ਚੰਡੀਗੜ, 02 ਅਗਸਤ 2020: ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਅਤੇ ਉਦਯੋਗ ਵਿੰਗ ਦੇ ਪ੍ਰਧਾਨ ਅਤੇ ਪਾਰਟੀ ਦੇ ਖ਼ਜ਼ਾਨਚੀ ਸ੍ਰੀ ਐਨ ਕੇ ਸ਼ਰਮਾ ਨੇ ਪਾਰਟੀ ਦੇ ਰਾਜਪੁਰਾ ਵਿੰਗ ਦੇ ਕੁਝ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸ਼ਰਮਾ ਨੇ ਦੱਸਿਆ ਕਿ ਚਰਨਜੀਤ ਸਿੰਘ ਲਾਲੀ, ਗਰਦੀਪ ਸਿੰਘ, ਸੁਖਬੀਰ ਸਿੰਘ, ਧਰਮ ਸਿੰਘ ਭੱਪਲ ਅਤੇ ਸੁਖਦੇਵ ਸਿੰਘ ਨੂੰ ਸ਼੍ਰੋਮਣੀ ਅਕਾਲੀਲ ਦੀ ਪਟਿਆਲਾ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕੁਤ ਕੀਤਾ ਗਿਆ ਹੈ।
ਇਸੇ ਤਰ•ਾਂ ਸੁਸ਼ੀਲ ਕੁਮਾਰ ਨੂੰ ਨਵੀਂ ਤਹਿਸੀਲ ਇਲਾਕੇ ਦਾ ਜ਼ੋਨ ਪ੍ਰਧਾਨ ਬਣਾਇਆ ਗਿਆ ਹੈ ਜਦਕਿ ਰਿਪੁਦਮਨ ਸਿੰਘ ਨੂੰ ਪਟੇਲ ਕਾਲਜ ਇਲਾਕੇ ਦਾ ਜ਼ੋਨ ਪ੍ਰਧਾਨ ਬਣਾਇਆ ਗਿਆ ਹੈ। ਸ੍ਰੀ ਮਲਕੀਤ ਸਿੰਘ ਤੇ ਨਰਿੰਦਰ ਸਿੰਘ ਮੋਂਗਾ ਨੂੰ ਨਵੀਂ ਤਹਿਸੀਲ ਇਲਾਕੇ ਦਾ ਕ੍ਰਮਵਾਰ ਬੀ ਸੀ ਤੇ ਐਸ ਸੀ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਹੈ ਜਦਕਿ ਬਲਵਿੰਦਰ ਸਿੰਘ ਸਾਬੀ ਨੂੰ ਪਟੇਲ ਕਾਲਜ ਇਲਾਕੇ ਦਾ ਸੀ ਬੀ ਵਿੰਗ ਪ੍ਰਧਾਨ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਕਮਲ ਕ੍ਰਿਸ਼ਨ ਨੂੰ ਰਾਜਪੁਰਾ ਵਿਚ ਘੱਟ ਗਿਣਤੀ ਵਿੰਗ ਦਾ ਪ੍ਰਧਾਨ ਥਾਪਿਆ ਗਿਆ ਹੈ।
ਉਹਨਾਂ ਦੱਸਿਆ ਕਿ ਸਤਵਿੰਦਰ ਸਿੰਘ ਮਿਰਜ਼ਾਪੁਰ ਨੂੰ ਰਾਜਪੁਰਾ ਦਿਹਾਤੀ ਦਾ ਜ਼ੋਨ ਪ੍ਰਧਾਨ, ਜਸਮੇਰ ਸਿੰਘ ਬਦਸੂਹਾ ਨੂੰ ਬਸੰਤਪੁਰਾ ਦਾ, ਅਸ਼ੋਕ ਕੁਮਾਰ ਖੇੜਾ ਗੱਜੂ ਅਤੇ ਐਡਵੋਕੇਟ ਸੁਬੇਗ ਸਿੰਘ ਸੰਧੂ ਨੂੰ ਰਾਜਪੁਰਾ ਸ਼ਹਿਰੀ ਦਾ ਜ਼ੋਨ ਪ੍ਰਧਾਨ ਬਣਾਇਆ ਗਿਆ ਹੈ।
ਉਹਨਾਂ ਕਿਹਾ ਕਿ ਬਲਬੀਰ ਸਿੰਘ ਗੱਦੋਮਾਜਰਾ ਨੂੰ ਸੀ ਬੀ ਵਿੰਗ ਪ੍ਰਧਾਨ ਤੇ ਬਹਾਦਰ ਸਿੰਘ ਉਪਲਹੇੜੀ ਨੂੰ ਬਸੰਤਪੁਰਾ ਤੇ ਅਮਰਜੀਤ ਸਿੰਘ ਨੂੰ ਰਾਜਪੁਰਾ ਸ਼ਹਿਰੀ ਪੁਰਾਣਾ ਇਲਾਕੇ ਦਾ ਬੀ ਸੀ ਵਿੰਗ ਪ੍ਰਧਾਨ ਥਾਪਿਆ ਗਿਆ ਹੈ। ਬਾਬਾ ਸ਼ਿੰਗਰਾ ਸਿੰਘ ਨੂੰ ਬਸੰਤਪੁਰਾ ਦਾ ਐਸ ਸੀ ਵਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਦਕਿ ਅਮਰਜੀਤ ਸਿੰਘ ਸਿੰਗਰੀ ਨੂੰ ਰਾਜਪੁਰਾ ਸ਼ਹਿਰੀ ਪੁਰਾਣਾ ਰਾਜਪੁਰਾ ਇਲਾਕੇ ਦਾ ਵਪਾਰ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।