ਪੰਥਕ ਹਲਕਾ ਸੁਲਤਾਨਪੁਰ ਲੋਧੀ, ਜਿੱਤ ਕਿਸੇ ਦੀ ਵੀ ਹੋਵੇ, ਇਸ ਵਾਰ ਬਣੇਗਾ ਇਤਿਹਾਸ !
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 9 ਮਾਰਚ 2022 ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ 20 ਫਰਵਰੀ ਨੂੰ ਪਈਆਂ ਸਨ ਅਤੇ ਉਨਾਂ ਦੇ ਨਤੀਜੇ 10 ਮਾਰਚ 2022 ਨੂੰ ਆ ਜਾਣਗੇ। ਇਸੇ ਚੋਣ ਨਤੀਜੇ ਦੌਰਾਨ ਪੰਥਕ ਹਲਕਾ ਸੁਲਤਾਨਪੁਰ ਲੋਧੀ ਦਾ ਨਤੀਜਾ ਵੀ ਆਏਗਾ ਜੋ ਹਲਕੇ ਅੰਦਰ ਨਵਾਂ ਇਤਿਹਾਸ ਸਿਰਜਿਆ ਜਾਵੇਗਾ। ਹਲਕਾ ਸੁਲਤਾਨਪੁਰ ਲੋਧੀ ਤੋਂ ਜਿੱਤ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਕਾਂਗਰਸ ਵੱਲੋਂ ਮੌਜੂਦਾ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਮੁੜ ਉਮੀਦਵਾਰ ਹਨ, ਉਹ ਜਿੱਤਦੇ ਹਨ ਤਾਂ ਕਾਂਗਰਸ ਪਾਰਟੀ ਅਤੇ ਖੁਦ ‘ਨਵਤੇਜ ਚੀਮਾ’ ਹਲਕੇ ਅੰਦਰ ਲਗਾਤਾਰ ਤੀਜੀ ਵਾਰ ਜਿੱਤ ਦਰਜ ਕਰਕੇ ਇਤਿਹਾਸ ਬਣਾ ਦੇਣਗੇ। ਕਿਉਂਕਿ ਇਹ ਹਮੇਸ਼ਾ ਹੀ ਪੰਥਕ ਹਲਕੇ ਵਜੋਂ ਜਾਣਿਆ ਜਾਂਦਾ ਹੈ।
ਇਸੇ ਤਰ੍ਹਾਂ ਕਾਂਗਰਸ ਦੇ ਰਵਾਇਤੀ ਵਿਰੋਧੀ ਤੇ ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ 3 ਵਾਰ ਦੇ ਵਿਧਾਇਕ ਅਤੇ ਮੰਤਰੀ ਰਹੇ ਬੀਬੀ ਉਪਿੰਦਰਜੀਤ ਕੌਰ ਦੀ ਟਿਕਟ ਕੱਟ ਕੇ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ ਨੂੰ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਐਤਕਾਂ ਉਮੀਦਵਾਰ ਬਣਾਇਆ ਹੈ, ਜੇਕਰ ਉਹ ਜਿੱਤਦੇ ਹਨ ਤਾਂ ਜਿੱਥੇ ਉਹ ਆਪਣੇ ਆਪ ਵਿੱਚ ਹੀ ਇੱਕ ਇਤਿਹਾਸ ਰਚਣਗੇ ਅਤੇ ਮੁੜ ਪੰਥਕ ਹਲਕੇ ਵਿੱਚ ਅਕਾਲੀ ਦਲ ਦਾ ਝੰਡਾ ਬੁਲੰਦ ਕਰਨਗੇ। 2017 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜਨ ਵਾਲੇ ਇੰਟਰਨੈਸ਼ਨਲ ਸਾਬਕਾ ਖਿਡਾਰੀ ਸੱਜਣ ਸਿੰਘ ਚੀਮਾ ਨੂੰ ਇੱਕ ਵਾਰ ਫਿਰ ਟਿਕਟ ਦੇ ਕੇ ਹਲਕੇ ਅੰਦਰ ਭੇਜਿਆ ਹੈ ‘ ਜੇਕਰ ਜਿੱਤ ਦਰਜ ਕਰਦੇ ਹਨ ਤਾਂ ਉਹ ਵੀ ਆਪਣੇ ਆਪ ’ਚ ਤੀਜੇ ਬਦਲ ਵਜੋਂ ਵੱਡਾ ਇਤਿਹਾਸ ਸਿਰਜਣਗੇ। ਇਸੇ ਤਰ੍ਹਾਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਸਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਜੋ ਕਾਂਗਰਸ ਪਾਰਟੀ ਤੋਂ ਬਾਗੀ ਹੋ ਕੇ ਸੁਲਤਾਨਪੁਰ ਲੋਧੀ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ੍ਹ ਰਹੇ ਹਨ।
ਜੇਕਰ ਜੇਤੂ ਰਹਿੰਦੇ ਹਨ ਤਾਂ ਇਸ ਤਰ੍ਹਾਂ ਦਾ ਵੱਡਾ ਇਤਿਹਾਸਿਕ ਫੇਰਬਦਲ ਤਾਂ ਕੋਈ ਹੋ ਹੀ ਨਹੀਂ ਸਕਦਾ। ਅਗਲੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁਖਤਿਆਰ ਸਿੰਘ ਡਡਵਿੰਡੀ ਜਿਨ੍ਹਾਂ ਨੂੰ ਐਤਕਾਂ ਪਹਿਲਾਂ ਨਾਲੋਂ ਜਿਆਦਾ ਵੋਟ ਮਿਲਣ ਦੀ ਸੰਭਾਵਨਾ ਹੈ।
ਇਸੇ ਤਰ੍ਹਾਂ ਅਕਾਲੀ ਦਲ ਬਾਦਲ ਵੱਲੋਂ ਵੱਖ ਹੋ ਕੇ ਅਕਾਲੀ ਦਲ ਸੰਯੁਕਤ ਬਣਾਉਣ ਵਾਲੇ ਸੁਖਦੇਵ ਸਿੰਘ ਢੀਂਡਸਾ ਅਤੇ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਜੁਗਰਾਜ ਪਾਲ ਸ਼ਾਹੀ ਵੀ ਆਪਣੀ ਕਿਸਮਤ ਅਜਮਾ ਰਹੇ ਹਨ।
ਹੁਣ ਗੱਲ ਕਰਦੇ ਹਾਂ ਦਿੱਲੀ ਮੋਰਚੇ ਵਿਚ ਜਿੱਤ ਦਰਜ਼ ਕਰਨ ਵਾਲੇ ਕਿਸਾਨੀ ਸੰਘਰਸ਼ ਦੇ ਯੋਧਿਆਂ ਦੀ ‘ਸੰਯੁਕਤ ਸਮਾਜ ਪਾਰਟੀ’ ਦੇ ਉਮੀਦਵਾਰ ਹਰਪ੍ਰਿਤਪਾਲ ਸਿੰਘ ਵਿਰਕ ਦੀ ਉਹ ਪਹਿਲੀ ਵਾਰ ਚੋਣ ਮੈਦਾਨ ਵਿੱਚ ਨਿੱਤਰੇ ਹਨ, ਜੋ ਬਾਕੀ ਸਾਰੇ ਉਮੀਦਵਾਰਾ ਨਾਲੋਂ ਵੱਧ ਪੜੇ ਲਿਖੇ ਹਨ। ਦੇਖਣਾ ਇਹ ਹੈ ਕਿ ਉਹ ਕਿੰਨੇਂ ਲੋਕਾਂ ਦੀ ਪਸੰਦ ਬਣਦੇ ਹਨ। ਜਿੰਨੀਆਂ ਵੀ ਵੋਟਾਂ ਲੈ ਜਾਣ ਆਪਣੇ ਆਪ ਵਿੱਚ ਇਤਿਹਾਸ ਦੀ ਬਣਾ ਦੇਣਗੀਆਂ। ਸੁਲਤਾਨਪੁਰ ਲੋਧੀ ਹਲਕੇ ’ਚ 10 ਉਮੀਦਵਾਰ ਮੈਦਾਨ ’ਚ ਸਨ। ਜਿਨ੍ਹਾਂ ਚੋਂ ਸਰਦੂਲ ਸਿੰਘ, ਧਰਮਪਾਲ ਮੁੱਛ, ਜਗਤਾਰ ਸਿੰਘ ਦੇ ਨਾਮ ਵੀ ਸ਼ਾਮਲ ਹਨ। ਕੁਲ ਮਿਲਾ ਕੇ 10 ਮਾਰਚ ਦੇ ਨਤੀਜੇ ਨਾਲ ‘ਜੇਤੂ ਉਮੀਦਵਾਰ’ ਦਾ ਤਾਂ ਹਲਕੇ ਅੰਦਰ ਵਿਸ਼ੇਸ਼ ਤਰ੍ਹਾਂ ਦਾ ਇਤਿਹਾਸ ਤੇ ਸਥਾਨ ਬਣ ਜਾਏਗਾ, ਪਰ ਬਾਕੀ ਦੇ ਉਮੀਦਵਾਰਾਂ ਦਾ ‘ਸਿਆਸੀ ਜੀਵਨ’ ਭਵਿੱਖ ਵਿੱਚ ਨਵਾਂ ਹੀ ‘ਇਤਿਹਾਸ’ ਨਾ ਸਿਰਜ ਜਾਏ, ਅਜਿਹਾ ਜਾਪਦਾ ਹੈ।