ਸਿੱਖ ਭਾਈਚਾਰੇ ਲਈ ਮੇਰੇ ਘਰ ਦੇ ਦਰਵਾਜ਼ੇ ਹਮੇਸ਼ਾਂ ਖੁੱਲ੍ਹੇ : ਪ੍ਰਧਾਨ ਮੰਤਰੀ ਨਰਿੰਦਰ ਮੋਦੀ
- ਸਿੱਖ ਭਾਈਚਾਰੇ ਪ੍ਰਤੀ ਦਿਖਾਈ ਗਈ ਜਾ ਰਹੀ ਸੁਹਿਰਦ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਸਿੱਖ ਸਮਾਜ ਦੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੀਤਾ ਗਿਆ ਸਨਮਾਨ
ਨਵੀਂ ਦਿੱਲੀ, 18 ਫਰਵਰੀ 2022 - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਖ ਭਾਈਚਾਰੇ ਪ੍ਰਤੀ ਦਿਖਾਈ ਗਈ ਜਾ ਰਹੀ ਸੁਹਿਰਦ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਸਿੱਖ ਸਮਾਜ ਦੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਉਨ੍ਹਾਂ ਨਾਲ ਦਿੱਲੀ ਵਿਖੇ ਮੁਲਾਕਾਤ ਕਰਦਿਆਂ ਸਨਮਾਨਿਤ ਕੀਤਾ ਗਿਆ। ਪ੍ਰਧਾਨ ਮੰਤਰੀ ਰਿਹਾਇਸ਼ ਵਿਖੇ ਪਹੁੰਚੇ ਸੰਤ ਮਹਾਪੁਰਸ਼ਾਂ ਦਾ ਸਵਾਗਤ ਕਰਦਿਆਂ ਸ੍ਰੀ ਮੋਦੀ ਨੇ ਕਹਾ ਕਿ ਉਨ੍ਹਾਂ ਦਾ ਘਰ ਸਿੱਖ ਭਾਈਚਾਰੇ ਦਾ ਆਪਣਾ ਘਰ ਹੈ, ਤੇ ਸਿੱਖ ਭਾਈਚਾਰੇ ਲਈ ਇਸ ਘਰ ਦੇ ਦਰਵਾਜ਼ੇ ਹਮੇਸ਼ਾਂ ਖੁੱਲ੍ਹੇ ਹਨ।
ਇਸ ਵਫ਼ਦ ਦਾ ਹਿੱਸਾ ਬਣੇ ਪ੍ਰੋਫ਼ੈਸਰ ਸਰਚਾਂਦ ਸਿੰਘ ਖਿਆਲਾ ਨੇ ਦੱਸਿਆ ਕਿ ਸਿੱਖ ਭਾਈਚਾਰੇ ਨਾਲ ਕਰੀਬ ਦੋ ਘੰਟੇ ਤੱਕ ਸੰਵਾਦ ਕਰ ਦੇ ਵਕਤ ਪ੍ਰਧਾਨ ਮੰਤਰੀ ਕਈ ਵਾਰ ਭਾਵੁਕ ਵੀ ਹੋਏ। ਸ੍ਰੀ ਮੋਦੀ ਨੇ ਸੰਤਾਂ ਨਾਲ ਜਲ ਪਾਣੀ ਸੇਵਨ ਮੌਕੇ ਕਲੇ ਕਲੇ ਸੰਤਾਂ ਨੂੰ ਆਪਣੇ ਹੱਥੀਂ ਪੱਕਾ ਭੋਜਨ ਮਠਿਆਈ ਦਾ ਲੰਗਰ ਵਰਤਾਇਆ। ਉਨ੍ਹਾਂ ਕਹਾ ਕ ਸਿੱਖਾਂ ਪ੍ਰਤੀ ਉਸ ਦੇ ਦਿਲ ਚ ਖ਼ਾਸ ਥਾਂ ਹੈ। ਉਨ੍ਹਾਂ ਦੱਸਿਆ ਕ ਉਹ ਦੁਨੀਆ ਦੇ ਜਿਸ ਦੇਸ਼ ਵਿੱਚ ਜਿੱਥੇ ਵੀ ਗਏ ਉਸ ਦੇਸ਼ ਵਿਚ ਬਣੇ ਕਿਸੇ ਨਾ ਕਿਸੇ ਗੁਰਦੁਆਰਾ ਸਾਹਿਬ ਵਿਚ ਜ਼ਰੂਰ ਨਤਮਸਤਕ ਹੁੰਦਾ ਹਾਂ।
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਿੱਜਦਾ ਕਰਦਿਆਂ ਹਰ ਸਾਲ 26 ਦਸੰਬਰ ਵੀਰ ਬਾਲ ਦਿਵਸ ਕੌਮੀ ਦਿਵਸ ਵਜੋਂ ਮਨਾਏ ਜਾਣ ਦੇ ਐਲਾਨ ਬਾਰੇ ਉਸ ਨੇ ਕਹਾ ਕ ਸਿੱਖ ਗੁਰੂ ਸਾਹਿਬਾਨ ਦਾ ਕਰਜ਼ ਹਿੰਦੁਸਤਾਨ ਨਹੀਂ ਚੁਕਾ ਸਕਦਾ। ਅੱਜ ਹੀ ਨਹੀਂ ਅਤੀਤ ਦੌਰਾਨ ਵ ਉਸ ਨੂੰ ਜਦ ਕਦੀ ਬੋਲਣ ਲਈ ਸਟੇਜ ਮਿਲਦੀ ਤਾਂ ਉਹ ਗੁਰੂ ਸਾਹਿਬਾਨ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ , ਉਨ੍ਹਾਂ ਦੇ ਮਹਾਨ ਯੋਗਦਾਨ ਨੂੰ ਲੋਕਾਂ ਚ ਪ੍ਰਚਾਰ ਦੇ ਰਹੇ ਹਨ , ਅੱਜ ਉਨ੍ਹਾਂ ਨੂੰ ਸੰਤਾ ਮਹਾਪੁਰਸ਼ਾਂ ਦੇ ਅਸ਼ੀਰਵਾਦ ਨਾਲ ਮੌਕਾ ਮਿਲਿਆ ਤਾਂ ਉਨ੍ਹਾਂ ਆਪਣਾ ਫ਼ਰਜ਼ ਨਿਭਾਇਆ ਹੈ। ਜੋ ਕਿ ਦੇਸ਼ ਦੇ ਇਤਿਹਾਸ ’ਚ ਕਿਸੇ ਵੀ ਧਰਮ ਲਈ ਪਹਿਲਾ ਦਿਹਾੜਾ ਹੈ ਜੋ ਕੌਮੀ ਪੱਧਰ ’ਤੇ ਸਰਕਾਰ ਵੱਲੋਂ ਮਨਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਨੈਸ਼ਨਲ ਡੇ ਮਨਾਉਣ ਨਾਲ ਸਿੱਖ ਗੁਰੂ ਸਾਹਿਬਾਨ ਦੀ ਮਨੁੱਖਤਾ ਅਤੇ ਭਾਰਤੀ ਸੰਸਕ੍ਰਿਤੀ ਨੂੰ ਦੇਣ ਪ੍ਰਤਿ ਜਾਨਾਂ ਦੀ ਉਤਸੁਕਤਾ ਪੈਦਾ ਹੋ ਜਾਵੇਗੀ। ਓਹਨਾ ਗੁਜਰਾਤ ਦੇ ਗੁਰਦੁਆਰਾ ਲੱਖਪਤ ਸਾਹਿਬ ਜੋ ਕਿ ਭੂਚਾਲ ਨਾਲ ਨੁਕਸਾਨ ਗਏ ਦੀ ਮੁੜ ਉਸਾਰੀ ਦੀ ਸੇਵਾ ਸਿੱਖ ਪਰੰਪਰਾ ਤੇ ਵਿਰਾਸਤੀ ਢੰਗ ਨਾਲ ਕਰਵਾਈ , ਜਿਸ ਨੂੰ ਯੂਨੈਸਕੋ ਵੱਲੋਂ ਵਿਰਾਸਤੀ ਦਰਜ਼ ਮਿਲਿਆ।
