ਰਾਜਨਾਥ ਸਿੰਘ, ਅਨੁਰਾਗ ਠਾਕੁਰ, ਪੀਯੂਸ਼ ਗੋਇਲ ਅਤੇ ਮਨੋਜ ਤਿਵਾੜੀ 17 ਫਰਵਰੀ ਨੂੰ ਪੰਜਾਬ 'ਚ ਕਰਨਗੇ ਚੋਣ ਪ੍ਰਚਾਰ : ਜੀਵਨ ਗੁਪਤਾ
ਜਲੰਧਰ: 16 ਫਰਵਰੀ 2022 - ਪੰਜਾਬ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੇ ਸਟਾਰ ਪ੍ਰਚਾਰਕ ਕੇਂਦਰੀ ਮੰਤਰੀ ਰਾਜਨਾਥ ਸਿੰਘ, ਅਨੁਰਾਗ ਠਾਕੁਰ, ਪਿਊਸ਼ ਗੋਇਲ ਅਤੇ ਮਨੋਜ ਤਿਵਾੜੀ 17 ਫਰਵਰੀ ਨੂੰ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਚੋਣ ਪ੍ਰਚਾਰ ਕਰਨਗੇ। ਇਹ ਜਾਣਕਾਰੀ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਤੇ ਭਾਜਪਾ ਚੋਣ ਸੰਚਾਲਨ ਕਮੇਟੀ ਦੇ ਕਨਵੀਨਰ ਜੀਵਨ ਗੁਪਤਾ ਨੇ ਦਿੱਤੀ।
ਜੀਵਨ ਗੁਪਤਾ ਨੇ ਦੱਸਿਆ ਕਿ ਕੇਂਦਰੀ ਮੰਤਰੀ ਅਨੁਰਾਗ ਠਾਕੁਰ 17 ਫਰਵਰੀ ਨੂੰ ਜਲੰਧਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਦਿਨ ਭਰ ਪ੍ਰਚਾਰ ਕਰਨਗੇ। ਇਸ ਤੋਂ ਇਲਾਵਾ ਰਾਜਨਾਥ ਸਿੰਘ ਅੰਮ੍ਰਿਤਸਰ, ਨੰਗਲ ਅਤੇ ਮੋਗਾ ਵਿੱਚ, ਪਿਊਸ਼ ਗੋਇਲ ਮੰਡੀ ਗੋਵਿੰਦਗੜ੍ਹ, ਲੁਧਿਆਣਾ ਅਤੇ ਸਾਹਨੇਵਾਲ ਵਿੱਚ ਚੋਣ ਪ੍ਰਚਾਰ ਕਰਨਗੇ ਅਤੇ ਮਨੋਜ ਤਿਵਾੜੀ ਲੁਧਿਆਣਾ ਵਿੱਚ ਚੋਣ ਪ੍ਰਚਾਰ ਕਰਨਗੇ।