ਪ੍ਰਧਾਨਮੰਤਰੀ ਮੋਦੀ 14, 16, 17 ਫਰਵਰੀ ਨੂੰ ਪੰਜਾਬ ਵਿੱਚ ਰੈਲੀਆਂ ਨੂੰ ਕਰਨਗੇ ਸੰਬੋਧਨ
ਚੰਡੀਗੜ੍ਹ: 9 ਫਰਵਰੀ 2022 - ਪੰਜਾਬ ਵਿੱਚ ਕੌਮੀ ਜਮਹੂਰੀ ਗਠਜੋੜ ਦੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 14, 16, ਅਤੇ 17 ਫਰਵਰੀ ਨੂੰ ਸੂਬੇ ਵਿੱਚ ਤਿੰਨ ਜਨਤਕ ਰੈਲਿਆਂ ਕਰਕੇ ਮਾਝਾ ਮਾਲਵਾ ਅਤੇ ਦੋਆਬਾ ਦੇ ਤਿੰਨੋਂ ਖੇਤਰਾਂ ਨੂੰ ਸੰਬੋਧਨ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਦੇ ਸੂਬਾ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ 14 ਫਰਵਰੀ ਨੂੰ ਜਲੰਧਰ 'ਚ ਪਹਿਲੀ ਰੈਲੀ ਨੂੰ ਸੰਬੋਧਨ ਕਰਨਗੇI ਉਹ ਦੂਜੀ ਰੈਲੀ 16 ਫਰਵਰੀ ਨੂੰ ਪਠਾਨਕੋਟ ਅਤੇ ਤੀਜੀ ਰੈਲੀ 17 ਫਰਵਰੀ ਨੂੰ ਅਬੋਹਰ ਵਿੱਚ ਕਰਨਗੇ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਸੂਬੇ ਦੇ ਸਿਆਸੀ ਮਾਹੌਲ ਨੂੰ ਬਦਲ ਦੇਣਗੀਆਂ ਅਤੇ ਚੋਣਾਂ ਲੜ ਰਹੇ ਐਨਡੀਏ ਦੇ ਸਾਰੇ ਉਮੀਦਵਾਰਾਂ ਦਾ ਭਰੋਸਾ ਵਧਣਗੀਆਂ। ਇਸ ਤਰ੍ਹਾਂ ਪ੍ਰਧਾਨ ਮੰਤਰੀ ਸੂਬੇ ਦੇ ਸਾਰੇ ਖੇਤਰਾਂ, ਜਲੰਧਰ 'ਚ ਦੋਆਬਾ, ਮਾਝਾ 'ਚ ਪਠਾਨਕੋਟ ਅਤੇ ਮਾਲਵੇ 'ਚ ਅਬੋਹਰ ਦਾ ਦੌਰਾ ਕਰਨਗੇ।