12 ਘੰਟੇ ਲਈ ਜਾ ਰਹੀ ਡਿਊਟੀ, ਸੱਤ ਸਾਲ ਤੋਂ ਤਨਖਾਹ ‘ਚ ਨਹੀਂ ਹੋਇਆ ਵਾਧਾ, ਨਜਾਇਜ ਬਦਲੀਆਂ ਕਰਕੇ ਮਲਾਜਮਾਂ ਨੂੰ ਤੰਗ-ਪ੍ਰੇਸ਼ਾਨ ਕਰਦੀਆਂ ਕੰਪਨੀਆਂ
ਭਿੱਖੀਵਿੰਡ: ਪਿਛਲੇ ਕਈ ਸਾਲਾਂ ਤੋਂ ਮਾਮੂਲੀ ਤਨਖਾਹ ‘ਤੇ ਤਨਦੇਹੀ ਨਾਲ ਡਿਊਟੀ ਨਿਭਾਅ ਰਹੇ 108 ਐਬੂਲੈਂਸ ਮੁਲਾਜਮਾਂ ਨੂੰ ਪੱਕੇ ਕਰਨ ਅਤੇ ਠੇਕੇਦਾਰੀ ਸਿਸਟਮ ਖਤਮ ਕਰਨ ਆਦਿ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ 108 ਐਬੂਲੈਂਸ ਮੁਲਾਜਮ ਯੂਨੀਅਨ ਪੰਜਾਬ ਵੱਲੋਂ ਸਮੁੱਚੇ ਸੂਬੇ ਅੰਦਰ ਸਾਰੀਆਂ ਐਬੂਲੈਸ਼ਾਂ ਨੂੰ ਬੰਦ ਕਰਕੇ ਹੜਤਾਲ ਕੀਤੀ ਗਈ। ਉਥੇ ਜਿਲ੍ਹਾ ਤਰਨ ਤਾਰਨ ਅੰਦਰ ਬੀਤੇਂ ਦਿਨੀ ਜਹਿਰਲੀ ਸ਼ਰਾਬ ਪੀਣ ਕਾਰਨ ਬੀਮਾਰ ਹੋਏ ਲੋਕਾਂ ਨੂੰ ਹਸਪਤਾਲ ਪਹੰੁਚਾਉਣ ਲਈ 108 ਐਬੂਲੈਂਸ ਮੁਲਾਜਮਾਂ ਵੱਲੋਂ ਹੜਤਾਲ ਦੇ ਬਾਵਜੂਦ ਵੀ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਇਆ ਗਿਆ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ 108 ਐਬੂਲੈਂਸ ਮੁਲਾਜਮ ਯੂਨੀਅਨ ਦੇ ਜਿਲ੍ਹਾ ਤਰਨ ਤਾਰਨ ਪ੍ਰਧਾਨ ਰਾਜਨਬੀਰ ਸਿੰਘ ਨੇ “ਜਾਗਰਣ” ਨਾਲ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਤਾਰਨ ਤਾਰਨ ਅੰਦਰ ਜਹਿਰਲੀ ਸ਼ਰਾਬ ਪੀਣ ਕਾਰਨ ਜੋ ਘਟਨਾ ਵਾਪਰੀਆਂ, ਬੇਹੱਦ ਮੰਦਭਾਗੀਆਂ ਹਨ ਅਤੇ ਜਿਲ੍ਹਾ ਤਰਨਤਾਰਨ ਯੂਨੀਅਨ ਦੇ 108 ਮੁਲਾਜਮਾਂ ਵੱਲੋਂ ਇਨਸਾਨੀਅਤ ਨੂੰ ਮੁੱਖ ਰੱਖਦਿਆਂ ਆਪਣੀ ਡਿਊਟੀ ਨੂੰ ਦਿਨ-ਰਾਤ ਤਨਦੇਹੀ ਨਾਲ ਨਿਭਾਇਆ ਗਿਆ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ।
