ਅਬਜਰਵਰਾਂ ਦੀ ਨਿਗਰਾਨੀ ਹੇਠ ਗਿਣਤੀ (ਕਾਊਟਿੰਗ) ਟੀਮਾਂ ਦੀ ਰੈਡਮਾਈਜੇਸ਼ਨ ਹੋਈ
- ਵੋਟਾਂ ਦੀ ਗਿਣਤੀ ਲਈ ਤਿੰਨਾਂ ਹਲਕਿਆਂ ਵਿੱਚ 262 ਅਧਿਕਾਰੀ/ਕਰਮਚਾਰੀ ਲਗਾਏ-ਹਰਬੀਰ ਸਿੰਘ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 9 ਮਾਰਚ 2022 - 10 ਮਾਰਚ ਨੂੰ ਪੰਜਾਬ ਵਿਧਾਨ ਸਭਾ ਲਈ ਵੋਟਾਂ ਦੀ ਗਿਣਤੀ ਵਾਸਤੇ ਲਗਾਏ ਗਏ ਸਟਾਫ ਦੀ ਰੈਡਮਾਈਜੇਸ਼ਨ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਹਲਕਾ ਵਾਈਜ ਨਿਯੁਕਤ ਜਨਰਲ ਅਬਜਰਵਰਾਂ ਫਰੀਦਕੋਟ ਸ੍ਰੀ ਸੁੱਖ ਲਾਲ ਭਾਰਤੀ ਆਈ.ਏ.ਐਸ, ਕੋਟਕਪੂਰਾ ਲਈ ਸ੍ਰੀ ਸੁਮੇਧਨ ਪੇਲੱਈ ਆਈ.ਏ.ਐਸ ਅਤੇ ਜੈਤੋ ਸ੍ਰੀ ਸੁਨੀਲ ਲਾਲ ਆਈ.ਏ.ਐਸ ਦੀ ਅਗਵਾਈ ਹੇਠ ਸਥਾਨਕ ਐਨ.ਆਈ.ਸੀ. ਮੀਟਿੰਗ ਹਾਲ ਵਿਖੇ ਹੋਈ। ਇਸ ਮੌਕੇ ਜਿਲ੍ਹਾ ਚੋਣ ਅਫਸਰ ਸ. ਹਰਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਯੂ.ਡੀ) ਸ. ਪਰਮਦੀਪ ਸਿੰਘ ਅਤੇ ਸਮੂਹ ਆਰ.ਓਜ਼ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ. ਹਰਬੀਰ ਸਿੰਘ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 10 ਮਾਰਚ ਨੂੰ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ ਹੋ ਗਏ ਹਨ ਅਤੇ ਅੱਜ ਵੋਟਾਂ ਦੀ ਗਿਣਤੀ ਲਈ ਕਾਊਟਿੰਗ ਸਟਾਫ ਵਿੱਚ ਲੱਗੇ ਅਧਿਕਾਰੀਆ/ਕਰਮਚਾਰੀਆਂ ਦੀ ਰੈਡਮਾਈਜੇਸ਼ਨ ਭਾਰਤੀ ਚੋਣ ਕਮਿਸ਼ਨ ਵੱਲੋਂ ਤਿੰਨਾਂ ਵਿਧਾਨ ਸਭਾ ਹਲਕਿਆਂ ਲਈ ਨਿਯੁਕਤ ਅਬਜਰਵਰਾਂ ਦੀ ਨਿਗਰਾਨੀ ਹੇਠ ਚੋਣ ਕਮਿਸ਼ਨ ਦੇ ਸਾਫਟਵੇਅਰ ਰਾਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਧਾਨ ਸਭਾ ਹਲਕੇ ਦੀ ਕਾਊਟਿੰਗ ਲਈ 14-14 ਟੇਬਲ ਲਗਾਏ ਗਏ ਹਨ, ਜਿੱਥੇ ਬੂਥ ਵਾਈਸ ਈ.ਵੀ.ਐਮ ਮਸ਼ੀਨਾਂ ਰਾਹੀਂ ਵੋਟਾਂ ਦੀ ਗਿਣਤੀ ਹੋਵੇਗੀ ਜਦੋਂ ਕਿ ਸਰਵਿਸ ਵੋਟਰਾਂ/ਪੋਸਟਲ ਬੈਲਟ ਪੇਪਰ ਦੀ ਗਿਣਤੀ ਲਈ ਵੱਖਰੇ ਟੇਬਲ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਇਸ ਮੌਕੇ ਚੋਣ ਲੜਨ ਵਾਲੇ ਉਮੀਦਵਾਰ ਅਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਰਹਿਣਗੇ ਅਤੇ ਇਸ ਸਾਰੀ ਪ੍ਰਕਿਰਿਆ ਦੀ ਨਿਗਰਾਨੀ ਜਰਨਲ ਅਬਜਰਵਰਾਂ ਵੱਲੋਂ ਕੀਤੀ ਜਾਵੇਗੀ।
ਇਸ ਮੌਕੇ ਆਰ.ਓ ਫ਼ਰੀਦਕੋਟ ਮੈਡਮ ਬਲਜੀਤ ਕੌਰ, ਆਰ.ਓ ਕੋਟਕਪੂਰਾ ਸ੍ਰੀ ਵਰਿੰਦਰ ਸਿੰਘ,ਆਰ ਓ ਜੈਤੋ ਡਾ.ਨਿਰਮਲ ਉਸੇਪਚਨ, ਸ੍ਰੀ ਅਨਿਲ ਕਟਿਆਰ ਡੀ.ਆਈ.ਓ. ਵੀ ਹਾਜਰ ਸਨ।