ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਬਜ਼ਰਵਰਾਂ ਦੇ ਮੋਬਾਇਲ ਨੰਬਰ ਜਾਰੀ
ਜਲੰਧਰ, 31 ਜਨਵਰੀ 2022: ਭਾਰਤੀ ਚੋਣ ਕਮਿਸ਼ਨ ਵੱਲੋਂ ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ਲਈ ਨਿਯੁਕਤ ਕੀਤੇ ਸਾਰੇ 9 ਅਬਜ਼ਰਵਰ ਅੱਜ ਦੇਰ ਸ਼ਾਮ ਜਲੰਧਰ ਪਹੁੰਚੇ ਅਤੇ ਉਹ ਚੋਣ ਤਿਆਰੀਆਂ ਤੇ ਪ੍ਰਬੰਧਾਂ ਦੀ ਸਮੀਖਿਆ ਸਬੰਧੀ ਮੰਗਲਵਾਰ ਸਵੇਰੇ ਜ਼ਿਲ੍ਹੇ ਦੇ ਸਮੂਹ ਚੋਣ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜਨਰਲ ਨਿਗਰਾਨਾਂ ਵਿੱਚ 2007 ਬੈਚ ਦੇ ਆਈ.ਏ. ਐਸ. ਅਧਿਕਾਰੀਆਂ ਮਹੇਸ਼ ਚੰਦਰਾ ਸ਼ਰਮਾ ਤੇ ਮਨੋਜ ਕੁਮਾਰ, 2008 ਬੈਚ ਦੇ ਡਾ. ਸਰੋਜ ਕੁਮਾਰ ਅਤੇ 2009 ਬੈਚ ਦੇ ਭੁਪਿੰਦਰਾ ਐਸ ਚੌਧਰੀ ਸ਼ਾਮਲ ਹਨ। ਇਸੇ ਤਰ੍ਹਾਂ ਤਿੰਨ ਸੀਨੀਅਰ ਆਈ. ਆਰ.ਐਸ. ਅਧਿਕਾਰੀ ਖਰਚਾ ਨਿਗਰਾਨ ਵਜੋਂ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 2001 ਬੈਚ ਦੇ ਪ੍ਰਦੀਪ ਕੁਮਾਰ ਮੀਲ ਅਤੇ 2007 ਬੈਚ ਦੇ ਅਯਾਜ਼ ਅਹਿਮਦ ਕੋਹਲੀ ਤੇ ਸੱਤਿਆਪਾਲ ਸਿੰਘ ਮੀਨਾ ਸ਼ਾਮਲ ਹਨ। ਇਸ ਤੋਂ ਇਲਾਵਾ ਪੁਲਿਸ ਅਬਜ਼ਰਵਰਾਂ ਵਜੋਂ ਤਾਇਨਾਤ ਕੀਤੇ ਸੀਨੀਅਰ ਆਈ.ਪੀ.ਐਸ. ਅਧਿਕਾਰੀਆਂ ਵਿੱਚ 1998 ਬੈਚ ਦੇ ਵਿਕਰਮ ਸਿੰਘ ਮਾਨ ਅਤੇ 2008 ਬੈਚ ਦੇ ਡਾ. ਐਨ. ਕੋਲਾਂਚੀ ਸ਼ਾਮਲ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਅਬਜ਼ਰਵਰਾਂ ਨਾਲ ਤਾਲਮੇਲ ਅਫ਼ਸਰ ਵੀ ਨਿਯੁਕਤ ਕਰ ਦਿੱਤੇ ਗਏ ਹਨ ਅਤੇ ਇਨ੍ਹਾਂ ਅਬਜ਼ਰਵਰਾਂ ਦੇ ਮੋਬਾਇਲ ਨੰਬਰ ਵੀ ਲੋਕਾਂ ਲਈ ਜਾਰੀ ਕੀਤੇ ਗਏ ਹਨ ਤਾਂ ਜੋ ਨਿਰਪੱਖ ਅਤੇ ਪਾਰਦਰਸ਼ੀ ਢੰਗ ਵੋਟਾਂ ਦੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜਨਰਲ ਅਬਜ਼ਰਵਰ ਡਾ. ਸਰੋਜ ਕੁਮਾਰ ਫਿਲੌਰ ਅਤੇ ਜਲੰਧਰ ਛਾਉਣੀ ਹਲਕੇ ਦੀਆਂ ਚੋਣ ਸਰਗਰਮੀਆਂ ’ਤੇ ਨਜ਼ਰ ਰੱਖਣਗੇ ਅਤੇ ਮਹੇਸ਼ ਚੰਦਰਾ ਸ਼ਰਮਾ ਨਕੋਦਰ ਅਤੇ ਸ਼ਾਹਕੋਟ ਦੀਆਂ ਚੋਣ ਗਤੀਵਿਧੀਆਂ ’ਤੇ ਨਿਗ੍ਹਸਾਨੀ ਕਰਨਗੇ ਜਦਕਿ ਭੁਪੇਂਦਰਾ ਐਸ ਚੌਧਰੀ ਕਰਤਾਰਪੁਰ, ਜਲੰਧਰ ਪੱਛਮੀ ਤੇ ਜਲੰਧਰ ਉੱਤਰੀ ਹਲਕੇ ਦੇਖਣਗੇ। ਇਸੇ ਤਰ੍ਹਾਂ ਮਨੋਜ ਕੁਮਾਰ ਜਲੰਧਰ ਕੇਂਦਰੀ ਤੇ ਆਦਮਪੁਰ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਸਰਗਰਮੀਆਂ ਦੀ ਨਿਗਰਾਨੀ ਕਰਨਗੇ। ਖਰਚਾ ਨਿਗਰਾਨਾਂ ਪ੍ਰਦੀਪ ਕੁਮਾਰ ਮੀਲ ਕਰਤਾਰਪੁਰ, ਜਲੰਧਰ ਉੱਤਰੀ ਤੇ ਆਦਮਪੁਰ, ਅਯਾਜ਼ ਅਹਿਮਦ ਕੋਹਲੀ ਫਿਲੌਰ, ਜਲੰਧਰ ਕੇਂਦਰੀ ਅਤੇ ਜਲੰਧਰ ਛਾਉਣੀ ਹਲਕਿਆਂ ਵਿੱਚ ਚੋਣ ਖਰਚਿਆਂ ’ਤੇ ਨਿਗ੍ਹਾ ਰੱਖਣਗੇ ਜਦਕਿ ਸੱਤਿਆਪਾਲ ਸਿੰਘ ਮੀਨਾ ਨਕੋਦਰ, ਸ਼ਾਹਕੋਟ ਅਤੇ ਜਲੰਧਰ ਪੱਛਮੀ ਹਲਕਿਆਂ ਦੇ ਖਰਚਾ ਨਿਗਰਾਨ ਹੋਣਗੇ।
ਪੁਲਿਸ ਨਿਗਰਾਨਾਂ ਵਿਕਰਮ ਸਿੰਘ ਮਾਨ ਵੱਲੋਂ ਜਲੰਧਰ ਪੱਛਮੀ, ਜਲੰਧਰ ਕੇਂਦਰੀ, ਜਲੰਧਰ ਉੱਤਰੀ ਅਤੇ ਜਲੰਧਰ ਛਾਉਣੀ ਹਲਕਿਆਂ ਅਤੇ ਡਾ. ਐਨ ਕੋਲਾਂਚੀ ਵੱਲੋਂ ਫਿਲੌਰ, ਨਕੋਦਰ, ਸ਼ਾਹਕੋਟ, ਕਰਤਾਰਪੁਰ ਅਤੇ ਆਦਮਪੁਰ ਵਿਧਾਨ ਸਭਾ ਹਲਕਿਆਂ ਵਿੱਚ ਕਾਨੂੰਨ ਵਿਵਸਥਾ’ਤੇ ਨਜ਼ਰ ਰੱਖੀ ਜਾਵੇਗੀ।
ਬਾਕਸ
ਜਨਰਲ ਅਬਜ਼ਰਵਰ ਮੋਬਾਇਲ ਨੰਬਰ
ਡਾ. ਸਰੋਜ ਕੁਮਾਰ 91155-50851
ਮਹੇਸ਼ ਚੰਦਰਾ ਸ਼ਰਮਾ 91155-50852
ਭੁਪਿੰਦਰਾ ਐਸ ਚੌਧਰੀ 91155-50853
ਮਨੋਜ ਕੁਮਾਰ 91155-50854
ਖਰਚਾ ਨਿਗਰਾਨ
ਪ੍ਰਦੀਪ ਕੁਮਾਰ ਮੀਲ 91155-50857
ਅਯਾਜ਼ ਅਹਿਮਦ ਕੋਹਲੀ 91155-50858
ਸੱਤਿਆਪਾਲ ਸਿੰਘ ਮੀਨਾ 91155-50859
ਪੁਲਿਸ ਅਬਜ਼ਰਵਰ
ਵਿਕਰਮ ਸਿੰਘ ਮਾਨ 91155-50862
ਡਾ. ਐਨ. ਕੋਲਾਂਚੀ 91155-50860