15 ਮਰੀਜ਼ ਹੋਏ ਠੀਕ
ਐਸ ਏ ਐਸ ਨਗਰ, 30 ਜੁਲਾਈ 2020: ਜ਼ਿਲ੍ਹਾ ਵਿਚ ਅੱਜ ਕੋਵਿਡ-19 ਦੇ 20 ਪਾਜੇਟਿਵ ਕੇਸ ਸਾਹਮਣੇ ਆਏ ਹਨ ਅਤੇ 15 ਮਰੀਜ਼ ਠੀਕ ਹੋਏ ਹਨ। ਇਹ ਜਾਣਕਾਰੀ ਸਿਵਲ ਸਰਜਨ ਮੋਹਾਲੀ ਡਾ. ਮਨਜੀਤ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਅੱਜ ਸਨਾਖਤ ਹੋਏ ਨਵੇਂ ਕੇਸਾਂ ਵਿੱਚ ਸੈਕਟਰ 97 ਤੋਂ 40 ਸਾਲਾ ਪੁਰਸ਼, ਕੁੰਭੜਾ ਤੋਂ 20 ਸਾਲਾ ਮਹਿਲਾ, ਸੰਨੀ ਇੰਕਲੇਵ ਖਰੜ ਤੋਂ 68 ਸਾਲਾ ਮਹਿਲਾ, ਭਬਾਤ ਤੋਂ 55 ਸਾਲਾ ਪੁਰਸ਼, ਕੁਰਾਲੀ ਤੋਂ 17 ਸਾਲਾ ਲੜਕਾ, ਚੋਲਟਾ ਖੁਰਦ ਤੋਂ 33 ਸਾਲਾ ਪੁਰਸ਼, ਜੀਰਕਪੁਰ ਤੋਂ 35 ਸਾਲਾ ਪੁਰਸ਼, ਸੈਕਟਰ 77 ਤੋਂ 38 ਸਾਲਾ ਪੁਰਸ਼, ਸੈਕਟਰ 68 ਤੋਂ 36 ਸਾਲਾ ਪੁਰਸ਼, ਡੇਰਾਬੱਸੀ ਤੋਂ ਦੋ 25 ਸਾਲਾ ਪੁਰਸ਼, ਪੀਰਮੁੱਛਲਾ ਤੋਂ 63 ਸਾਲਾ ਪੁਰਸ਼, ਮੁੱਲਾਂਪੁਰ ਤੋਂ 34 ਸਾਲਾ ਪੁਰਸ਼, ਬਾਦਲ ਕਲੌਨੀ ਜੀਰਕਪੁਰ ਤੋਂ 52 ਸਾਲਾ ਪੁਰਸ਼, ਖਰੜ ਤੋਂ 41 ਸਾਲਾ ਮਹਿਲਾ, ਫੇਜ 10 ਮੋਹਾਲੀ ਤੋਂ 40 ਸਾਲਾ ਪੁਰਸ਼, ਡੇਰਾਬੱਸੀ ਤੋਂ 17, 33, 41, 52 ਸਾਲਾ ਪੁਰਸ਼, 33 ਸਾਲਾ ਮਹਿਲਾ, ਸਿਸਵਾਂ ਤੋਂ 27 ਸਾਲਾ ਪੁਰਸ਼, ਢਕੌਲੀ ਤੋਂ 28 ਸਾਲਾ ਪੁਰਸ਼ ਅਤੇ ਜੀਰਕਪੁਰ ਤੋਂ 55 ਸਾਲਾ ਮਹਿਲਾ ਸ਼ਾਮਲ ਹੈ।
ਠੀਕ ਹੋਏ ਮਰੀਜਾਂ ਵਿਚ ਸੰਨੀ ਇੰਕਲੇਵ ਖਰੜ ਤੋਂ 23, 32, 53 ਸਾਲਾ ਪੁਰਸ਼, ਬਲੌਂਗੀ ਤੋਂ 48 ਸਾਲਾ ਪੁਰਸ਼, ਜੀਰਕਪੁਰ ਤੋਂ 48 ਸਾਲਾ ਪੁਰਸ਼, ਡੇਰਾਬੱਸੀ ਤੋਂ 4, 40 ਸਾਲਾ ਪੁਰਸ਼, ਖਰੜ ਤੋਂ 20 ਸਾਲਾ ਪੁਰਸ਼, ਫੇਜ 1 ਮੋਹਾਲੀ ਤੋਂ 27 ਸਾਲਾ ਪੁਰਸ਼, ਖਰੜ ਤੋਂ 20, 40 ਸਾਲਾ ਮਹਿਲਾਵਾਂ ਤੇ 17 ਸਾਲਾ ਪੁਰਸ਼, ਸੋਹਾਣਾ ਤੋਂ 38 ਸਾਲਾ ਪੁਰਸ਼ ਤੇ 29 ਸਾਲਾ ਮਹਿਲਾ ਅਤੇ ਡੇਰਾਬੱਸੀ ਤੋਂ 53 ਸਾਲਾ ਮਹਿਲਾ ਸ਼ਾਮਲ ਹੈ।
ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 822 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 312, ਠੀਕ ਹੋਏ ਮਰੀਜਾਂ ਦੀ ਗਿਣਤੀ 496 ਹੈ ਅਤੇ 14 ਮਰੀਜਾਂ ਦੀ ਮੌਤ ਹੋ ਚੁੱਕੀ ਹੈ।