸੀ. ਅਤੇ ਗਰੀਬ ਪਰਿਵਾਰਾਂ ਦੇ ਲਗਭਗ 40 ਕੈੱਟਲ ਸ਼ੈੱਡ ਤਿਆਰ ਕੀਤੇ ਗਏ ਹਨ।ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਮਰਪ੍ਰੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਕੈਟਲ ਸੈ਼ੱਡਾਂ ਵਿੱਚ 4 ਪਸ਼ੂਆਂ ਦੇ ਇੱਕ ਸੈ਼ੱਡ ਦੀ ਅਨੁਮਾਨਤ ਲਾਗਤ ਲਗਭਗ 60 ਹਜ਼ਾਰ ਰੁਪਏ ਪ੍ਰਤੀ ਸ਼ੈੱਡ ਹੈ ਜਿਸ ਵਿੱਚ ਪਹਿਲਾਂ ਵਿਅਕਤੀਗਤ ਸੇ਼ਅਰ ਲਿਆ ਜਾਂਦਾ ਸੀ ਪ੍ਰੰਤੂ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਜੋ ਨਵੇਂ ਸੈ਼ੱਡ ਬਣਾਏ ਜਾਣੇ ਹਨ ਉਨ੍ਹਾਂ ਵਿੱਚ ਵਿਅਕਤੀਗਤ ਸੇ਼ਅਰ ਨੂੰ ਹਟਾ ਕੇ ਸਾਰੀ ਸਹਾਇਤਾ ਰਾਸ਼ੀ ਮਗਨਰੇਗਾ ਸਕੀਮ ਅਧੀਨ ਸਿੱਧੀ ਲਾਭਪਾਤਰੀ ਦੇ ਖਾਤੇ ਵਿੱਚ ਪਾਈ ਜਾਵੇਗੀ। ਬੀ.ਡੀ.ਪੀ.ੳ ਭੀਖੀ ਸ੍ਰੀਮਤੀ ਕਵਿਤਾ ਗਰਗ ਨੇ ਦੱਸਿਆ ਕਿ ਪੰਚਾਇਤ ਵਿਭਾਗ ਵੱਲੋਂ ਪ੍ਰਾਪਤ ਟੀਚੇ ਸਾਲ 2020—21 ਦੌਰਾਨ ਬਲਾਕ ਅਧੀਨ ਆਉੱਦੀਆਂ ਗ੍ਰਾਮ ਪੰਚਾਇਤਾਂ ਵਿੱਚ ਪ੍ਰਤੀ ਗਾ੍ਰਮ ਪੰਚਾਇਤ ਘੱਟੋ—ਘੱਟ 5 ਸੈ਼ੱਡ ਬਣਾਏ ਜਾਣੇ ਹਨ ਜਿਸ ਅਧੀਨ ਹੁਣ 50 ਸ਼ੈੱਡਾਂ ਦਾ ਕੰਮ ਚੱਲ ਰਿਹਾ ਹੈ।
Total Responses : 265