ਸੰਤਾਂ ਦੇ ਵਫ਼ਦ ਨਾਲ ਉਨ੍ਹਾਂ '75 ਦੀ ਐਮਰਜੈਂਸੀ ਦੌਰਾਨ ਸਿੱਖਾਂ ਦੇ ਭੇਸ ਚ ਸਿੱਖਾਂ ਚ ਵਿਚਰੇ ਦਿਨਾਂ ਨੂੰ ਯਾਦ ਕੀਤਾ। ਓਹਨਾ ਇਹ ਬੀ ਕਹਾ ਕ ਭਾਰਤੀ ਫ਼ੌਜ ਦੀ ਬਹਾਦਰੀ ਕਾਰਨ ਸਾਨੂੰ 3 ਵਾਰ ਅਜਿਹੇ ਮੌਕੇ ਮਿਲੇ , ਜਦੋਂ ਅਸੀਂ ਪਾਕਿਸਤਾਨ ਵਿੱਚ ਰਹਿ ਗਏ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਸਮੇਤ ਨਨਕਾਣਾ ਸਾਹਿਬ ਨੂੰ ਭਾਰਤ ਦਾ ਹਿੱਸਾ ਬਣਾਇਆ ਜਾ ਸਕਦਾ ਸੀ। ਪਰ ਤਤਕਾਲੀ ਸਰਕਾਰਾਂ ਦੇ ਮਨ ਦੀ ਖੋਟ ਅਤੇ ਕਮਜ਼ੋਰੀ ਕਰਕੇ ਸੰਭਵ ਨਾ ਹੋ ਸਕਿਆ। ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਉਨ੍ਹਾਂ ਕਹਾ ਕ ਉਹ ਸਿੱਖ ਭਾਈਚਾਰੇ ਲਈ ਜੋ ਵੀ ਕਰ ਸਕਿਆ ਕਰੇਗਾ।
ਪ੍ਰੋਫ਼ੈਸਰ ਸਰਚਾਂਦ ਸਿੰਘ ਖਿਆਲਾ ਨੇ ਅਗੇ ਦਸਿਆ ਕਿ ਸ੍ਰੀ ਮੋਦੀ ਸਿੱਖ ਭਾਈਚਾਰੇ ਨਾਲ ਚੰਗੇ ਸੰਬੰਧ ਚਾਹੁੰਦਾ ਹੈ। ਸਿੱਖਾਂ ਦੇ ਦੁੱਖ ਦਰਦ ਨੂੰ ਜਾਣਦਾ ਤੇ ਮਹਿਸੂਸ ਕਰਦਾ ਹੈ। ਪੰਜਾਬ ਵਿਚ ਜਬਰੀ ਧਰਮ ਪਰਿਵਰਤਨ ਦੇ ਮੁੱਦੇ ’ਤੇ ਸਖ਼ਤ ਕਾਨੂੰਨ ਲਾਗੂ ਕਰਨ ਅਤੇ ਬੇਅਦਬੀਆਂ ਦੇ ਮਾਮਲੇ ’ਚ ਭਾਜਪਾ ਦੇ ਜ਼ੀਰੋ ਟਾਲਰੈਂਸ ਦੀ ਨੀਤੀ ਬਾਰੇ ਉਨਾਂ ਜਾਣੂ ਕਰਾਇਆ। ਇਹ ਪਹਿਲੀ ਵਾਰ ਹੈ ਕਿ ਸਿੱਖ ਸੰਤ ਮਹਾਂਪੁਰਸ਼ਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਆਪਣੀ ਰਿਹਾਇਸ਼ 'ਤੇ ਸਨਮਾਨ ਦਿਤਾ ਗਿਆ ਹੈ। ਇਸ ਦੌਰਾਨ ਸੰਤਾਂ ਦੇ ਵਫਦ ਨੇ ਪ੍ਰਧਾਨ ਮੰਤਰੀ ਨੂੰ ਸਿੱਖਾਂ ਦੀ ਬੇਰੁਖ਼ੀ ਬਾਰੇ ਦੱਸਿਆ ਕਿ ਇਹ ਸਭ ਕੁਝ ਸਿੱਖਾਂ ਨਾਲ ਅਤੀਤ ਦੌਰਾਨ ਜੋ ਵੀ ਨਾਬਰਾਬਰੀ ਹੋਈ ਜਾਂ ਹੋ ਰਹੀ ਹੈ ਉਹ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਸਥਿਰਤਾ ਲਈ ਸਿੱਖਾਂ ਦੀ ਬੇਰੁਖ਼ੀ ਦੂਰ ਕੀਤੀ ਜਾਵੇ।
ਸੰਤਾਂ ਨੇ ਸ੍ਰੀ ਮੋਦੀ ਵਲੋਂ ਵੀਰ ਬਾਲ ਦਿਵਸ ਦਾ ਐਲਾਨ ਕਰਨ, 2014 ’ਚ ਪ੍ਰਧਾਨ ਮੰਤਰੀ ਅਹੁਦਾ ਸੰਭਾਲ ਦਿਆਂ ਹੀ ਉਨ੍ਹਾਂ ਵਲੋਂ ਐਸ ਆਈ ਟੀ ਬਣਾ ਕੇ ਨਵੰਬਰ ’84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਖ਼ਿਲਾਫ਼ ਜਾਂਚ ਸ਼ੁਰੂ ਕਰਨ, ਦੋਸ਼ੀ ਉੱਘੇ ਕਾਂਗਰਸੀ ਆਗੂ ਸਜਣ ਕੁਮਾਰ ਨੂੰ ਜੇਲ੍ਹ ਦੀ ਹਵਾ ਖਵਾਉਣ, ਪੀੜਤਾਂ ਨੂੰ ਮੁਆਵਜ਼ਾ ਦੇਣ, ਸਿਆਸੀ ਸਿੱਖ ਕੈਦੀਆਂ ਦੀ ਰਿਹਾਈ, ਕਾਲੀ ਸੂਚੀ ਦਾ ਖ਼ਾਤਮਾ, ਜੋਧਪੁਰੀਆਂ ਨੂੰ ਮੁਆਵਜ਼ਾ ਦੇਣ, ਸ੍ਰੀ ਅੰਮ੍ਰਿਤਸਰ ਨੂੰ ਦੇਸ਼ ਦੇ ਉਨ੍ਹਾਂ ਪੰਜ ਸ਼ਹਿਰਾਂ ਵਿਚ ਸ਼ਾਮਿਲ ਕਰਨ ਜਿਨ੍ਹਾਂ ਨੂੰ ਸਮਾਰਟ ਸਿਟੀ ਤਰਜ਼ ’ਤੇ ਵਿਕਾਸ ਕਰਾਇਆ ਜਾਣਾ ਹੈ ਅਤੇ ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਮਨਾਏ ਜਾਣ ਲਈ ਧੰਨਵਾਦ ਕੀਤਾ।
