ਗੌਤਮ ਪਰਿਵਾਰ ਦੀ ਤੀਜੀ ਜਨਰੇਸ਼ਨ ਆਈ ਪਹਿਲੀ ਵਾਰ ਪਾਉਣ ਵੋਟ
ਜੀ ਐਸ ਪੰਨੂ
ਪਟਿਆਲਾ, 20 ਫਰਵਰੀ 2022 - ਵੋਟਰ ਜੋ ਪਹਿਲੀਂ ਵਾਰ ਵੋਟ ਪਾਉਣ ਆਉਂਦਾ ਹੈ ਉਸ ਦਾ ਆਪਣਾ ਹੀ ਸ਼ੋਕ ਹੁੰਦਾ ਹੈ ਤੇ ਉਹ ਹੋਰਾਂ ਨੂੰ ਇਕ ਸੁਨੇਹਾ ਵੀ ਦਿੰਦਾ ਹੈ ਕਿ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ ਤਾਂ ਜ਼ੋ ਤੁਸੀਂ ਆਪਣੀ ਪਸੰਦ ਦੀ ਸਰਕਾਰ ਚੁਣ ਸਕੋਂ ਤਾਂ ਜੋ ਤੂਹਾਡਾ ਆਉਣ ਵਾਲਾ ਭਵਿੱਖ ਚੰਗਾ ਰਹੇ ਤੇ ਖੂਸ਼ੀ ਮਿਲਦੀ ਰਹੇ।
ਇਥੇ ਸਟੇਟ ਕਾਲਜ ਵਿੱਚ ਗੌਤਮ ਪਰਿਵਾਰ ਦੀ ਤੀਜੀ ਜਨਰੇਸ਼ਨ ਵੰਸ਼ਿਕਾ ਗੌਤਮ ਨੇ ਪਹਿਲੀ ਵਾਰ ਆਪਣੇ ਮਾਤਾ ਪਿਤਾ,ਦਾਦਾ ਦਾਦੀ ਅਤੇ ਆਪਣੇ ਭੈਣ ਭਰਾ ਨਾਲ ਵੋਟ ਪਾਈ ਹੈ।
ਚੋਣ ਕਮਿਸ਼ਨ ਵਲੋਂ ਉਸ ਨੂੰ ਪ੍ਰਮਾਣ ਪੱਤਰ ਨਾਲ ਨਿਵਾਜਿਆ ਗਿਆ ਹੈ। ਇਸ ਸਮੇਂ ਉਸ ਦੀ ਖੁਸ਼ੀ ਉਸ ਦੇ ਚਿਹਰੇ ਤੇ ਦੇਖਣ ਵਾਲੀ ਸੀ ਤੇ ਉਹ ਨੇ ਆਪਣੇ ਵਡੇਰਿਆਂ ਨਾਲ ਖ਼ੁਸ਼ੀ ਸਾਂਝੀ ਵੀ ਕੀਤੀ ਹੈ। ਉਹ ਦੀ ਦਾਦੀ ਉਸ ਤੋਂ ਵੀ ਜ਼ਿਆਦਾ ਖੁਸ਼ ਲੱਗ ਰਹੀ ਸੀ।