ਦੋਸੀਆ ਪਾਸੋ 2 ਪਿਸਟਲ, 2 ਰੌਂਦ ਜਿੰਦਾ, 4 ਮੈਗਜੀਨ, ਦੇਸੀ ਕੱਟੇ 315 ਬੋਰ -2 ਅਤੇ 10 ਜਿੰਦਾ ਰੌਂਦ 315 ਬੋਰ ਬਰਾਮਦ
ਐਸ.ਏ.ਐਸ. ਨਗਰ, 01 ਅਗਸਤ 2020: ਪੰਜਾਬ ਸਰਕਾਰ ਦੇ ਰਾਜ ਵਿੱਚ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਮਿਤੀ 01-09-20 ਨੂੰ ਹਰਵਿੰਦਰ ਸਿੰਘ ਵਿਰਕ , ਪੀਪੀਐਸ, ਉਪ ਕਪਤਾਨ ਪੁਲਿਸ , ਸ਼ਹਿਰੀ , ਜਿਲਾ ਐਸ ਏ ਐਸ ਨਗਰ ਅਤੇ ਗੁਰਸ਼ੇਰ ਸਿੰਘ ਸੰਧੂ , ਪੀ ਪੀ ਐਸ , ਉਪ ਕਪਤਾਨ ਪੁਲਿਸ , ਸ਼ਹਿਰੀ -1 , ਜਿਲਾ ਐਸ ਏ ਐਸ ਸਮੇਤ ਐਸ ਆਈ ਜਗਜੀਤ ਸਿੰਘ , ਮੁਖ ਅਫਸਰ ਥਾਣਾ ਨਵਾ ਗਾਓਂ , ਜਿਲਾ ਐਸ ਏ ਐਸ ਨਗਰ ਦੀ ਅਗਵਾਈ ਹੇਠ ਮੁਕੱਦਮਾ ਨੰਬਰ 67 ਮਿਤੀ 01-08-2020 ਅ / ਧ 399,402 ਆਈ ਪੀ ਸੀ, ਥਾਣਾ ਨਵਾਂ ਗਰਾਓ , ਜਿਲਾ ਐਸ ਏ ਐਸ ਨਗਰ ਬਰ ਖਿਲਾਫ ਰੋਹਿਤ ਸ਼ਰਮਾ ਪੁੱਤਰ ਧਰਮੇਸ਼ ਚੰਦ ਸ਼ਰਮਾ ਵਾਸੀ ਪਿੰਡ ਥੇਰੀ ਜੱਟ , ਡਾਕਖਾਨਾ ਰੰਜਖਪੁਰ , ਜਿਲਾ ਅਮਰੋਹਾ ( ਯੂ ਪੀ ), ਅਭਿਸ਼ੇਕ ਸ਼ਰਮਾ ਪੁੱਤਰ ਸ਼ਾਮ ਲਾਲ ਸ਼ਰਮਾ ਵਾਸੀ ਪਿੰਡ ਗੋਸੂਪੁਰ , ਥਾਣਾ ਕਠੋਰ , ਜਿਲਾ ਮੋਹਰਠ ( ਯੂ ਪੀ ) , ਰਾਹੁਲ ਕੁਮਾਰ ਪੁੱਤਰ ਮਨਵੀਰ ਸਿੰਘ ਵਾਸੀ ਪਿੰਡ ਬਡਲਾ ਬਾਰੇ , ਡਾਕਖਾਨਾ- ਕਿਲਾ , ਥਾਣਾ ਕਿਲਾ , ਜਿਲਾ ਮੋਹਰਨ ( ਯੂ ਪੀ . ) ਅਤੇ 2 ਨਾ ਮਾਲੂਮ ਵਿਅਕਤੀਆ ਦੇ ਦਰਜ ਰਜਿਸਟਰ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਚਾਹਲ ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ ਏ ਐਸ ਨਗਰ ਵਲੋਂ ਘਟਨਾ ਸਬੰਧੀ ਦੱਸਿਆ ਗਿਆ ਕਿ ਬੀਤੀ ਰਾਤ ਕੁੱਝ ਖੁਫ਼ੀਆ ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਹਥਿਆਰਾਂ ਸਮੇਤ ਮੋਹਾਲੀ ਵਿਖੇ ਕਿਸੀ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਵਿਓਤ ਪਿੰਡ ਨਾਡਾ , ਨਵਾ ਗਰਾਓ , ਜ਼ਿਲਾ ਐਸ ਏ ਐਸ ਨਗਰ ਪਾਸ ਕਿਸੇ ਜਗਾ ਪਰ ਬਣਾਈ ਜਾ ਰਹੀ ਹੈ । ਜਿਸਤੇ ਕਾਰਵਾਈ ਕਰਦੇ ਸੀ ਗੁਰਸ਼ੇਰ ਸਿੰਘ ਸੰਧੂ , ਪੀ ਪੀ ਐਸ , ਉਪ ਕਪਤਾਨ ਪੁਲਿਸ , ਸ਼ਹਿਰੀ -1 , ਜਿਲਾ ਐਸ.ਏ.ਐਸ. ਨਗਰ ਅਤੇ ਐਸ ਆਈ . ਜਗਜੀਤ ਸਿੰਘ , ਮੁੱਖ ਅਫਸਰ ਥਾਣਾ ਨਵਾਂ ਗਰਾਓ ਨੇ ਆਪਣੀਆਂ ਟੀਮਾਂ ਸਮੇਤ ਦਿੱਤੀ ਮੁਖਬਰੀ ਤਹਿਤ ਰੇਡ ਕਰਕੇ ਮੋਹਿਤ ਸ਼ਰਮਾ ਪੁੱਤਰ ਧਰਮੇਸ਼ , ਅਭਿਸ਼ੇਕ ਸ਼ਰਮਾ ਪੁੱਤਰ ਸ਼ਾਮ ਲਾਲ ਅਤੇ ਰਾਹੁਲ ਕੁਮਾਰ ਪੁੱਤਰ ਮਨਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ਹਨੇਰੇ ਦਾ ਫਾਇਦਾ ਲੈਂਦੇ ਹੋਏ 2 ਨਾ ਮਾਲੂਮ ਦੋਸ਼ੀ ਫਰਾਰ ਹੋ ਗਏ ਹਨ ।
ਗ੍ਰਿਫਤਾਰ ਦੋਸੀਆ ਪਾਸੋਂ ਹੋਰ ਪੁੱਛਗਿੱਛ ਚੱਲ ਰਹੀ ਹੈ । ਗ੍ਰਿਫਤਾਰ ਕੀਤੇ ਵਿਅਕਤੀਆ ਪਾਸੋ 2 ਪਿਸਟਲ, 2 ਰੌਂਦ ਜਿੰਦਾ, 4 ਮੈਗਜੀਨ, ਦੇਸੀ ਕੱਟੇ 315 ਬੋਰ -2 ਅਤੇ 10 ਜਿੰਦਾ ਰੌਂਦ 315 ਬੋਰ ਬਰਾਮਦ ਕੀਤੇ ਗਏ।