ਸਟੇਟ ਬੈਂਕ ਆਫ਼ ਇੰਡੀਆ, ਲੱਡਾ ਕੋਠੀ ਬ੍ਰਾਂਚ ਨੇ ਸ਼ਾਖਾ ਤੋਂ 15 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਇਕ ਰਿਮੋਟ ਪਿੰਡ ਬਟੂਹਾ ਨੂੰ ਅਪਣਾਉਂਦੇ ਹੋਏ ਇਸ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਡਿਜੀਟਲਾਈਜ ਬਣਾਇਆ ਗਿਆ ।
ਪਿੰਡ ਦੇ ਮੁਕੰਮਲ ਡਿਜੀਲੇਟੇਸ਼ਨ ਦਾ ਉਦਘਾਟਨ ਐਸਬੀਆਈ, ਪਟਿਆਲਾ ਦੇ ਖੇਤਰੀ ਪ੍ਰਬੰਧਕ ਸ੍ਰੀ. ਪਰਮਜੀਤ ਸਿੰਘ ਸੋਢੀ ਵੱਲੋਂ ਕੀਤਾ ਗਿਆ । ਏਸ ਮੋਕੇ ਬ੍ਰਾਂਚ ਚੈਨਲ ਦੇ ਮੁੱਖ ਪ੍ਰਬੰਧਕ, ਸ਼. ਅਭਿਨੈ ਕੁਮਾਰ ਪਾਠਕ ਅਤੇ ਮੁੱਖ ਪ੍ਰਬੰਧਕ ਵਿੱਤੀ ਸ਼ਮੂਲੀਅਤ ਗੁਰਪ੍ਰੀਤ ਸਿੰਘ ਢਿੱਲੋਂ ਵੀ ਮੌਜੂਦ ਸਨ।
ਇਸ ਮੌਕੇ ਬੋਲਦਿਆਂ ਸ੍ਰੀ ਸੋਢੀ ਨੇ ਦੱਸਿਆ ਕਿ ਪਿੰਡ ਬਟੂਹਾ ਸਾਡੇ ਬੈਂਕ ਦੇ ਡਿਜੀਟਲ ਉਤਪਾਦਾਂ ਨਾਲ ਸਾਰੀਆਂ ਦੁਕਾਨਾਂ ਨੂੰ ਪੂਰੀ ਤਰ੍ਹਾਂ ਸਮਰੱਥ ਕਰਕੇ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਇਹ ਪਿੰਡ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਵੀ ਪੂਰੀ ਤਰ੍ਹਾਂ ਕਵਰ ਕੀਤਾ ਗਿਆ ਹੈ ਜੋ ਕਿ ਪਿੰਡ ਵਾਸੀਆਂ ਨੂੰ ਨਿੱਜੀ ਹਾਦਸੇ ਦੇ ਬੀਮੇ ਲਈ 2 ਲੱਖ ਰੁਪਏ ਦਾ ਕਵਰ ਦਿੰਦਾ ਹੈ। ਏਸ ਮੋਕੇ ਉਹਨਾਂ ਨੇ ਪਿੰਡ ਦੀਆਂ ਉਨ੍ਹਾਂ ਛੋਟੀਆਂ ਦੁਕਾਨਾਂ 'ਤੇ ਕੁਝ ਡਿਜੀਟਲ ਲੈਣ-ਦੇਣ ਵੀ ਕੀਤਾ.
ਪਿੰਡ ਲਈ ਡੋਰ ਟੂ ਡੋਰ ਮੁਹਿੰਮ ਵਿੱਚ ਐਸ ਬੀ ਆਈ ਲੱਡਾ ਕੋਠੀ ਦੀ ਟੀਮ ਦੁਆਰਾ ਆਯੋਜਿਤ ਕੀਤੀ ਗਈ ਜਿਸ ਵਿੱਚ ਪਿੰਡ ਦੀ 2000 ਦੀ ਆਬਾਦੀ ਨੂੰ ਸ਼੍ਰੀ. ਅਨਿਲ ਗਰਗ, ਬਰਾਂਚ ਮੈਨੇਜਰ ਅਤੇ ਪਿੰਡ ਦੇ ਸਰਪੰਚ ਸ਼੍ਰੀ ਕੁਲਦੀਪ ਸਿੰਘ ਦੇ ਸਰਗਰਮ ਸਹਿਯੋਗ ਨਾਲ ਪੂਰਾ ਕੀਤਾ ਗਿਆ ਅਤੇ ਪਿੰਡ ਵਾਸੀਆਂ ਨੂੰ ਡਿਜਿਟਲ ਲੈਣ ਦੇਣ ਬਾਰੇ ਜਾਗਰੂਕ ਕੀਤਾ ਜਾਂ ਸਕਿਆ ।