ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ 21 ਫਰਵਰੀ 2022: ਵੋਟਾਂ ਦੌਰਾਨ ਵੋਟਰਾਂ ਦੇ ਬੱਚਿਆਂ ਦੀ ਸੰਭਾਲ ਕਰਨ ਲਈ ਬਣਾਏ ਕ੍ਰੈੱਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ | ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਥੂਥ ਨੰਬਰ 121 ਤੇ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਅਤੇ ਗਰਭਵਤੀ ਔਰਤਾਂ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ | ਇਸ ਮਾਡਲ ਬੂਥ ਤੇ ਆਂਗਣਵਾੜੀ ਵਰਕਰਾਂ ਵੱਲੋਂ ਬੁਜ਼ਰਗ,ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀ ਵੋਟ ਪਾਉਣ ਵਾਸਤੇ ਸਹਾਇਤਾ ਕੀਤੀ ਗਈ | ਇਸ ਦੇ ਨਾਲ ਹੀ ਵੋਟ ਪਾਉਣ ਆਈਆਂ ਮਹਿਲਾ ਵੋਟਰਾਂ ਦੇ ਛੋਟੇ ਬੱਚਿਆਂ ਦੀ ਸੰਭਾਲ ਵੀ ਕੀਤੀ ਗਈ | ਬੱਚਿਆਂ ਦੇ ਖਾਣ-ਪੀਣ ਅਤੇ ਖੇਡਣ ਦਾ ਵਿਸ਼ੇਸ਼ ਪ੍ਰਬੰਧ ਕੀਤਾ | ਇਸ ਬੂਥ ਤੇ ਬੀਬੀਆਂ ਦਾ ਗਿੱਧਾ, ਭੰਡ ਤੇ ਢੋਲ ਵਜਾ ਕੇ ਵੋਟਰਾਂ ਦਾ ਮੰਨੋਰੰਜਨ ਕੀਤਾ ਗਿਆ | ਇਸ ਮੌਕੇ ਸ.ਹਰਬੀਰ ਸਿੰਘ ਡਿਪਟੀ ਕਮਿਸ਼ਨਰ, ਰਾਜਦੀਪ ਸਿੰਘ ਬਰਾੜ ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ, ਪਰਮਦੀਪ ਸਿੰਘ ਖਹਿਰਾ ਐਡੀਸ਼ਨਲ ਡਿਪਟੀ ਕਮਿਸ਼ਨਰ ਅਰਬਨ ਵਿਕਾਸ, ਸ਼੍ਰੀਮਤੀ ਬਲਜੀਤ ਕੌਰ ਐੱਸ.ਡੀ.ਐੱਮ.ਕਮ-ਜ਼ਿਲਾ ਰਿਟਰਨਿੰਗ ਅਫ਼ਸਰ 087, ਰਤਨਜੋਤ ਸਿੰਘ ਢਿੱਲੋਂ ਐੱਸ.ਡੀ.ਓ ਜਲ ਸਪਲਾਈ ਵਿਭਾਗ ਕਮ-ਸਹਾਇਕ ਰਿਟਰਨਿੰਗ ਅਫ਼ਸਰ-1,ਤਹਿਸੀਲਦਾਰ-ਕਮ-ਸਹਾਇਕ ਰਿਟਰਨਿੰਗ ਅਫ਼ਸਰ-2 ਸਖਚਰਨ ਸਿੰਘ ਚੰਨੀ, ਸ਼ਿਵਰਾਜ ਕਪੂਰ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ, ਪਵਨ ਕੁਮਾਰ ਉਪ ਜ਼ਿਲਾ ਸਿਖਿਆ ਅਫ਼ਸਰ ਐਲੀਮੈਂਟਰੀ, ਜਗਤਾਰ ਸਿੰਘ ਮਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਪ੍ਰੋ.ਨਰਿੰਦਰਜੀਤ ਸਿੰਘ ਬਰਾੜ ਜ਼ਿਲਾ ਮਾਸਟਰ ਟ੍ਰੇਨਰ, ਜਸਬੀਰ ਸਿੰਘ ਜੱਸੀ ਸਹਾਇਕ ਜ਼ਿਲਾ ਨੋਡਲ ਅਫ਼ਸਰ ਸਵੀਪ ਨੇ ਪਹੁੰਚ ਕੇ ਆਗਣਵਾੜੀ ਵਰਕਰਾਂ,ਆਸ਼ਾ ਵਰਕਰਾਂ ਵੱਲੋਂ ਨਿਭਾਈ ਸ਼ਾਨਦਾਰ ਸੇਵਾ ਦੀ ਪ੍ਰੰਸ਼ਸਾ ਕੀਤੀ | ਆਂਗਣਵਾੜੀ ਵਰਕਰ ਸਰਬਜੀਤ ਕੌਰ, ਰਾਜਪਾਲ ਕੌਰ, ਜਸਵਿੰਦਰ ਕੌਰ, ਪਰਮਜੀਤ ਕੌਰ ਸੁਪਰਵਾਈਜ਼ਰ, ਹੈਲਪਰ ਰੇਖਾ ਰਾਣੀ, ਮੋਨਿਕਾ ਰਾਣੀ ਟੀਮ ਅਤੇ ਆਸ਼ਾ ਵਰਕਰ ਪੂਜਾ ਨੇ ਬਥ ਤੇ ਪਹੁੰਚੇ 80 ਦੇ ਕਰੀਬ ਬੱਚਿਆਂ ਦੀ ਸੰਭਾਲ ਕਰਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਵਿਸ਼ੇਸ ਲੋੜਾਂ ਵਾਲੇ ਵਿਅਕਤੀਆਂ ਨੂੰ ਬੁੱਕੇ, ਨੌਜਵਾਨ ਵੋਟਰਾਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ |