ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਪੀਕਰ ਰਾਣਾ ਕੇਪੀ ਸਿੰਘ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋਏ
ਹਰੀਸ਼ ਕਾਲੜਾ
ਅਨੰਦਪੁਰ ਸਾਹਿਬ, 07 ਫਰਵਰੀ 2022: ਕਾਂਗਰਸ ਪਾਰਟੀ ਹਾਈਕਮਾਂਡ ਦੁਆਰਾ ਵਿਧਾਨ ਸਭਾਂ ਚੋਣਾ 2022 ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਬਾਅਦ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਪੀਕਰ ਰਾਣਾ ਕੇਪੀ ਸਿੰਘ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋਏ।ਇਸ ਮੌਕੇ 'ਤੇ ਦੋਵਾਂ ਆਗੂਆਂ ਨੇ ਤਖਤ ਸਾਹਿਬ ਵਿਖੇ ਕੁਝ ਸਮਾਂ ਰੁੱਕ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ।
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਦੇ ਦੁਬਾਰਾ ਸੱਤਾ ਵਿੱਚ ਆਉਣ ਤੋਂ ਬਾਅਦ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਨੂੰ ਆਈਟੀ ਹੱਬ ਅਤੇ ਸਨਅਤੀ ਜੋਨ ਵਜੋਂ ਵਿਕਸਿਤ ਕਰਾਂਗੇ । ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੋ ਤਿਹਾਈ ਸੀਟਾਂ ਜਿੱਤ ਕੇ ਮੁੜ ਸੱਤਾ ਵਿੱਚ ਆਵੇਗੀ। ਅੱਜ ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਦੀ ਦੋਬਾਰਾ ਸਰਕਾਰ ਬਣਨ 'ਤੇ ਰਾਣਾ ਕੇਪੀ ਸਿੰਘ ਅਹਿਮ ਅਹੁਦੇ ਦੀ ਜਿੰਮੇਵਾਰੀ ਦਿੱਤੀ ਜਾਵੇਗੀ।
ਇਸ ਮੌਕੇ 'ਤੇ ਰਮੇਸ਼ ਦਸਗਰਾਈ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੌਸਲ ਅਨੰਦਪੁਰ ਸਾਹਿਬ, ਹਰਬੰਸ ਮਹਿੰਦਲੀ ਚੇਅਰਮੈਨ ਮਾਰਕੀਟ ਕਮੇਟੀ, ਪ੍ਰੇਮ ਸਿੰਘ ਬਾਸੋਵਾਲ, ਚੌਧਰੀ ਪਹੂ ਲਾਲ, ਸੁੱਚਾ ਸਿੰਘ ਸਮਲਾਹ,ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ,ਸੁਖਵਿੰਦਰ ਸਿੰਘ ਵਿਸਕੀ, ਕੌਸਲਰ ਪੋਮੀ ਸੋਨੀ,ਬਲਵੀਰ ਸਿੰਘ ਬੱਢਲ,ਨਰਿੰਦਰ ਸੈਣੀ, ਅਸਵਨੀ ਸ਼ਰਮਾ ਨੂਰਪੁਰ ਬੇਦੀ , ਹਰਿੰਦਰ ਰਾਣਾ ਡਾਇਰੈਕਟਰ ਮਾਰਕਫੈਡ,ਐਡਵੋਕੇਟ ਪਰਮਜੀਤ ਸਿੰਘ ਪੰਮਾ, ਪਾਲੀ ਸ਼ਾਹ ਕੌੜਾ,ਨਰਿੰਦਰ ਪੁਰੀ, ਇੰਦਰਜੀਤ ਸਿੰਘ ਅਰੋੜਾ,ਪ੍ਰਿਤਪਾਲ ਸਿੰਘ ਗੰਡਾ, ਮੋਹਨ ਸਿੰਘ ਭਸੀਨ ਸਮੇਤ ਵੱਡੀ ਗਿਣਤੀ ਵਿੱਚ ਹਲਕੇ ਦੇ ਆਗੂ ਅਤੇ ਸਰਪੰਚ,ਪੰਚ ਅਤੇ ਪਤਵੰਤੇ ਵੀ ਹਾਜ਼ਰ ਸਨ।