78% ਪੋਲਿੰਗ ਨਾਲ ਜ਼ਿਲ੍ਹਾ ਮੁਕਤਸਰ ਰਿਹਾ ਸੂਬੇ ਵਿਚ ਦੂਜੇ ਨੰਬਰ 'ਤੇ
- 16ਵੀਂ ਵਿਧਾਨ ਸਭਾ ਲਈ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ 4 ਹਲਕਿਆਂ ਵਿਚ ਪੂਰੇ ਅਮਨ ਅਮਾਨ ਨਾਲ ਚੋਣ ਪ੍ਰਕਿ੍ਰਆ ਹੋਈ ਮੁਕੱਮਲ
- ਮੁਕਤਸਰ ਜ਼ਿਲੇ ਵਿਖੇ ਸਵੇਰੇ 11 ਵਜੇ ਤੱਕ ਦਰਜ਼ ਹੋਈ ਸੂਬੇ ਵਿਚ ਸਭ ਤੋਂ ਵੱਧ ਪੋਲ (23.34) ਪ੍ਰਤੀਸ਼ਤ
- ਡਿਪਟੀ ਕਮਿਸ਼ਨਰ ਦੀ ਫੇਰੀ ਨੇ ਦਿੱਤਾ ਅਫਵਾਹਾਂ ਨੂੰ ਵਿਰਾਮ
- ਜ਼ਿਲਾ ਚੋਣ ਅਫ਼ਸਰ ਨੇ ਅਮਨ ਅਮਾਨ ਨਾਲ ਵੋਟ ਪ੍ਰਕਿ੍ਰਆ ਮੁੱਕਮਲ ਹੋਣ ਤੇ ਸਮੂਹ ਜ਼ਿਲਾ ਵਾਸੀਆਂ ਦਾ ਕੀਤਾ ਧੰਨਵਾਦ
ਸ੍ਰੀ ਮੁਕਤਸਰ ਸਾਹਿਬ 20 ਫਰਵਰੀ 2022 - 16ਵੀਂ ਵਿਧਾਨ ਸਭਾ ਦੇ ਗਠਨ ਲਈ ਕੁੱਲ 117 ਵਿਧਾਇਕਾਂ ਚੋਂ ਮੁਕਤਸਰ ਦੇ 4 ਵਿਧਾਨ ਸਭਾ ਹਲਕਿਆਂ (ਮੁਕਤਸਰ, ਗਿੱਦੜਬਾਹਾ, ਲੰਬੀ, ਮਲੋਟ) ਤੋਂ 4 ਵਿਧਾਇਕਾਂ ਦੀ ਚੋਣ ਲਈ ਬਣਾਏ ਗਏ 752 ਪੋਲਿੰਗ ਬੁੱਥਾਂ ਤੇ ਵੋਟਾਂ ਰਾਹੀਂ ਕੀਤੀ ਗਈ ਚੋਣ ਪ੍ਰਕਿ੍ਰਆ ਅੱਜ ਸਖਤ ਸੁਰੱਖਿਆ ਇੰਤਜਾਮਾਤਾ ਦੇ ਚੱਲਦਿਆਂ ਪੂਰੇ ਅਮਨ ਅਮਾਨ ਨਾਲ ਹੋ ਨਿਬੜੀ।
ਭਾਵੇਂ ਸਵੇਰੇ 11 ਵਜੇ ਤੱਕ ਚਾਰੇ ਵਿਧਾਨ ਸਭਾ ਹਲਕਿਆਂ ਵਿਚ ਸੂਬੇ ਦੇ ਹੋਰ ਸਾਰੇ ਜ਼ਿਲਿਆਂ ਦੇ ਮੁਕਾਬਲੇ ਮੁਕਤਸਰ ਜ਼ਿਲ੍ਰੇ ਵਿਚ ਸਭ ਤੋਂ ਵੱਧ ਪੋਲਿੰਗ 23.34 ਪ੍ਰਤੀਸ਼ਤ ਦਰਜ਼ ਹੋਈ ਸੀ, ਪਰ ਸ਼ਾਮ ਤੱਕ(6:30 ਵਜੇ) ਇਹ ਪ੍ਰਤੀਸ਼ਤ ਪਹੁੰਚ ਕੇ 78% ਹੋ ਗਈ।ਡਿਪਟੀ ਕਮਿਸ਼ਨਰ ਦੇ ਦੱਸਿਆ ਕਿ ਸ਼ਾਮ 6 ਵਜੇ ਤੋਂ ਬਾਅਦ ਤੱਕ ਤਕਰੀਬਨ 4500 ਵੋਟਰ ਹਾਲੇ ਵੀ ਵੱਖ ਵੱਖ ਪੋਲਿੰਗ ਬੂੱਥਾਂ ਤੇ ਵੋਟਾਂ ਪਾਉਣ ਦਾ ਇੰਤਜਾਰ ਕਰ ਰਹੇ ਸਨ, ਜਿਸ ਉਪਰੰਤ ਦੇਰ ਰਾਤ ਅਸਲ ਪੋਲ ਪ੍ਰਤੀਸ਼ਤ ਪ੍ਰਾਪਤ ਹੋਵੇਗੀ।
