ਖਰੜ ਹਲਕੇ ਦੀਆਂ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ: ਅਵਿਕੇਸ਼ ਗੁਪਤਾ
ਖਰੜ,8 ਮਾਰਚ 2022 - ਵਿਧਾਨ ਸਭਾ ਖਰੜ ਵਿਚ ਪਈਆਂ ਵੋਟਾਂ ਦੀ ਗਿਣਤੀ ਲਈ ਪ੍ਰਸਾਸ਼ਨ ਵਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਗਿਣਤੀ ਲਈ 100 ਤੋਂ ਵੱਧ ਸਰਕਾਰੀ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਜੋ 10 ਮਾਰਚ ਨੂੰ ਦਿੱਤੇ ਗਏ ਸਮੇਂ ਅਨੁਸਾਰ ਵਿਧਾਨ ਸਭਾ ਹਲਕਾ ਖਰੜ ਦੇ ਰਤਨ ਪ੍ਰੋਫੈਕਸ਼ਨਲ ਕਾਲਜ਼ ਸੋਹਾਣਾ ਵਿਖੇ ਗਿਣਤੀ ਹਾਲ ਵਿਚ ਪਹੁੰਚਣਗੇ।
ਇਹ ਜਾਣਕਾਰੀ ਵਿਧਾਨ ਸਭਾ ਹਲਕਾ ਖਰੜ-52 ਦੇ ਚੋਣ ਅਧਿਕਾਰੀ-ਕਮ-ਐਸ.ਡੀ.ਐਮ.ਅਵਿਕੇਸ਼ ਗੁਪਤਾ ਨੇ ਦਿੰਦਿਆ ਦਸਿਆ ਕਿ ਖਰੜ ਹਲਕੇ ਵਿਚ ਕੁੱਲ 316 ਪੋਲਿੰਗ ਬੂਥ ਹਨ ਅਤੇ ਗਿਣਤੀ ਹਾਲਤ ਵਿਚ 14 ਟੇਬਲ ਲਗਾਏ ਗਏ ਹਨ ਅਤੇ ਇਸ ਤੋਂ ਇਲਾਵਾ ਦੋ ਟੇਬਲ ਪੋਸਟਲ ਬੈਲਟ ਲਾਏ ਗਏ ਹਨ ਅਤੇ ਕੁੱਲ 23 ਰਾਊਡਾਂ ਵਿਚ ਵੋਟਾਂ ਦੀ ਗਿਣਤੀ ਦਾ ਕੰਮ ਮੁਕੰਮਲ ਕੀਤਾ ਜਾਵੇਗਾ ਇਸ ਕੰਮ ਲਈ 100 ਤੋਂ ਵੱਧ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਉਨ੍ਹਾਂ ਦਸਿਆ ਕਿ ਗਿਣਤੀ ਏਜੰਟ ਸਵੇਰੇ 7 ਵਜੇ ਗਿਣਤੀ ਹਾਲਤ ਵਿਚ ਪਹੁੰਚਣਗੇ ਅਤੇ ਸਾਰਿਆਂ ਲਈ ਸ਼ਨਾਖਤੀ ਕਾਰਡ ਜ਼ਰੂਰੀ ਹੋਵੇਗਾ ਅਤੇ ਗਿਣਤੀ ਹਾਲ ਵਿਚ ਮੋਬਾਇਲ ਲਿਜਾਣ ਤੇ ਮਨਾਹੀ ਹੋਵੇਗੀ। ਉਨ੍ਹਾਂ ਦਸਿਆ ਕਿ ਗਿਣਤੀ ਕਾਊਟਿੰਗ ਏਜੰਟਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਪਹਿਲਾਂ ਹੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦਸਿਆ ਕਿ ਸਟਰਾਂਗ ਰੂਮ ਤੋਂ ਗਿਣਤੀ ਹਾਲ ਕੇਂਦਰ ਤੱਕ ਈ.ਵੀ.ਐਮ.ਅਤੇ ਹੋਰ ਚੋਣ ਸਮੱਗਰੀ ਲੈ ਕੇ ਆਉਣ ਦੀ ਬਕਾਇਦਾ ਵੀਡਿਓਗ੍ਰਾਫੀ ਹੋਵੇਗੀ ਅਤੇ ਹਰ ਇੱਕ ਰਾਊਡ ਦੀ ਗਿਣਤੀ ਪੂਰੀ ਹੋਣ ਤੇ ਨਤੀਜ਼ਾ ਡਿਸਪਲੇਅ ਬੋਰਡ ਤੇ ਦਿਖਾਇਆ ਜਾਵੇਗਾ।