ਫੋਰਸ ਵਿੰਗ ਜ਼ਿਲ੍ਹਾ ਪਟਿਆਲਾ ਵਲੋਂ ਪ੍ਰਬੰਧਕ ਕਮੇਟੀ ਅਤੇ ਡੇਰਾ ਸੱਚਾ ਸੌਦਾ ਪੰਜਾਬ ਦਾ ਰਾਜਨੀਤਿਕ ਵਿੰਗ ਵੱਲ ਖੱਤ
ਜੀ ਐਸ ਪੰਨੂ
ਪਟਿਆਲਾ, 16 ਫਰਵਰੀ,2022 - ਪਟਿਆਲਾ ਦੇ ਰਹਿਣ ਵਾਲੇ ਹਰਨੇਕ ਸਿੰਘ ਇੰਸਾ ਵੱਲੋਂ ਡੇਰਾ ਮੁਖੀ ਨੂੰ ਆਪਣੀ ਰਾਇ ਦਿੱਤੀ ਗਈ ਹੈ ਕਿ ਡੇਰਾ 2007 ਤੋਂ ਲਗਾਤਾਰ ਪੰਜਾਬ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਵਿੱਚ ਏਕਤਾ ਨਾਲ ਵੋਟਾ ਪਾ ਕੇ ਕਾਂਗਰਸ ਪਾਰਟੀ, ਅਕਾਲੀ ਭਾਜਪਾ ਪਾਰਟੀ ਦੇ ਉਮੀਦਵਾਰਾਂ ਨੂੰ ਏਕਤਾ ਨਾਲ ਵੋਟਾਂ ਪਾ ਕੇ ਸਮਰਥਨ ਕਰਦਾ ਰਿਹਾ ਹੈ, ਪਰ ਇਸ ਵਾਰ ਸੰਯੁਕਤ ਸਮਾਜ ਮੋਰਚਾ ਨੂੰ ਸਮਰਥਨ ਦਿੱਤਾ ਜਾਵੇ।
ਪੜ੍ਹੋ ਪੂਰਾ ਖਤ....
ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ
ਸਤਿਕਾਰਯੋਗ ਡਾ. ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ,
ਇੰਸਾ ਡੇਰਾ ਸੱਚਾ ਸੋਦਾ ਸਰਸਾ,
ਰਾਜਨੀਤਿਕ ਵਿੰਗ, ਡੇਰਾ ਸੱਚਾ ਸੋਦਾ, ਪੰਜਾਬ।
ਵਿਸ਼ਾ :— 20 ਫਰਵਰੀ 2022 ਪੰਜਾਬ ਵਿਧਾਨ ਸਭਾ ਚੋਣਾਂ 'ਚ ਏਕਤਾ ਨਾਲ ਸਮਰੱਥਨ ਬਾਰੇ
ਸੇਵਾਦਾਰ
ਹਰਨੇਕ ਸਿੰਘ ਇੰਸਾ ਪਟਿਆਲਾ ਵਾਸੀ ਗੁਰੂ ਨਾਨਕ ਨਗਰ, ਮਕਾਨ ਨੰ: 749—ਏ, ਪਟਿਆਲਾ ਵਾਰਡ ਨੰਬਰ 22 ਪਟਿਆਲਾ ਡੇਰਾ ਸੱਚਾ ਸੌਦਾ ਪੰਜਾਬ ਦੀ ਸਾਧ ਸੰਗਤ 2007 ਤੋਂ ਲਗਾਤਾਰ ਪੰਜਾਬ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਵਿੱਚ ਏਕਤਾ ਨਾਲ ਵੋਟਾ ਪਾ ਕੇ ਕਾਂਗਰਸ ਪਾਰਟੀ, ਅਕਾਲੀ ਭਾਜਪਾ ਪਾਰਟੀ ਦੇ ਉਮੀਦਵਾਰਾਂ ਨੂੰ ਏਕਤਾ ਨਾਲ ਵੋਟਾਂ ਪਾ ਕੇ ਸਮਰੱਥਨ ਕਰਦੇ ਆਏ ਹਾਂ ਪਰ ਜਦੋਂ ਡੇਰਾ ਸੱਚਾ ਸੌਦਾ ਅਤੇ ਸ਼ਰਧਾਂਲੂਆਂ ਨੂੰ ਝੂਠੇ ਕੇਸ ਪਾ ਕੇ ਬਦਨਾਮ ਕੀਤਾ ਜਾਂਦਾ ਹੈ ਤਾਂ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦੇ ਹੱਕ ਵਿੱਚ ਸੱਚ ਲਈ ਕੋਈ ਪਾਰਟੀ ਦਾ ਆਗੂ ਪ੍ਰੇਮੀਆਂ ਦੇ ਹੱਕ ਵਿੱਚ ਆਵਾਜ ਨਹੀਂ ਬੋਲਦਾ।
ਮੇਰੀ ਆਤਮਾ ਦੀ ਆਵਾਜ ਹੈ ਕਿ 20 ਫਰਵਰੀ 2022 ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਡੇਰਾ ਸੱਚਾ ਸੌਦਾ ਪੰਜਾਬ ਦੇ ਰਾਜਨੀਤਿਕ ਵਿੰਗ ਦੇ ਅਹੁਦੇਦਾਰ ਪ੍ਰਬੰਧਕ ਕਮੇਟੀ ਇਸ ਵਾਰ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਸਮਰਥਨ ਨਾ ਦੇਣ ਜੇਕਰ ਪ੍ਰੇਮੀਆਂ ਨੇ ਏਕਤਾ ਨਾਲ ਵੋਟਾਂ ਪਾਉਣੀਆਂ ਹਨ ਤਾਂ 700 ਤੋਂ ਵੱਧ ਸ਼ਹੀਦ ਕਿਸਾਨ ਵੀਰਾਂ ਦੀ ਕੁਰਬਾਨੀ ਨੂੰ ਦੇਖਦੇ ਹੋਏ ਲਗਾਤਾਰ ਇੱਕ ਸਾਲ ਤੋਂ ਦਿੱਲੀ ਦੇ ਬਾਰਡਰਾਂ ਤੇ ਸੰਘਰਸ਼ ਕਰਨ ਵਾਲੇ ਪੰਜਾਬ ਦੇ ਅੰਨਦਾਤਾ ਕਿਸਾਨ ਵੀਰਾਂ ਦੇ ਸੰਯੁਕਤ ਸਮਾਜ ਮੋਰਚਾ ਪੰਜਾਬ ਵਿੱਚ 117 ਉਮੀਦਵਾਰ ਸੰਯੁਕਤ ਸਮਾਜ ਮੋਰਚਾ ਕਿਸਾਨਾਂ ਦੀ ਪਾਰਟੀ ਦੇ ਉਮੀਦਵਾਰਾਂ ਨੂੰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਖੁੱਲ ਕੇ ਸਮਰੱਥਨ ਦੇਣ ਦਾ ਐਲਾਨ ਕੀਤਾ ਜਾਵੇ।
ਡੇਰਾ ਪ੍ਰੇਮੀਆਂ ਦੀ ਇੱਕੋ ਆਵਾਜ਼ ਮੰਗ ਹੈ ਕਿ ਪੰਜਾਬ ਦੇ ਅੰਨਦਾਤਾ ਕਿਸਾਨ ਵੀਰਾਂ ਨੂੰ ਏਕਤਾ ਨਾਲ ਵੋਟਾਂ ਪਾਈਆਂ ਜਾਣ ਮੈਨੂੰ ਉਮੀਦ ਹੈ ਕਿ ਡੇਰਾ ਸੱਚਾ ਸੌਦਾ ਸਰਸਾ ਦੀ ਪ੍ਰਬੰਧਕ ਕਮੇਟੀ ਅਤੇ ਡੇਰਾ ਸੱਚਾ ਸੌਦਾ ਪੰਜਾਬ ਦਾ ਰਾਜਨੀਤਿਕ ਵਿੰਗ ਪ੍ਰੇਮੀਆਂ ਦੀ ਰਾਏ ਲੈ ਕੇ 19 ਫਰਵਰੀ ਨੂੰ ਇਕੱਠੇ ਹੋ ਕੇ ਕਿਸਾਨ ਉਮੀਦਵਾਰਾਂ ਨੂੰ ਸਮਰਥਨ ਕਰਨ ਦਾ ਐਲਾਨ ਕਰੇਗਾ।