ਚੋਣਾਂ ਦੀ ਅੱਜ ਦੀ ਅਹਿਮ ਪ੍ਰਕਿ੍ਰਆ ਨੂੰ ਨਿਰਵਿਘਨ, ਬਿਨਾਂ ਕਿਸੇ ਦਬਾਅ ਅਤੇ ਡਰ ਤੋਂ ਸੁੱਚਜੇ ਢੰਗ ਨਾਲ ਨੇਪਰੇ ਚਾੜਾਉਣ ਲਈ ਡਿਪਟੀ ਕਮਿਸ਼ਨਰ ਨੇ ਅੱਗੇ ਹੋ ਕੇ ਮੋਰਚਾ ਸੰਭਾਲਦਿਆਂ ਹਰ ਕਿਸਮ ਦੀ ਛੋਟੀ ਵੱਡੀ ਸ਼ਿਕਾਇਤ ਤੇ ਖੁੱਦ ਨਿਗਰਾਨੀ ਰੱਖੀ।ਇਨਾਂ ਹੀ ਨਹੀਂ ਉਹ ਇੱਕ ਜੁਬਾਨੀ ਮੋਬਾਇਲ ਫੋਨ ਤੇ ਮਿਲੀ ਸ਼ਿਕਾਇਤ ਦੇ ਚੱਲਦਿਆਂ ਚੰਦ ਮਿੰਟਾਂ ਵਿਚ ਖੁੱਦ ਸਬੰਧਤ ਪੋਲਿੰਗ ਬੂਥ ਵਿਚ ਪਹੁੰਚ ਗਏ।ਇਸ ਤੁਰੰਤ ਕਾਰਵਾਈ ਦੇ ਚੱਲਦਿਆਂ ਸ਼ਿਕਾਇਤ ਕਰਤਾ ਪੱਖ ਦੇ ਬੰਦੇ ਕਿਸੇ ਵੀ ਕਿਸਮ ਦੀ ਵਧੀਕੀ ਬਾਰੇ ਸਪੱਸ਼ਟ ਨਹੀਂ ਕਰ ਸਕੇ । ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਚੋਣਾਂ ਦੀ ਪ੍ਰਕਿ੍ਰਆ ਨੂੰ ਅਫਵਾਹਾਂ ਫੈਲਾ ਕੇ ਖ਼ਰਾਬ ਨਾ ਕੀਤਾ ਜਾਵੇ।
ਚੋਣ ਪ੍ਰਕਿ੍ਰਆ ਦੇ ਮੁਕੱਮਲ ਹੋਣ ਉਪਰੰਤ ਦੇਰ ਸ਼ਾਮ ਤੱਕ ਚਾਰੇ ਹਲਕਿਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੁਕਤਸਰ ਵਿਖੇ ਤਕਰੀਬਨ (73%),ਗਿੱਦੜਬਾਹਾ ਵਿਖੇ ਤਕਰੀਬਨ (86% ),ਲੰਬੀ ਵਿਖੇ ਤਕਰੀਬਨ (78%) ਅਤੇ ਮਲੋਟ ਵਿਖੇ ਤਕਰੀਬਨ (72%) ਵੋਟਾਂ ਭੁਗਤਾਇਆਂ ਗਈਆਂ।
ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸੂਦਨ ਨੇ ਦੱਸਿਆ ਕਿ ਜ਼ਿਲੇ ਦੇ ਚਾਰੇ ਹਲਕਿਆਂ ਵਿਚ ਸੁਰੱਖਿਆਂ ਪ੍ਰਬੰਧਾਂ, ਕੋਰੋਨਾ ਨਿਯਮਾਂ, ਪਹਿਲੀ ਵਾਰ ਵੋਟ ਪਾਉਣ ਆਏ ਨੋਜਵਾਨ ਵੋਟਰਾਂ, ਬੁਜੁਰਗ ਵੋਟਰਾਂ ਅਤੇ ਕੋਰੋਨਾ ਨਾਲ ਗ੍ਰਸਤ ਮਰੀਜ਼ਾਂ ਵੱਲੋ ਮੱਤਦਾਨ ਕੀਤੇ ਜਾਣ ਦਾ ਬਹੁਤ ਹੀ ਬਰੀਕੀ ਨਾਲ ਕੀਤੇ ਪ੍ਰਬੰਧਾਂ ਦੇ ਚੱਲਦਿਆਂ ਖਾਸ ਖਿਆਲ ਰੱਖਿਆ ਗਿਆ।
ਅੱਜ ਸਵੇਰ ਤੋਂ ਹੀ ਚੋਣ ਪ੍ਰਕਿ੍ਰਆ ਦੀ ਨਿਗਰਾਣੀ ਲਈ ਚੋਣ ਓਬਜ਼ਰਵਰਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਸੰਦੀਪ ਕੁਮਾਰ ਮਲਿਕ ਨੇ ਵੱਖ ਵੱਖ ਪੋਲਿੰਗ ਬੂੱਥਾਂ ਅਤੇ ਸਵੇਦਨਸ਼ੀਲ ਇਲਾਕਿਆਂ ਦਾ ਦੌਰਾਂ ਕੀਤਾ ਅਤੇ ਸਥਿਤੀ ਦਾ ਜਾਇਜਾ ਵੀ ਲਿਆ।
ਜ਼ਿਲਾ ਚੋਣ ਅਫ਼ਸਰ ਨੇ ਅਮਨ ਅਮਾਨ ਨਾਲ ਵੋਟ ਪ੍ਰਕਿ੍ਰਆ ਮੁੱਕਮਲ ਹੋਣ ਤੇ ਸਮੂਹ ਜ਼ਿਲਾ ਵਾਸੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।