ਪ੍ਰਧਾਨ ਰਾਜਨਬੀਰ ਸਿੰਘ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧਿਆਨ 108 ਮੁਲਾਜਮਾਂ ਦੀਆਂ ਹੱਕੀ ਮੰਗਾਂ ਵੱਲ ਦਿਵਾਉਦਿਆਂ ਕਿਹਾ ਕਿ ਪਿਛਲੇ ਸੱਤ ਸਾਲਾਂ ਤੋਂ ਮੁਲਾਜਮਾਂ ਦੀਆਂ ਤਨਖਾਹਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ, 8 ਘੰਟੇ ਦੀ ਜਗ੍ਹਾ 12 ਘੰਟੇ ਡਿਊਟੀ ਲਈ ਜਾਂਦੀ ਹੈ ਤੇ ਦਸ ਸਾਲਾਂ ਦੌਰਾਨ ਉਵਰਟਾਈਮ ਵੀ ਨਹੀਂ ਮਿਲਿਆ, ਭ੍ਰਿਸ਼ਟ ਕੰਪਨੀ ਤੋਂ ਮੁਲਾਜਮਾਂ ਨੂੰ ਨਿਜਾਤ ਦਿਵਾ ਕੇ ਸਰਕਾਰ ਠੇਕੇਦਾਰੀ ਸਿਸਟਮ ਖਤਮ ਕਰੇ, ਐਬੂਲੈਂਸ ਮੈਨੇਜਰ ਨੂੰ ਮਰੀਜਾਂ ਨਾਲ ਪਿੱਛੇ ਬੈੈਠਣ ਦੇ ਹੁਕਮ ਨੂੰ ਵਾਪਸ ਲਿਆ ਜਾਵੇ, ਨਜਾਇਜ ਬਦਲੀਆਂ ਕਰਨ ਤੇ ਮੁਲਾਜਮਾਂ ਨੂੰ ਤੰਗ-ਪ੍ਰੇਸ਼ਾਨ ਕਰਨ ਨੂੰ ਰੋਕਿਆ ਜਾਵੇ, ਸਮੂਹ ਮੁਲਾਜਮਾਂ ਨੂੰ ਤੁਰੰਤ ਪੱਕਿਆਂ ਕੀਤਾ ਜਾਵੇ। ਉਹਨਾਂ ਨੇ ਇਹ ਵੀ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ 108 ਮੁਲਾਜਮਾਂ ਵੱਲੋਂ ਗਰਾਂਊਂਡ ਲੈਵਲ ‘ਤੇ ਕੰਮ ਕਰਦਿਆਂ ਸਭ ਤੋਂ ਜਿਆਦਾ ਕੋਰੋਨਾ ਪਾਜੀਟਿਵ ਮਰੀਜਾਂ ਨੂੰ ਘਰਾਂ ਤੋਂ ਹਸਤਪਾਲ ਪਹੰੁਚਾਇਆ ਗਿਆ। ਇਸ ਮੌਕੇ ਜਿਲ਼੍ਹਾ ਪ੍ਰਧਾਨ ਰਾਜਨਬੀਰ ਸਿੰਘ, ਗੁਰਵਿੰਦਰ ਸਿੰਘ ਸਦਿਉੜਾ, ਵਰਿੰਦਰਪਾਲ ਸਿੰਘ, ਕੁਲਵਿੰਦਰ ਸਿੰਘ, ਪਰਮਿੰਦਰ ਸਿੰਘ, ਅਮਰਜੀਤ ਸਿੰਘ, ਰਛਪਾਲ ਸਿੰਘ, ਜਗਬੀਰ ਸਿੰਘ, ਮੋਹਿਤ ਸ਼ਰਮਾ, ਹਰਜੀਤ ਸਿੰਘ, ਰਵਿੰਦਰ ਸਿੰਘ ਰਿੱਕੀ, ਚਰਨਜੀਤ ਸਿੰਘ, ਮਨਪ੍ਰੀਤ ਸਿੰੰਘ, ਸੁਨੀਲ ਕੁਮਾਰ, ਪਲਵਿੰਦਰ ਸਿੰਘ, ਤਜਿੰਦਰ ਤੇਜੀ, ਦਲਜੀਤ ਸਿੰਘ, ਸੁਖਜਿੰਦਰ ਸਿੰਘ, ਗੁਰਲਾਲ ਸਿੰਘ, ਹੀਰਾ ਸਿੰਘ, ਗੁਰਸਾਹਿਬ ਸਿੰਘ, ਕੁਲਬੀਰ ਸਿੰਘ, ਕੁਲਦੀਪ ਸਿੰਘ, ਗੁਰਬੀਰ ਸਿੰਘ, ਅਮਿਤ ਕੁਮਾਰ, ਗੁਰਪ੍ਰੀਤ ਸਿੰਘ, ਦਲਵਿੰਦਰ ਸਿੰਘ ਆਦਿ ਮੁਲਾਜਮਾਂ ਨੇ ਜਹਿਰੀਲੀ ਸ਼ਰਾਬ ਕਾਰਨ ਮਾਰੇ ਗਏ ਲੋਕਾਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ
ਅਤੇ ਉਥੇ ਪੰਜਾਬ ਸਰਕਾਰ ਕੋਲੋਂ ਐਬੂਲੈਸ਼ ਮੁਲਾਜਮਾਂ ਨੂੰ ਪੱਕੇ ਕਰਨ ਦੀ ਮੰਗ ਵੀ ਕੀਤੀ।