ਪ੍ਰੋ: ਸਰਚਾਂਦ ਸਿੰਘ ਨੇ ਅਗੇ ਕਿਹਾ ਕਿ ਸਿੱਖ ਹਿਤੈਸ਼ੀ ਪ੍ਰਧਾਨ ਮੰਤਰੀ ਵੱਲੋਂ ਸਿੱਖ ਭਾਈਚਾਰੇ ਲਈ ਅਨੇਕਾਂ ਕਾਰਜ ਕੀਤੇ ਗਏ ਹਨ, ਜਿਨ੍ਹਾਂ ਦੀ ਸੂਚੀ ਲੰਮੀ ਹੈ। ਵਿਧਾਨ ਸਭਾ ਚੋਣਾਂ ਉਪਰੰਤ ਸਿੱਖ ਭਾਈਚਾਰੇ ਦੇ ਬਾਕੀ ਰਹਿੰਦੇ ਮਸਲੇ ਜਲਦ ਹੱਲ ਕਰਾਏ ਜਾਣੇ ਹਨ। ਦੇਸ਼ ਤੇ ਕੇਂਦਰ ਸਰਕਾਰ ਨੂੰ ਵੀ ਸਿੱਖਾਂ ਦੇ ਦਰਦ ਨੂੰ ਸਮਝੇ ਅਤੇ ਦੇਸ਼ ਦੀ ਆਨ-ਸ਼ਾਨ ਲਈ ਸਿੱਖ ਭਾਈਚਾਰੇ ਵੱਲੋਂ ਪਾਏ ਗਏ ਯੋਗਦਾਨ ਦਾ ਉਚਿੱਤ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਦੇ ਲੋਕ ਅਤੇ ਸਿੱਖ ਸਮਾਜ ਵਿਕਾਸ ਅਤੇ ਸਥਿਰਤਾ ਚਾਹੁੰਦੇ ਹਨ। ਕੁਝ ਲੋਕ ਹਿੰਦੂਆਂ ਨਾਲ ਟਕਰਾਅ ਦੀ ਗਲ ਕਰਦੇ ਹਨ ਪਰ ਉਨ੍ਹਾਂ ਨਾ ਸਮਝਾਂ ਨੂੰ ਕੌਣ ਦੱਸੇ ਕਿ ਸਿੱਖਾਂ ਦਾ ਟਕਰਾਅ ਨਾ ਹਿੰਦੂ, ਨਾ ਕਿ ਕਿਸੇ ਜਾਤ ਸ਼੍ਰੇਣੀ ਜਾਂ ਧਰਮ ਨਾਲ ਹੈ ਸਗੋਂ ਗੁਰਮਤਿ ਸਿਧਾਂਤ ਦੇ ਵਿਰੋਧੀਆਂ ਨਾਲ ਹੈ।
ਗੁਰੂ ਦਾ ਸਿਧਾਂਤ ਸਰਬੱਤ ਦਾ ਭਲਾ, ਭਾਈਚਾਰਕ ਏਕਤਾ ਅਤੇ ਸਦਭਾਵਨਾ ਦਾ ਹਾਮੀ ਹੈ। ਜੋ ਲੋਕ ਸਦਭਾਵਨਾ ਨੂੰ ਖੋਰਾ ਲਾਉਣ ਦੀ ਤਾਕ ’ਚ ਹਨ ਉਹ ਗੁਰਮਤਿ ਸਿਧਾਂਤ ਦੇ ਉਲਟ ਭੁਗਤ ਰਹੇ ਹਨ। ਸਿੱਖ ਸਮਾਜ ਸਿਸਟਮ ਦੇ ਅੰਦਰ ਰਹਿ ਕੇ ਮਸਲਿਆਂ ਦਾ ਹੱਲ ਚਾਹੁੰਦੇ ਹਨ। ਦਿਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਇਸ ਉਦਮ ਮੌਕੇ ਸੰਤ ਬਾਬਾ ਮੇਜਰ ਸਿੰਘ ਵਾਂ ਵਾਲੇ, ਸੰਤ ਬਾਬਾ ਅਵਤਾਰ ਸਿੰਘ ਧੂਲਕੋਟ, ਸੰਤ ਬਾਬ ਪ੍ਰੀਤਮ ਸਿੰਘ ਰਾਜਪੁਰਾ,ਸੰਤ ਬਾਬਾ ਸਾਹਿਬ ਸਿੰਘ ਬਾਬਾ ਸੁੰਦਰ ਸਿੰਘ ਗੁਰ: ਭਾਈ ਰਾਮਕਿਸ਼ਨ ਪਟਿਆਲਾ, ਡਾ: ਹਰਭਜਨ ਸਿੰਘ, ਸ: ਕਸ਼ਮੀਰ ਸਿੰਘ ਵੀ ਮੌਜੂਦ ਸਨ।